ਗੁਰੂ ਹਰਸਹਾਏ ਦੇ ਲੋਕ ਬਦਲਾਅ ਦੇ ਮੂਡ ’ਚ : ਸੁਖਬੀਰ ਬਾਦਲ
Published : Aug 20, 2021, 12:44 am IST
Updated : Aug 20, 2021, 12:44 am IST
SHARE ARTICLE
image
image

ਗੁਰੂ ਹਰਸਹਾਏ ਦੇ ਲੋਕ ਬਦਲਾਅ ਦੇ ਮੂਡ ’ਚ : ਸੁਖਬੀਰ ਬਾਦਲ

ਗੁਰੂ ਹਰਸਹਾਏ, 19 ਅਗੱਸਤ (ਗੁਰਮੇਲ ਵਾਰਵਲ) : ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 100 ਦਿਨ 100 ਹਲਕਾ ਦੇ ਪ੍ਰੋਗਰਾਮ ਅਧੀਨ ਗੁਰੂ ਹਰਸਹਾਏ ਦੇ ਵੱਖ ਵੱਖ ਪ੍ਰੋਗਰਾਮਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਸੀਨੀਅਰ ਆਕਾਲੀ ਗੁਰਸ਼ਰਨ ਸਿੰਘ ਚਾਵਲਾ ਪਿੰਡ ਬੂਰ ਵਾਲਾ ਦੇ ਘਰ ਦੁਪਹਿਰ ਦੇ ਖਾਣੇ ’ਤੇ ਪੱੁਜੇ। ਸੁਖਬੀਰ ਸਿੰਘ ਬਾਦਲ ਨੇ ਪ੍ਰੱੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਲੋਕਾਂ ’ਚ ਕੈਪਟਨ ਸਰਕਾਰ ਪ੍ਰਤੀ ਗੱੁਸੇ ਦੀ ਲਹਿਰ ਹੈ ਅਤੇ ਲੋਕ ਬਦਲਾਅ ਦੇ ਮੂੜ ਵਿਚ ਹਨ। 
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਹਰਸਹਾਏ ਦੇ ਪੁਲਿਸ ਅਧਿਕਾਰੀ ਮੰਤਰੀ ਦੀ ਕੋਠੀ ਤੋਂ ਹੁਕਮ ਲੈ ਕੇ ਆਉਂਦੇ ਹਨ ਤੇ ਲੋਕਾਂ ’ਤੇ ਤੁਸ਼ੱਦਦ ਢਾਂਉਦੇ ਹਨ। ਹਲਕੇ ਅੰਦਰ ਚੋਰੀਆਂ, ਗੁੰਡਾਗਰਦੀ, ਲੁਟਾਂ ਖੋਹਾਂ, ਅਕਸਰ ਹੀ ਵਾਪਰਦੀਆਂ ਰਹਿੰਦੀ ਹਨ ਅਤੇ ਲੋਕ ਅਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ। 
  ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਸਰਕਾਰ ਬਣਨ ’ਤੇ ਹਰ ਇਕ ਢਾਹੇ ਗਏ ਤਸ਼ੱਦਦ ਦਾ ਹਿਸਾਬ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਤੋਂ ਆਕਾਲੀ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਵਰਦੇਵ ਸਿੰਘ ਮਾਨ ਹੀ ਹਨ ਅਤੇ ਹੁਣ ਹਲਕਾ ਗੁਰੂ ਹਰਸਹਾਏ ਦੀ ਸੀਟ ਹਰ ਹੀਲੇ ਜਿਤਣੀ ਹੈ। ਸੁਖਬੀਰ ਬਾਦਲ ਨੇ ਹਲਕੇ ਦੇ ਪਿੰਡ ਚੱਕ ਮਹੰਤ ਬੂੰਗੀ, ਸਰਹੱਦੀ ਪਿੰਡ ਪੰਜੇ ਕੇ ਉਤਾੜ, ਪਿੰਡ ਮੇਘਾ ਰਾਏ ਉਤਾੜ ’ਚ ਲੋਕਾ ਦੇ ਇਕਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਾਰੀ ਕੀਤੇ 13 ਨੁਕਾਤੀ ਪ੍ਰੋਗਰਾਮ ਬਾਰੇ ਦਸਿਆ। ਇਸ ਮੌਕੇ ਹੰਸ ਰਾਜ ਜੋਸਨ, ਸ਼ਿਵ ਤਿਰਪਾਲੇ, ਨਰਦੇਵ ਸਿੰਘ ਬੌਬੀ ਮਾਨ, ਹਰਪਿੰਦਰ ਸਿੰਘ ਮਾਨ ਆਦਿ ਹਾਜ਼ਰ ਸਨ। 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement