ਤਾਲਿਬਾਨ ਨੇ ਦੁਨੀਆਂ ਨਾਲ ਫਿਰ ਕੀਤੀ ਵਾਅਦਾ-ਿਖ਼ਲਾਫ਼ੀ
Published : Sep 19, 2021, 6:24 am IST
Updated : Sep 19, 2021, 6:24 am IST
SHARE ARTICLE
image
image

ਤਾਲਿਬਾਨ ਨੇ ਦੁਨੀਆਂ ਨਾਲ ਫਿਰ ਕੀਤੀ ਵਾਅਦਾ-ਿਖ਼ਲਾਫ਼ੀ

ਮੁੰਡਿਆਂ ਦੇ ਸਕੂਲ ਖੁਲ੍ਹੇ, ਕੁੜੀਆਂ ਦੇ ਬੰਦ

ਕਾਬੁਲ, 18 ਸਤੰਬਰ : ਤਾਲਿਬਾਨ ਦੀ ਅਗਵਾਈ 'ਚ ਅਫ਼ਗ਼ਾਨਿਸਤਾਨ ਦੇ ਸਿਖਿਆ ਮੰਤਰਾਲੇ ਨੇ ਸਾਰੇ ਸੈਕੰਡਰੀ ਸਕੂਲਾਂ ਨੂੰ  ਸਨਿਚਰਵਾਰ ਨੂੰ  ਫਿਰ ਤੋਂ ਸ਼ੁਰੂ ਕਰਨ ਦਾ ਨਿਰਦੇਸ਼ ਦਿਤਾ | ਹਾਲਾਂਕਿ, ਨਿਰਦੇਸ਼ 'ਚ ਸਿਰਫ਼ ਲੜਕਿਆਂ ਦੇ ਹੀ ਸਕੂਲ 'ਚ ਜਾਣ ਦਾ ਜ਼ਿਕਰ ਕੀਤਾ ਗਿਆ ਹੈ | ਇਸ 'ਚ ਲੜਕੀਆਂ ਦੀ ਸਕੂਲਾਂ 'ਚ ਵਾਪਸੀ ਨੂੰ  ਲੈ ਕੇ ਕੋਈ ਜਾਣਕਾਰੀ ਨਹੀਂ ਦਿਤੀ ਗਈ | ਤਾਲਿਬਾਨ ਸ਼ਾਸਨ ਦਾ ਇਹ ਫ਼ੈਸਲਾ ਪਿਛਲੇ ਮਹੀਨੇ ਕਾਬੁਲ 'ਚ ਸੱਤਾ ਸੰਭਾਲਣ ਤੋਂ ਬਾਅਦ ਕੀਤੇ ਗਏ ਵਾਅਦਿਆਂ ਦੇ ਉਲਟ ਹੈ | ਖਾਮਾ ਪ੍ਰੈੱਸ ਨੇ ਅਧਿਕਾਰਿਤ ਨਿਰਦੇਸ਼ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਨਿਜੀ ਤੇ ਸਰਕਾਰੀ ਸੈਕੰਡਰੀ, ਹਾਈ ਸਕੂਲਾਂ ਅਤੇ ਧਾਰਮਕ ਸਕੂਲਾਂ ਨੂੰ  ਫਿਰ ਤੋਂ ਖੋਲਿ੍ਹਆ ਜਾਵੇਗਾ | ਇਸਦੇ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ  ਸਕੂਲ ਜਾਣ ਦੀ ਆਗਿਆ ਦਿਤੀ ਗਈ ਹੈ | ਤਾਲਿਬਾਨ ਨੇ ਦੁਨੀਆ ਨਾਲ ਕੀਤੇ ਕਈ ਵਾਅਦਿਆਂ ਦੇ ਨਾਲ ਨਾਲ ਪਿਛਲੇ ਹਫ਼ਤੇ ਅਫ਼ਗ਼ਾਨਿਸਤਾਨ 'ਚ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਸੀ, ਜਿਸ 'ਚ ਪਿਛਲੇ ਤਾਲਿਬਾਨ ਸ਼ਾਸਨ (1996-2001) ਦੀਆਂ ਨੀਤੀਆਂ ਨੂੰ  ਨਾ ਦੁਹਰਾਉਣ ਦਾ ਭਰੋਸਾ ਦਿਤਾ ਗਿਆ ਸੀ | ਮੀਡੀਆ ਰੀਪੋਰਟਾਂ ਅਨੁਸਾਰ, ਔਰਤਾਂ ਨੂੰ  ਕੰਮ 'ਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ | ਕਈ ਔਰਤਾਂ ਰੁਜ਼ਗਾਰ ਅਤੇ ਸਿਖਿਆ ਦੇ ਅਪਣੇ ਅਧਿਕਾਰਾਂ ਦੀ ਮੰਗ ਨੂੰ  ਲੈ ਕੇ ਪੂਰੇ ਅਫ਼ਗ਼ਾਨਿਸਤਾਨ 'ਚ ਪ੍ਰਦਰਸ਼ਨ ਕਰ ਰਹੀਆਂ ਹਨ |         (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement