ਹਰਿਆਣਾ 'ਚ ਇਕ ਹਫ਼ਤਾ ਹੋਰ ਵਧਾਈ ਤਾਲਾਬੰਦੀ
Published : Jul 19, 2021, 12:43 am IST
Updated : Jul 19, 2021, 12:43 am IST
SHARE ARTICLE
image
image

ਹਰਿਆਣਾ 'ਚ ਇਕ ਹਫ਼ਤਾ ਹੋਰ ਵਧਾਈ ਤਾਲਾਬੰਦੀ

ਚੰਡੀਗੜ੍ਹ, 18 ਜੁਲਾਈ : ਕੋਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਅਤੇ ਤੀਜੀ ਲਹਿਰ ਦੀ ਚਿਤਵਾਨੀ ਨੂੰ  ਦੇਖਦੇ ਹੋਏ ਹਰਿਆਣਾ 'ਚ ਇਕ ਹੋਰ ਹਫ਼ਤੇ ਲਈ ਤਾਲਾਬੰਦੀ ਵਧਾ ਦਿਤਾ ਗਿਆ ਹੈ | ਹਰਿਆਣਾ ਸਰਕਾਰ ਨੇ ਮਹਾਂਮਾਰੀ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ  ਸੁਰੱਖਿਅਤ ਰਹਿਣ ਲਈ ਸਾਰੇ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਕਿਹਾ ਹੈ | ਹਰਿਆਣਾ 'ਚ ਇਹ ਤਾਲਾਬੰਦੀ 19 ਜੁਲਾਈ ਤੋਂ 26 ਜੁਲਾਈ ਤਕ ਵਧਾਈ ਗਈ ਹੈ | ਪ੍ਰਦੇਸ਼ 'ਚ ਨਾਈਟ ਕਰਫ਼ਿਊ ਵੀ ਲਗਾਇਆ ਜਾਵੇਗਾ | ਜਿਸ ਦੀ ਮਿਆਦ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਹੋਵੇਗੀ | ਉੱਥੇ ਹੀ ਹੋਟਲ, ਰੈਸਟੋਰੈਂਟ, ਮਾਲ, ਬਾਰ ਅਤੇ ਜਿਮ 50 ਫ਼ੀ ਸਦੀ ਦੀ ਸਮਰੱਥਾ ਨਾਲ ਖੋਲ੍ਹਣ ਦੇ ਆਦੇਸ਼ ਦਿਤੇ ਗਏ ਹਨ |
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਸੂਬੇ 'ਚ ਜਾਰੀ ਤਾਲਾਬੰਦੀ ਦੀ ਮਿਆਦ ਨੂੰ  19 ਜੁਲਾਈ ਤਕ ਲਈ ਵਧਾ ਦਿਤਾ ਸੀ | ਹਾਲਾਂਕਿ ਸਰਕਾਰ ਨੇ ਵਿਦਿਆਰਥੀਆਂ ਸਮੇਤ ਹੋਰ ਲੋਕਾਂ ਲਈ ਕੁੱਝ ਛੋਟ ਦਾ ਐਲਾਨ ਵੀ ਕੀਤਾ | ਇਸ ਦੇ ਨਾਲ ਹੀ ਸੂਬਾ ਸਰਾਕਰ ਨੇ ਹੋਰ ਕਈ ਛੋਟ ਦੀ ਮਨਜ਼ੂਰੀ ਵੀ ਦਿਤੀ ਹੈ | ਆਦੇਸ਼ ਅਨੁਸਾਰ, ਸਕੂਲਾਂ ਅਤੇ ਕਾਲਜਾਂ ਨੂੰ  ਮਨਜ਼ੂਰੀ ਦਿਤੀ ਗਈ ਹੈ ਕਿ ਉਹ ਪ੍ਰਯੋਗਸ਼ਾਲਾ 'ਚ ਪ੍ਰਾਯੋਗਾਤਮਕ ਜਮਾਤਾਂ, ਪ੍ਰਾਯੋਗਾਤਮਕ ਪ੍ਰੀਖਿਆਵਾਂ, ਆਫ਼ਲਾਈਨ ਪ੍ਰੀਖਿਆਵਾਂ ਆਦਿ ਲਈ ਵਿਦਿਆਰਥੀਆਂ ਨੂੰ  ਬੁਲਾ ਸਕਦੇ ਹਨ ਪਰ ਉਨ੍ਹਾਂ ਨੂੰ  ਕੋਰੋਨਾ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ | ਆਦੇਸ਼ ਅਨੁਸਾਰ ਸਿਰਫ਼ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਹੀ ਯੂਨੀਵਰਸਿਟੀ ਦੇ ਹੋਸਟਲ ਖੋਲ੍ਹੇ ਜਾਣਗੇ |     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement