109 ਸਾਲਾਂ ਬੇਬੇ ਨੇ ਮਾਲੇਰਕੋਟਲਾ ਵਿਖੇ ਢੋਲ-ਢਮੱਕੇ ਨਾਲ ਪਾਈ ਵੋਟ
Published : Feb 20, 2022, 3:23 pm IST
Updated : Feb 20, 2022, 5:32 pm IST
SHARE ARTICLE
photo
photo

ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ

 

ਮਾਲੇਰਕੋਟਲਾ :  ਵੋਟਾਂ ਨੂੰ ਲੈ ਕੇ ਪੋਲਿੰਗ ਬੂਥਾਂ ‘ਤੇ ਜਿਥੇ ਪੋਲਿੰਗ ਬੂਥਾਂ ‘ਤੇ ਨੌਜਵਾਨਾਂ ਦਾ ਜੋਸ਼ ਵੇਖਣ ਨੂੰ ਮਿਲ ਰਿਹਾ ਹੈ।  ਉਥੇ  ਵਿਆਹ ਦੇ ਜੋੜਿਆਂ ਵਿੱਚ ਸਜੇ ਲਾੜੇ-ਲਾੜੀਆਂ ਵੀ ਆਪਣੀ ਵੋਟ ਦਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਮਾਲੇਰਕੋਟਲਾ ਵਿੱਚ ਵੋਟਾਂ ਨੂੰ ਲੈ ਕੇ 109 ਸਾਲ ਦੀ ਇੱਕ ਬਜ਼ੁਰਗ ਦਾ ਜੋਸ਼ ਵੀ ਵੇਖਣ ਨੂੰ ਮਿਲਿਆ।

109-year-old babe casts her ballot at Malerkotla109-year-old babe casts her ballot at Malerkotla

109 ਸਾਲਾ ਬੇਬੇ ਨਸੀਬੋ ਨੇ ਮਲੇਰਕੋਟਲਾ ਵਿਖੇ ਢੋਲ-ਢਮੱਕੇ ਦੇ ਨਾਲ ਵੋਟ ਪਾਈ, ਜਿਸ ਨੂੰ ਵੇਖ ਕੇ ਲੋਕ ਹੈਰਾਨ  ਸਨ। ਉਸ ਦਾ ਦਿਵਿਆਂਗ ਪੁੱਤ ਵੀ ਵੋਟ ਪਾਉਣ ਨਾਲ ਆਇਆ ਸੀ। ਇਸ ਦੇ ਨਾਲ ਹੀ ਪਿੰਡ ਖੰਟ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ , ਜਿੱਥੇ 67 ਸਾਲਾਂ ਬਜ਼ੁਰਗ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੋਟ ਪਾਈ।

PHOTOPHOTO

ਇਸ ਦੇ ਨਾਲ ਹੀ ਪਿੰਡ ਖੰਟ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ , ਜਿੱਥੇ 67 ਸਾਲਾਂ ਬਜ਼ੁਰਗ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਵੋਟ ਪਾਈ। ਇਸ ਬਜ਼ੁਰਗ ਦਾ ਨਾਮ ਕਰਨੈਲ ਸਿੰਘ ਹੈ। ਮਿਲੀ ਜਾਣਕਾਰੀ ਅਨੁਸਾਰ ਕਰਨੈਲ ਸਿੰਘ ਨੇ 67 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੋ ਵਰਤੋਂ ਕੀਤੀ। ਜਿਸ ਦੇ ਲਈ ਪੋਲਿੰਗ ਸਟਾਫ਼ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਕਰਨੈਲ ਸਿੰਘ ਦੇ ਪੁੱਤਰ ਰਾਜਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 1955 ਵਿੱਚ ਹੋਇਆ ਸੀ ਤੇ ਉਹ 1979 ਵਿੱਚ ਵਿਦੇਸ਼ ਚਲੇ ਗਏ ਸਨ। ਜਦੋਂ ਉਹ 2 ਸਾਲ ਬਾਅਦ ਵਾਪਸ ਆਉਂਦੇ ਸਨ ਤਾਂ ਇਸ ਦੌਰਾਨ ਕਦੇ ਵੀ ਸਰਪੰਚੀ, ਵਿਧਾਨ ਸਭਾ ਜਾਂ ਲੋਕ ਸਭਾ ਦੀ ਚੋਣਾਂ ਨਹੀਂ ਹੋਈਆਂ। ਜਿਸ ਕਾਰਨ ਉਹ ਕਦੇ ਵੀ ਆਪਣੀ ਵੋਟ ਦਾ ਇਸਤੇਮਾਲ ਹੀ ਨਹੀਂ ਕਰ ਸਕੇ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement