ਸੋਨੂੰ ਸੂਦ ਨੇ ਕੀਤੀ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ : ਇਨਕਮ ਟੈਕਸ ਵਿਭਾਗ 
Published : Sep 19, 2021, 6:25 am IST
Updated : Sep 19, 2021, 6:25 am IST
SHARE ARTICLE
image
image

ਸੋਨੂੰ ਸੂਦ ਨੇ ਕੀਤੀ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ : ਇਨਕਮ ਟੈਕਸ ਵਿਭਾਗ 

ਨਵੀਂ ਦਿੱਲੀ, 18 ਸਤੰਬਰ : ਬਾਲੀਵੁਡ ਅਦਾਕਾਰ ਸੋਨੂੰ ਸੂਦ ਵਿਰੁਧ ਛਾਪੇਮਾਰੀ ਨੂੰ  ਲੈ ਕੇ ਆਮਦਨ ਕਰ ਵਿਭਾਗ ਨੇ ਵੱਡਾ ਖੁਲਾਸਾ ਕੀਤਾ ਹੈ | ਵਿਭਾਗ ਦਾ ਕਹਿਣਾ ਹੈ ਕਿ ਸੋਨੂੰ ਸੂਦ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ ਵਿਚ ਸ਼ਾਮਲ ਹਨ | ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ 'ਤੇ ਲਗਾਤਾਰ ਤਿੰਨ ਦਿਨ ਸਰਵੇਖਣ ਕੀਤਾ ਹੈ | ਵਿਭਾਗ ਨੇ ਕਿਹਾ ਕਿ ਸੂਦ ਨੇ ਵਿਦੇਸ਼ੀ ਦਾਨੀਆਂ ਤੋਂ 2.1 ਕਰੋੜ ਦੀ ਗ਼ੈਰ-ਮੁਨਾਫ਼ਾ ਰਾਸ਼ੀ ਇਕੱਠੀ ਕੀਤੀ, ਜੋ ਕਿ ਇਸ ਤਰ੍ਹਾਂ ਦੇ ਲੈਣ-ਦੇਣ ਨੂੰ  ਕੰਟਰੋਲ ਕਰਨ ਵਾਲੇ ਕਾਨੂੰਨ ਦੀ ਉਲੰਘਣਾ ਹੈ | ਹੁਣ ਤਕ ਦੀ ਜਾਂਚ ਵਿਚ 20 ਅਜਿਹੀਆਂ ਐਂਟਰੀਆਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਦੇਣ ਵਾਲਿਆਂ ਨੇ ਧੋਖਾਧੜੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ | ਉਨ੍ਹਾਂ ਨੇ ਨਕਦੀ ਬਦਲੇ ਚੈੱਕ ਜਾਰੀ ਕਰਨ ਦੀ ਗੱਲ ਵੀ ਮੰਨੀ | ਸੀਬੀਡੀਟੀ ਅਨੁਸਾਰ ਮੁੰਬਈ, ਲਖਨਊ, ਕਾਨਪੁਰ, ਜੈਪੁਰ, ਦਿੱਲੀ ਅਤੇ ਗੁਰੂਗ੍ਰਾਮ ਸਮੇਤ ਕੁਲ 28 ਥਾਵਾਂ  'ਤੇ ਛਾਪੇਮਾਰੀ ਕੀਤੀ ਗਈ | (ਏਜੰਸੀ)
    

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement