ਇਕ ਸਾਲ ਬਾਅਦ ਪੰਜਾਬ ਖੇਤੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀ.ਸੀ.
Published : Aug 20, 2022, 6:55 am IST
Updated : Aug 20, 2022, 6:55 am IST
SHARE ARTICLE
image
image

ਇਕ ਸਾਲ ਬਾਅਦ ਪੰਜਾਬ ਖੇਤੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀ.ਸੀ.


ਚੰਡੀਗੜ੍ਹ, 19 ਅਗੱਸਤ (ਭੁੱਲਰ) : ਆਖ਼ਰ ਇਕ ਸਾਲ ਬਾਅਦ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਨੂੰ  ਨਵਾਂ ਵੀ.ਸੀ. ਮਿਲਿਆ ਹੈ | ਪੰਜਾਬ ਸਰਕਾਰ ਲੇ ਡਾ.ਸਤਬੀਰ ਸਿੰਘ ਗੋਸਲ ਨੂੰ  ਯੂਨੀਵਰਸਿਟੀ ਦਾ ਨਵਾਂ ਵੀ.ਸੀ. ਨਿਯੁਕਤ ਕੀਤਾ ਹੈ | ਇਸ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦਿਤੀ | ਇਕ ਸਾਲ ਤੋਂ ਇਹ ਅਹੁਦਾ ਖ਼ਾਲੀ ਹੋਣ ਕਾਰਨ ਖੇਤੀ ਯੂਨੀਵਰਸਿਟੀ ਦੇ ਕੰਮ 'ਤੇ ਅਸਰ ਪੈ ਰਿਹਾ ਸੀ | ਹੋਰ ਕਈ ਅਹਿਮ ਅਹੁਦੇ ਵੀ ਖ਼ਾਲੀ ਹਨ ਅਤੇ ਹੁਣ ਵੀ.ਸੀ. ਦੀ ਨਿਯੁਕਤੀ ਬਾਅਦ ਬਾਕੀ ਅਹੁਦੇ ਵੀ ਭਰੇ ਜਾਣਗੇ |
ਡਾ. ਬਲਦੇਵ ਸਿੰਘ ਢਿਲੋਂ ਦੀ ਸੇਵਾ ਮੁਕਤੀ ਬਾਅਦ ਵੀ.ਸੀ. ਦਾ ਅਹੁਦਾ ਖ਼ਾਲੀ ਪਿਆ ਸੀ ਅਤੇ ਆਈ.ਏ.ਐਸ ਅਫ਼ਸਰ ਡੀ.ਕੇ.ਤਿਵਾੜੀ ਕਾਰਜਕਾਰੀ ਵੀ.ਸੀ. ਵਜੋਂ ਕੰਮ ਦੇਖ ਰਹੇ ਸਨ | ਨਵੇਂ ਬਣੇ ਵੀ.ਸੀ. ਡਾ.ਗੋਸਲ ਪ੍ਰਸਿੱਧ ਖੇਤੀ ਵਿਗਿਆਨੀ ਹਨ ਅਤੇ ਉਹ ਇਸ ਤੋਂ ਪਹਿਲਾਂ ਯੂਨੀਵਰਸਿਟੀ 'ਚ ਡਾਇਰੈਕਟਰ ਖੋਜ ਵੀ ਰਹਿ ਚੁਕੇ ਹਨ | ਉਨ੍ਹਾਂ ਨੂੰ  ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਮਿਲ ਚੁਕੇ ਹਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement