24 ਸਾਲਾਂ ਬਾਅਦ ਜੇਲ੍ਹ 'ਚੋ ਰਿਹਾਅ ਹੋਇਆ ਸਿੱਖ ਕੈਦੀ
Published : Nov 19, 2019, 9:32 am IST
Updated : Nov 19, 2019, 9:48 am IST
SHARE ARTICLE
Subeg Singh
Subeg Singh

ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਜਿਹੜੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਪਟਿਆਲਾ : ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਜਿਹੜੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ 'ਚੋਂ ਸੁਬੇਗ ਸਿੰਘ ਨੂੰ ਦੇਰ ਸ਼ਾਮ ਕੇਂਦਰੀ ਜੇਲ ਪਟਿਆਲਾ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਸੁਬੇਗ ਸਿੰਘ ਦੇ ਰਿਸ਼ੇਤਦਾਰ ਉਸ ਨੂੰ ਲੈਣ ਲਈ ਆਏ ਹੋਏ ਸਨ। ਸੁਬੇਗ ਸਿੰਘ ਨੂੰ ਵੀ ਜ਼ਮਾਨਤੀ ਬਾਂਡ ਭਰਵਾਉਣ ਤੋਂ ਬਾਅਦ ਹੀ ਰਿਹਾਅ ਕੀਤਾ ਗਿਆ।ਸੁਬੇਗ ਸਿੰਘ 1995 ਵਿਚ ਕਤਲ ਦੇ ਕੇਸ ਵਿਚ ਜੇਲ ਗਿਆ ਸੀ।

subeg singhsubeg singh

ਜਦੋਂ ਬੁਡ਼ੈਲ ਜੇਲ ਬ੍ਰੇਕ ਹੋਈ ਤਾਂ ਸੁਬੇਗ ਸਿੰਘ ਨੂੰ ਉਸ ਮਾਮਲੇ ਵਿਚ ਨਾਮਜ਼ਦ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉਹ ਇਸ ਮਾਮਲੇ 'ਚੋਂ ਬਰੀ ਹੋ ਗਿਆ ਸੀ। ਫਿਰ ਵੀ ਹਰ ਵਾਰ ਪੁਲਿਸ ਦੀ ਨੈਗੇਟਿਵ ਰਿਪੋਰਟ ਕਾਰਣ ਉਸ ਦੀ ਰਿਹਾਈ ਨਹੀਂ ਹੋ ਰਹੀ ਸੀ। ਹੁਣ ਕੇਂਦਰ ਸਰਕਾਰ ਵੱਲੋਂ ਜਿਹੜੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਸੁਣਾਇਆ ਗਿਆ ਹੈ, ਉਨ੍ਹਾਂ ਵਿਚ ਸੁਬੇਗ ਸਿੰਘ ਦਾ ਨਾਂ ਵੀ ਸ਼ਾਮਲ ਸੀ।

prisoner-subeg-singh-releasedsubeg singh

ਜਿਹੜੇ ਸਿੱਖ ਕੈਦੀਆਂ ਦੀਆਂ ਰਿਹਾਈ ਦੇ ਹੁਕਮ ਦਿੱਤੇ ਗਏ ਸਨ, ਉਨ੍ਹਾਂ ਵਿਚੋਂ ਬਲਵੰਤ ਸਿੰਘ ਰਾਜੋਆਣਾ ਤੋਂ ਇਲਾਵਾ 3 ਸਿੱਖ ਕੈਦੀ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਸਨ। ਇਨ੍ਹਾਂ ਵਿਚੋਂ ਸੁਬੇਗ ਸਿੰਘ ਨੂੰ ਅੱਜ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ। ਨੰਦ ਸਿੰਘ ਨੂੰ ਦਿਨ ਪਹਿਲਾਂ ਰਿਹਾਅ ਕੀਤਾ ਜਾ ਚੁੱਕਾ ਹੈ। ਤੀਜਾ ਕੈਦੀ ਲਾਲ ਸਿੰਘ ਹੈ, ਜਿਸ ਦੇ ਖਿਲਾਫ 2 ਕੇਸ ਪੈਂਡਿੰਗ ਹੋਣ ਕਰ ਕੇ ਉਸ ਦੀ ਰਿਹਾਈ ਸੰਭਵ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement