ਅਮਿਤ ਸ਼ਾਹ ਨੇ ਕੋਰੋਨਾ ਲਾਗ ਦੌਰਾਨ ਦਿੱਲੀ ਪੁਲਿਸ ਦੀ ਭੂਮਿਕਾ ਦੀ ਕੀਤੀ ਸ਼ਲਾਘਾ
Published : Jan 20, 2021, 12:28 am IST
Updated : Jan 20, 2021, 12:28 am IST
SHARE ARTICLE
image
image

ਅਮਿਤ ਸ਼ਾਹ ਨੇ ਕੋਰੋਨਾ ਲਾਗ ਦੌਰਾਨ ਦਿੱਲੀ ਪੁਲਿਸ ਦੀ ਭੂਮਿਕਾ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 19 ਜਨਵਰੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦਿੱਲੀ ਪੁਲਿਸ ਦੀ ਭੂਮਿਕਾ ਦੀ ਮੰਗਲਵਾਰ ਨੂੰ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੁਲਿਸ ਫੋਰਸ ਰਾਸ਼ਟਰੀ ਰਾਜਧਾਨੀ ’ਚ ਲੋਕਾਂ ਨੂੰ ਸ਼ਾਨਦਾਰ ਸੇਵਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਨਾਲ ਪੁਲਸ ਫੋਰਸ ਨੇ ਨਿਪਟਿਆ ਅਤੇ ਸ਼ਹਿਰ ’ਚ ਸ਼ਾਂਤੀ ਕਾਇਮ ਕਰ ਸਕੀ। ਸ਼ਾਹ ਨੇ ਦਿੱਲੀ ਪੁਲਿਸ ਹੈੱਡ ਕੁਆਰਟਰ ’ਚ ਆਯੋਜਤ ਪ੍ਰੋਗਰਾਮ ’ਚ ਕਿਹਾ, ‘‘ਉੱਤਰ-ਪੂਰਬੀ ਦਿੱਲੀ ’ਚ ਹਿੰਸਾ ਨਾਲ ਨਜਿੱਠਣਾ ਹੋਵੇ, ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਐਲਾਨ ਤਾਲਾਬੰਦੀ ਹੋਵੇ ਜਾਂ ਪ੍ਰਵਾਸੀ ਮਜਦੂਰਾਂ ਦਾ ਆਉਣਾ ਹੋਵੇਗਾ, ਦਿੱਲੀ ਪੁਲਿਸ ਨੇ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ ਹਨ।’’
ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ’ਤੇ ਕਈ ਜ਼ਿੰਮੇਵਾਰੀਆਂ ਹਨ, ਜਿਵੇਂ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦੀ ਰਿਹਾਇਸ਼, ਕਈ ਦੇਸ਼ਾਂ ਦੇ ਦੂਤਘਰ, ਕਈ ਮਹੱਤਵਪੂਰਨ ਸੰਗਠਨਾਂ ਦੇ ਹੈੱਡ ਕੁਆਰਟਰ, ਵਿਗਿਆਨ ਕੇਂਦਰ ਸਮੇਤ ਕਈ ਮਹੱਤਵਪੂਰਨ ਕਾਰੋਬਾਰ ਉਸ ਦੇ ਅਧੀਨ ਆਉਂਦੇ ਹਨ। ਸ਼ਾਹ ਨੇ ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮੁੜ ਮਿਲਾਉਣ ਦੀ ਦਿੱਲੀ ਪੁਲਿਸ ਦੀ ਪਹਿਲ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕਦਮ ਮਨੁੱਖਤਾ ਦੀ ਸੇਵਾ ਹਨ। ਗ੍ਰਹਿ ਮੰਤਰੀ ਨੇ ਐਲਾਨ ਕੀਤਾ ਕਿ ਦਿੱਲੀ ’ਚ ਅਪਰਾਧ ਅਤੇ ਅਪਰਾਧੀਆਂ ’ਤੇ ਕਰੀਬ ਤੋਂ ਨਜਰ ਰਖਣ ਅਤੇ ਕਾਨੂੰਨ ਵਿਵਸਥਾ ਬਣਾਏ ਰਖਣ ਲਈ 15 ਹਜਾਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੁਲਸ ਦੇ ਇਨ੍ਹਾਂ ਸੀ.ਸੀ.ਟੀ.ਵੀ. ਨੈਟਵਰਕਾਂ ਨੂੰ ਰੇਲਵੇ ਸਟੇਸ਼ਨਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਵੀ ਜੋੜਿਆ ਜਾਵੇਗਾ।     (ਪੀਟੀਆਈ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement