ਭਾਜਪਾ ਵਰਕਰਾਂ ਨਾਲ ਇਕੱਲੀ ਭਿੜੀ ਕਿਸਾਨ ਬੀਬੀ 
Published : Aug 20, 2021, 1:01 am IST
Updated : Aug 20, 2021, 1:02 am IST
SHARE ARTICLE
image
image

ਭਾਜਪਾ ਵਰਕਰਾਂ ਨਾਲ ਇਕੱਲੀ ਭਿੜੀ ਕਿਸਾਨ ਬੀਬੀ 

ਚੰਡੀਗੜ੍ਹ, 19 ਅਗੱਸਤ (ਹਰਦੀਪ ਸਿੰਘ ਭੋਗਲ) : ਅੱਜ ਚੰਡੀਗੜ੍ਹ ਵਿਚ ਭਾਜਪਾ ਦੀ 'ਜਨ ਆਸ਼ੀਰਵਾਦ ਯਾਤਰਾ' ਮੌਕੇ ਭਾਜਪਾ ਵਰਕਰਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਅਤੇ ਇਹ ਘਟਨਾ ਕੈਮਰੇ ਵਿਚ ਵੀ ਕੈਦ ਹੋ ਗਈ | ਦਰਅਸਲ 'ਜਨ ਆਸ਼ੀਰਵਾਦ ਯਾਤਰਾ' ਮੌਕੇ ਚੰਡੀਗੜ੍ਹ ਪਹੁੰਚੇ ਅਨੁਰਾਗ ਠਾਕੁਰ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ | ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਵਿਚ ਕਿਸਾਨ ਬੀਬੀਆਂ ਵੀ ਸ਼ਾਮਲ ਸਨ | ਚੰਡੀਗੜ੍ਹ ਪੁਲਿਸ ਨੇ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੂੰ  ਰੋਕਣ ਲਈ ਉਹਨਾਂ ਦੇ ਮੂੰਹ ਘੁੱਟ ਦਿੱਤੇ | ਇਸ ਦੌਰਾਨ ਭਾਜਪਾ ਵਰਕਰਾਂ ਨੇ ਇਕ ਮਹਿਲਾ ਨਾਲ ਬਦਸਲੂਕੀ ਵੀ ਕੀਤੀ | 
ਇਸ ਤੋਂ ਇਲਾਵਾ ਭਾਜਪਾ ਵਰਕਰਾਂ ਨੇ ਮਹਿਲਾ ਕਿਸਾਨ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਮਹਿਲਾ ਨਾਲ ਧੱਕਾ-ਮੁੱਕੀ ਵੀ ਕੀਤੀ | ਭਾਜਪਾ ਸਰਮਥਕਾਂ ਨੇ 'ਅਨੁਰਾਗ ਠਾਕੁਰ ਮੁਰਦਾਬਾਦ' ਦੇ ਨਾਅਰੇ ਲਗਾ ਰਹੀ ਮਹਿਲਾ ਦੇ ਹੱਥ ਵਿਚੋਂ ਕਾਲਾ ਝੰਡਾ ਖੋਹ ਕੇ ਉਸ ਨੂੰ  ਧੱਕਾ ਵੀ ਮਾਰਿਆ | ਹਾਲਾਂਕਿ ਸਪੋਕਸਮੈਨ ਦੇ ਪੱਤਰਕਾਰ ਨੇ ਭਾਜਪਾ ਵਰਕਰਾਂ ਨੂੰ  ਅਜਿਹਾ ਨਾ ਕਰਨ ਲਈ ਵੀ ਕਿਹਾ | 
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮਹਿਲਾ ਕਿਸਾਨ ਨੇ ਕਿਹਾ ਕਿ ਭਾਜਪਾ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਨਾਂਅ 'ਤੇ ਧੀਆਂ ਦੀ ਇੱਜ਼ਤ ਨੂੰ  ਹੱਥ ਪਾ ਰਹੀ ਹੈ | ਇਸ ਮੌਕੇ ਕਈ ਭਾਜਪਾ ਵਰਕਰ ਕਿਸਾਨਾਂ ਵਿਰੁੱਧ ਗਲਤ ਬਿਆਨਬਾਜ਼ੀ ਅਤੇ ਟਿੱਪਣੀਆਂ ਕਰਦੇ ਦਿਖਾਈ ਦਿਤੇ | 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement