ਰੀ-ਅਪੀਅਰ ਅਤੇ ਫੇਲ੍ਹ ਹੋਣ ਵਾਲਿਆਂ ਨੂੰ ਦਿੱਤਾ ਸੁਨਿਹਰੀ ਮੌਕਾ, ਪੜ੍ਹੋ ਪੇਪਰ ਲਈ ਕਿੰਨੀ ਦੇਣੀ ਹੋਵੇਗੀ ਫ਼ੀਸ
Published : Jan 20, 2023, 12:19 pm IST
Updated : Jan 20, 2023, 12:19 pm IST
SHARE ARTICLE
Golden opportunity given to those who re-appear and fail
Golden opportunity given to those who re-appear and fail

- ਪ੍ਰੀਖਿਆ ਦਾ ਫਾਰਮ ਭਰਨ ਲਈ ਆਖ਼ਰੀ ਮਿਤੀ 10 ਫਰਵਰੀ

ਪਟਿਆਲਾ - ਪੰਜਾਬੀ ਯੂਨੀਵਰਸਿਟੀ ਨੇ ਰੀ-ਅਪੇਅਰ ਅਤੇ ਫੇਲ੍ਹ ਹੋਣ 'ਤੇ ਅਪਣੀ ਡਿਗਰੀ ਪੂਰੀ ਨਾ ਕਰ ਪਾਉਣ ਵਾਲੇ ਵਿਦਿਆਰਥੀਆਂ ਨੂੰ ਸੁਨਿਹਰੀ ਮੌਕਾ ਦਿੱਤਾ ਹੈ ਪਰ ਇਸ ਦੇ ਲਈ ਪ੍ਰੀਖਿਆ ਦੀ ਫ਼ੀਸ 50 ਹਜ਼ਾਰ ਰੁਪਏ ਦੇਣੀ ਪਵੇਗੀ। 

ਇਸ ਦੇ ਨਾਲ ਹੀ ਵਾਤਾਵਰਣ ਅਤੇ ਡਰੱਗ ਐਬਿਊਜ਼ ਦਾ ਪੇਪਰ ਦੇਣ ਲਈ ਇਸ ਖਾਸ ਚਾਂਸ ਲਈ 2800 ਰੁਪਏ ਦੇਣੇ ਪੈਣਗੇ। 
ਯੂਨੀਵਰਸਿਟੀ ਨੇ ਪ੍ਰੀਖਿਆ ਫ਼ੀਸ ਦਾ ਫਾਰਮ ਭਰਨ ਦੀ ਮਿਤੀ 10 ਫਰਵਰੀ ਤੈਅ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕੇ ਇਕ ਵਾਰ ਦਿੱਤੀ ਹੋਈ ਫ਼ੀਸ ਦੁਬਾਰਾ ਵਾਪਸ ਨਹੀਂ ਦਿੱਤੀ ਜਾਵੇਗੀ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਹ ਪੇਪਰ ਮੌਜੂਦਾ ਸਿਲੇਬਸ ਮੁਤਾਬਿਕ ਹੀ ਲਿਆ ਜਾਵੇਗਾ। ਗੋਲਡਨ ਚਾਂਸ ਦੇ ਲਈ ਕਿਸੇ ਵੀ ਸਮੈਸਟਰ ਤੇ ਕਿਸੇ ਵੀ ਸਾਲ ਦਾ ਪੇਪਰ ਭਰਿਆ ਜਾ ਸਕਦਾ ਹੈ। 

examexam

ਇਸ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਦੋ ਪੇਪਰਾਂ ਦੀ ਰੀ-ਅਪੇਅਰ ਦੇ ਲਈ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ 2 ਸਮੈਸਟਰਾਂ ਲਈ ਫੀਸ ਲਈ ਜਾਵੇਗੀ। ਇਹ ਵਿਸ਼ੇਸ਼ ਮੌਕਾ ਸਿਰਫ਼ ਉਹਨਾਂ ਕਲਾਸਾਂ ਅਤੇ ਵਿਸ਼ਿਆਂ ਲਈ ਹੋਵੇਗਾ, ਜਿਸ ਦੀ ਪ੍ਰੈਕਟੀਕਲ ਪ੍ਰੀਖਿਆ ਨਹੀਂ ਹੋਵੇਗੀ।  ਇਸ ਪ੍ਰੀਖਿਆ ਲਈ ਕੇਂਦਰਸ ਪਟਿਆਲਾ ਵਿਚ ਹੀ ਹੋਣਗੇ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement