ਬਰੇਟਾ ਦੇ ਨੇੜਲੇ ਪਿੰਡ ਬਹਾਦਰਪੁਰ ਦੇ ਨੌਜਵਾਨ ਨੇ ਭਾਰਤੀ ਫ਼ੌਜ ’ਚ ਅਫ਼ਸਰ ਕਮਿਸ਼ਨ ਲਿਆ

By : GAGANDEEP

Published : Dec 19, 2022, 10:54 am IST
Updated : Dec 19, 2022, 11:04 am IST
SHARE ARTICLE
photo
photo

ਹਰਵੰਤ ਸਿੰਘ ਦੇ ਪਿਤਾ ਜਥੇਦਾਰ ਮੇਘ ਸਿੰਘ ਨੇ ਵੀ ਭਾਰਤੀ ਫ਼ੌਜ ਵਿਚ ਸੇਵਾ ਕੀਤੀ ਹੈ

 

ਬੁਢਲਾਡਾ (ਕ੍ਰਿਸ਼ਨ ਸ਼ਰਮਾ) : ਜ਼ਿਲ੍ਹਾ ਮਾਨਸਾ ਦੇ ਬਰੇਟਾ ਦੇ ਨੇੜਲੇ ਪਿੰਡ ਬਹਾਦਰਪੁਰ ਦੇ ਨੌਜਵਾਨ ਹਰਵੰਤ ਸਿੰਘ ਨੇ ਭਾਰਤੀ ਫ਼ੌਜ ਵਿਚ ਅਫ਼ਸਰ ਕਮਿਸ਼ਨ ਲਿਆ ਹੈ। ਹਰਵੰਤ ਸਿੰਘ ਦੇ ਪਿਤਾ ਜਥੇਦਾਰ ਮੇਘ ਸਿੰਘ ਨੇ ਵੀ ਭਾਰਤੀ ਫ਼ੌਜ ਵਿਚ ਸੇਵਾ ਕੀਤੀ ਹੈ ਅਤੇ ਮੇਘ ਸਿੰਘ ਦੇ ਪਿਤਾ ਰੂਪ ਸਿੰਘ ਵੀ ਫ਼ੌਜੀ ਸਨ। ਉਨ੍ਹਾਂ ਨੇ ਦੂਜੀ ਸੰਸਾਰ ਜੰਗ ਵਿਚ ਹਿੱਸਾ ਲਿਆ ਸੀ।

ਉਹ ਸਿੱਖ ਰਿਜੀਮੈਂਟ ਵਿਚ ਸਨ। ਲੈਫਟੀਨੈਂਟ ਹਰਵੰਤ ਸਿੰਘ ਨੂੰ ਫੌਜ ਵਿਚ ਸੇਵਾ ਕਰਨ ਦੀ ਪ੍ਰੇਰਨਾ ਮਾਤਾ ਮਨਜੀਤ ਕੌਰ ਅਤੇ ਪਿਤਾ ਸ੍ਰ: ਜਥੇਦਾਰ ਮੇਘ ਸਿੰਘ ਤੋ ਮਿਲੀ ਹੈ। ਲੈਫਟੀਨੈਂਟ ਹਰਵੰਤ ਸਿੰਘ ਇਸ ਪਰਿਵਾਰ ਦੀ ਫੌਜ ਵਿੱਚ ਸੇਵਾ ਕਰ ਰਹੀ ਤੀਜੀ ਪੀੜੀ ਹੈ। ਲੈਫਟੀਨੈਂਟ ਹਰਵੰਤ ਸਿੰਘ ਨੇ ਇਸ ਪਰਿਵਾਰ ਦਾ ਅਤੇ ਪਿੰਡ ਬਹਾਦਰਪੁਰ ਦਾ ਅਤੇ ਇਲਾਕੇ ਦਾ ਨਾਂ ਚਮਕਾਇਆ ਹੈ। ਜਿਸ ਤੇ ਪਿੰਡ ਵਾਸੀਆ ਨੂੰ ਅਤੇ ਇਲਾਕੇ ਨੂੰ ਬਹੁਤ ਮਾਨ ਹੈ ਅਤੇ ਇਲਾਕੇ ਵਿਚ ਖੁਸ਼ੀ ਵਾਲਾ ਮਹੋਲ ਹੈ। ਲੈਫਟੀਨੈਂਟ ਹਰਵੰਤ ਸਿੰਘ ਦੂਸਰੇ ਨੌਜਵਾਨਾਂ ਲਈ ਪ੍ਰਰੇਨਾ ਸਰੋਤ ਬਣੇਗਾ। 

 ਲੈਫਟੀਨੈਂਟ ਹਰਵੰਤ ਸਿੰਘ ਦਾ ਕਹਿਣਾ ਹੈ ਕਿ ਸਖਤ ਮਿਹਨਤ ਅਤੇ ਇਕਾਗਰਤਾ ਨਾਲ ਕੀਤੀ ਪੜ੍ਹਾਈ ਹਰ ਥਾਂ ਕੰਮ ਆਉਂਦੀ ਹੈ, ਨੌਜਵਾਨਾਂ ਨੂੰ ਚਾਹਿਦਾ ਹੈ ਕਿ ਸਖ਼ਤ ਮਿਹਨਤ ਕਰਨ ਤਾ ਕਿ ਸਫ਼ਲਤਾ ਦੀ ਪੌੜੀ ਚੜਿ੍ਹਆ ਜਾ ਸਕੇ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement