Dr. Mohanjit: ਨਹੀਂ ਰਹੇ ਪੰਜਾਬੀ ਦੇ ਉੱਘੇ ਕਵੀ ਡਾ. ਮੋਹਨਜੀਤ, ਬ੍ਰੇਨ ਸਟ੍ਰੋਕ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਸਨ ਜ਼ੇਰੇ ਇਲਾਜ
Published : Apr 20, 2024, 9:13 am IST
Updated : Apr 20, 2024, 4:13 pm IST
SHARE ARTICLE
Dr. Mohanjit
Dr. Mohanjit

ਉਹ ਆਪਣੇ ਪਿਛੇ ਦੋ ਪੁੱਤਰ, ਪਤਨੀ ਤੇ ਪਰਿਵਾਰ ਛੱਡ ਗਏ ਹਨ। 

ਚੰਡੀਗੜ੍ਹ -  ਉੱਘੇ ਕਵੀ ਡਾ. ਮੋਹਨਜੀਤ ਦਾ ਅੱਜ ਸਵੇਰੇ ਕਰੀਬ 6 ਵਜੇ ਦੇਹਾਂਤ ਹੋ ਗਿਆ। ਪਿਛਲੇ ਕੁਝ ਦਿਨਾਂ ਤੋਂ ਬ੍ਰੇਨ ਸਟ੍ਰੋਕ ਹੋਣ ਕਾਰਨ ਉਹ ਨਿੱਜੀ ਹਸਪਤਾਲ 'ਚ ਦਾਖ਼ਲ ਸਨ ਤੇ ਫਿਰ ਡਾਕਟਰਾਂ ਦੀ ਨਿਗਰਾਨੀ ਹੇਠ ਘਰ 'ਚ ਹੀ ਜ਼ੇਰੇ ਇਲਾਜ ਸਨ। ਉਹ ਆਪਣੇ ਪਿਛੇ ਦੋ ਪੁੱਤਰ, ਪਤਨੀ ਤੇ ਪਰਿਵਾਰ ਛੱਡ ਗਏ ਹਨ। 
ਉਨ੍ਹਾਂ ਦਾ ਸਸਕਾਰ ਅੱਜ ਸ਼ਾਮ 5 ਵਜੇ ਸੈਕਟਰ-3 ਪੁਲਿਸ ਸਟੇਸ਼ਨ ਨੇੜੇ ਨਾਹਰਪੁਰ ਸ਼ਮਸ਼ਾਨਘਾਟ ਸੈਕਟਰ-3 ਵਿਖੇ ਕੀਤਾ ਜਾਵੇਗਾ। 

7 ਮਈ 1938 ਨੂੰ ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ 'ਚ ਜੰਮੇ ਮੋਹਨਜੀਤ ਨੇ ਕਵਿਤਾ, ਅਨੁਵਾਦ ਤੇ ਆਲੋਚਨਾ ਦੀਆਂ ਦੋ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ 'ਚ ਪਾਈਆਂ। ਉਨ੍ਹਾਂ ਆਪਣੀ ਸਵੈ-ਜੀਵਨੀ ਵੀ ਲਿਖੀ ਸੀ। ਉਨ੍ਹਾਂ ਦੇ ਕਾਵਿ-ਸੰਗ੍ਰਹਿ ਕੋਣੇ ਦਾ ਸੂਰਜ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਤੇ ਉਹ ਲੰਬੇ ਸਮੇਂ ਲਈ ਦੇਸ਼ ਬੰਧੂ ਕਾਲਜ ਵਿਚ ਪੰਜਾਬੀ ਦਾ ਅਧਿਆਪਕ ਰਹੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement