ਚੀਨ ਕੋਲ ਸਮਝੌਤਿਆਂ ਦਾ ਉਲੰਘਣ ਕਰਨ ਬਾਰੇ ਕੋਈ ਸਪੱਸ਼ਟੀਕਰਨ ਨਹੀਂ : ਜੈਸ਼ੰਕਰ
Published : Nov 20, 2021, 12:00 am IST
Updated : Nov 20, 2021, 12:00 am IST
SHARE ARTICLE
image
image

ਚੀਨ ਕੋਲ ਸਮਝੌਤਿਆਂ ਦਾ ਉਲੰਘਣ ਕਰਨ ਬਾਰੇ ਕੋਈ ਸਪੱਸ਼ਟੀਕਰਨ ਨਹੀਂ : ਜੈਸ਼ੰਕਰ

ਸਿੰਗਾਪੁਰ, 19 ਨਵੰਬਰ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਅਪਣੇ ਸਬੰਧਾਂ ਲਈ ਬੇਹਦ ਖ਼ਰਾਬ ਦੌਰ ’ਚੋਂ ਲੰਘ ਰਹੇ ਹਨ ਕਿਉਂਕਿ ਬੀਜਿੰਗ ਨੇ ਸਮਝੌਤਿਆਂ ਦਾ ਉਲੰਘਣ ਕਰਦੇ ਹੋਏ ਕੁੱਝ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਿਨ੍ਹਾਂ ਪਿੱਛੇ ਉਸ ਕੋਲ ਹੁਣ ਤਕ ਭਰੋਸੇਯੋਗ ਸਪੱਸ਼ਟੀਕਰਨ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੇ ਆਗੂ ਇਸ ਗੱਲ ਦਾ ਜਵਾਬ ਦੇਣ ਕਿ ਦੁਵੱਲੇ ਸਬੰਧਾਂ ਨੂੰ ਉਹ ਕਿੱਧਰ ਲਿਜਾਣਾ ਚਾਹੁੰਦੇ ਹਨ।
  ਇਥੇ ਬਲੁਮਬਰਗ ਨਿਊ ਇਕਨਾਮਿਕ ਫ਼ੋਰਮ ਵਿਚ ਕਰਵਾਈ ਗੋਸ਼ਟੀ ਵਿਚ ਇਕ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ,‘‘ਮੈਨੂੰ ਨਹੀਂ ਲਗਦਾ ਕਿ ਚੀਨ ਨੂੰ ਇਸ ਬਾਰੇ ਕੋਈ ਸ਼ੱਕ ਹੈ ਕਿ ਸਾਡੇ ਸਬੰਧਾਂ ਵਿਚ ਅਸੀਂ ਕਿਸ ਥਾਂ ਖੜੇ ਹਾਂ ਅਤੇ ਕੀ ਗੜਬੜ ਹੈ। ਮੇਰੇ ਹਮਰੁਤਬਾ ਵਾਂਗ ਯੀ ਨਾਲ ਮੇਰੀ ਕਈ ਵਾਰ ਮੁਲਾਕਾਤ ਹੋਈ ਹੈ। ਜਿਵੇਂ ਕਿ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਮੈਂ ਬਿਲਕੁਲ ਸਪੱਸ਼ਟ ਗੱਲ ਕਰਦਾ ਹਾਂ ਤੇ ਅੰਤ ਵਿਚ ਇਹ ਸਮਝਿਆ ਜਾ ਸਕਦਾ ਹੈ ਕਿ ਸਪੱਸ਼ਟਤਾ ਦੀ ਕੋਈ ਕਮੀ ਨਹੀਂ ਹੈ। ਜੇਕਰ ਉਹ ਇਸ ਨੂੰ ਸੁਣਨਾ ਚਾਹੁੰਦੇ ਹਨ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੇ ਸੁਣਿਆ ਵੀ ਹੋਵੇਗਾ।’’
  ਯਾਦ ਰਹੇ ਕਿ ਭਾਰਤ-ਚੀਨ ਦੀਆਂ ਫ਼ੌਜਾਂ ਵਿਚਾਲੇ ਪੂਰਬੀ ਲੱਦਾਖ ਵਿਚ ਸਰਹੱਦੀ ਖਿੱਚੋਤਾਣ ਦੇ ਹਾਲਾਤ ਬੀਤੇ ਸਾਲ ਪੰਜ ਮਈ ਤੋਂ ਬਣੇ ਹੋਏ ਸਨ। ਪੈਂਗੋਂਗ ਝੀਲ ਨਾਲ ਲਗਦੇ ਇਲਾਕਿਆਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਹਿੰਸਕ ਸੰਘਰਸ਼ ਵੀ ਹੋਇਆ ਸੀ ਅਤੇ ਦੋਹਾਂ ਦੇਸ਼ਾਂ ਨੇ ਅਪਣੇ ਫ਼ੌਜੀ ਅਤੇ ਹਥਿਆਰ ਉਥੇ ਤਾਇਨਾਤ ਕੀਤੇ ਹੋਏ ਹਨ। 
  ਜੈਸ਼ੰਕਰ ਨੇ ਕਿਹਾ ਕਿ,‘‘ਇਹ ਸਪੱਸ਼ਟ ਹੈ ਕਿ ਚੀਨ ਅਪਣਾ ਵਿਸਤਾਰ ਕਰ ਰਿਹਾ ਹੈ ਪਰ ਚੀਨ ਦੀ ਰਵਈਆ ਜਿਸ ਤਰੀਕੇ ਨਾਲ ਉਸ ਦਾ ਪ੍ਰਭਾਵ ਵੱਧ ਰਿਹਾ ਹੈ, ਉਹ ਬਹੁਤ ਵਖਰਾ ਹੈ ਅਤੇ ਸਾਡੇ ਸਾਹਮਣੇ ਅਜਿਹੀ ਸਥਿਤੀ ਨਹੀਂ ਹੈ, ਜਿਥੇ ਚੀਨ ਪੱਕੇ ਰੂਪ ਨਾਲ ਅਮਰੀਕਾ ਦਾ ਸਥਾਨ ਲੈ ਸਕੇ। ਚੀਨ ਅਤੇ ਅਮਰੀਕਾ ਬਾਰੇ ਸੋਚਣਾ ਸੁਭਾਵਕ ਹੈ।’’ (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement