ਭਾਰਤ ਨੇ ਬੈਲਿਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਕੀਤਾ ਸਫ਼ਲ ਪ੍ਰੀਖਣ
Published : Dec 19, 2021, 12:40 am IST
Updated : Dec 19, 2021, 12:40 am IST
SHARE ARTICLE
image
image

ਭਾਰਤ ਨੇ ਬੈਲਿਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, 18 ਦਸੰਬਰ : ਰਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਨਵੀਂ ਪੀੜ੍ਹੀ ਦੀ ਪਰਮਾਣੂ ਸਮਰੱਥ ਬੈਲਿਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਸਨਿਚਰਵਾਰ ਨੂੰ ਸਫ਼ਲਤਾਪੂਰਵਕ ਪ੍ਰੀਖਣ ਕੀਤਾ। ਇਹ ਪ੍ਰੀਖਣ ਸਵੇਰੇ 11.06 ਵਜੇ ਉੜੀਸ਼ਾ ਤਟ ’ਤੇ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀਪ ਤੋਂ ਕੀਤੀ ਗਈ। ਪ੍ਰੀਖਣ ਦੌਰਾਨ ਵਖ-ਵਖ ਟੇਲੀਮੇਟ੍ਰੀ, ਰਡਾਰ, ਇਲੈਕਟ੍ਰੋ-ਆਪਟਿਕਲ ਸਟੇਸ਼ਨ ਅਤੇ ਪੂਰਬੀ ਤੱਟ ਨਾਲ ਡਾਊਨ ਰੇਂਜ ਜਹਾਜ਼ਾਂ ਨੇ ਮਿਜ਼ਾਈਲ ਟ੍ਰੇਜੇਕਟਰੀ ਅਤੇ ਮਾਨਕਾਂ ਨੂੰ ਟਰੈਕ ਕੀਤਾ ਅਤੇ ਉਨ੍ਹਾਂ ਦੀ ਨਿਗਰਾਨੀ ਕੀਤੀ। ਮਿਜ਼ਾਈਲ ਨੇ ਪੂਰੀ ਸਟੀਕਤਾ ਨਾਲ ਮਿਸ਼ਨ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕਰਦੇ ਹੋਏ ਅਪਣੇ ਟੀਚੇ ਨੂੰ ਭੇਦਿਆ। ਮਿਜ਼ਾਈਲ ਦੀ ਮਾਰਕ ਸਮਰੱਥਾ 1000 ਤੋਂ 2000 ਕਿਲੋਮੀਟਰ ਦਰਮਿਆਨ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸਫ਼ਲ ਉਡਾਣ ਪ੍ਰੀਖਣ ਲਈ ਡੀ.ਆਰ.ਡੀ.ਓ. ਨੂੰ ਵਧਾਈ ਦਿਤੀ ਅਤੇ ਪ੍ਰਣਾਲੀ ਦੇ ਚੰਗੇ ਪ੍ਰਦਰਸ਼ਨ ’ਤੇ ਖ਼ੁਸ਼ੀ ਜਾਹਰ ਕੀਤੀ। 
ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ ਨੇ ਕਈ ਹੋਰ ਵਿਸ਼ੇਸ਼ਤਾਵਾਂ ਨਾਲ ਦੂਜੀ ਵਿਕਾਸ ਉਡਾਣ ਪ੍ਰੀਖਣ ਲਈ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਇਕ ਹੀ ਕਲੰਡਰ ਸਾਲ ਦੇ ਅੰਦਰ ਲਗਾਤਾਰ ਸਫ਼ਲਤਾ ਲਈ ਵਧਾਈ ਦਿਤੀ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement