ਮਨੀਸ਼ਾ ਗੁਲਾਟੀ ਨੇ ਬਲਾਤਕਾਰ ਪੀੜਤ ਬੱਚੀ ਨਾਲ ਉਸ ਦੇ ਪਿੰਡ ਵਿਖੇ ਕੀਤੀ ਮੁਲਾਕਾਤ
Published : Jul 19, 2021, 12:41 am IST
Updated : Jul 19, 2021, 12:42 am IST
SHARE ARTICLE
image
image

ਮਨੀਸ਼ਾ ਗੁਲਾਟੀ ਨੇ ਬਲਾਤਕਾਰ ਪੀੜਤ ਬੱਚੀ ਨਾਲ ਉਸ ਦੇ ਪਿੰਡ ਵਿਖੇ ਕੀਤੀ ਮੁਲਾਕਾਤ

ਦੋਸ਼ੀ ਨੂੰ  ਜਲਦ ਗਿ੍ਫ਼ਤਾਰ ਕਰਨ ਦਾ ਦਿਤਾ ਭਰੋਸਾ

ਲੁਧਿਆਣਾ, 18 ਜੁਲਾਈ (ਪ੍ਰਮੋਦ ਕੌਸ਼ਲ): ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਲੋਂ 7 ਸਾਲਾ ਬਲਾਤਕਾਰ ਪੀੜਤ ਬੱਚੀ ਨਾਲ ਉਸ ਦੇ ਪਿੰਡ ਵਿਖੇ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਮੁਲਜ਼ਮ ਹਾਲੇ ਫ਼ਰਾਰ ਹੈ ਅਤੇ ਜਲਦ ਹੀ ਉਸ ਨੂੰ  ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਨਾਲ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਚਰਨਜੀਤ ਸਿੰਘ ਸੋਹਲ ਵੀ ਮੌਜੂਦ ਸਨ | 
ਜ਼ਿਕਰਯੋਗ ਹੈ ਕਿ 9 ਜੁਲਾਈ, 2021 ਨੂੰ  ਜ਼ਿਲ੍ਹਾ ਲੁਧਿਆਣਾ ਦੇ ਪਿੰਡ ਵਿਖੇ ਇਕ 7 ਸਾਲ ਦੀ ਬੱਚੀ ਨਾਲ ਉਸ ਦੇ ਗੁਆਂਢੀ ਨੇ ਬਲਾਤਕਾਰ ਕੀਤਾ ਸੀ | ਜਦੋਂ ਤੋਂ ਇਹ ਘਿਨਾਉਣਾ ਅਪਰਾਧ ਹੋਇਆ ਹੈ, ਦੋਸ਼ੀ ਫ਼ਰਾਰ ਹੈ ਅਤੇ ਲੁਧਿਆਣਾ (ਦਿਹਾਤੀ) ਪੁਲਿਸ ਵਲੋਂ ਉਸ ਦੀ ਗਿ੍ਫ਼ਤਾਰੀ ਲਈ ਕਈ ਟੀਮਾਂ ਗਠਤ ਕੀਤੀਆਂ ਹਨ, ਜਿਨ੍ਹਾਂ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਮਨੀਸ਼ਾ ਗੁਲਾਟੀ ਨੇ ਪੀੜਤ ਲੜਕੀ ਅਤੇ ਉਸ ਦੇ ਮਾਪਿਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿਤਾ ਕਿ ਦੋਸ਼ੀ ਨੂੰ  ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਮੁਲਜ਼ਮ ਨੂੰ  ਜਲਦ ਤੋਂ ਜਲਦ ਕਾਬੂ ਕਰਨ ਲਈ ਪੁਲਿਸ ਨੂੰ  ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਪੀੜਤ ਲੜਕੀ ਨਾਲ ਵੀ ਗੱਲਬਾਤ ਕੀਤੀ | ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪੀੜਤ ਲੜਕੀ ਅਤੇ ਉਸ ਦੇ ਪ੍ਰਵਾਰ ਨੂੰ  ਵਿੱਤੀ ਮੁਆਵਜ਼ਾ ਮੁਹਈਆ ਕਰਵਾਉਣ ਦਾ ਕੇਸ ਅਗਲੀ ਕਾਰਵਾਈ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ. ਐਸ.ਏ.) ਲੁਧਿਆਣਾ ਨੂੰ  ਸੌਂਪਿਆ ਗਿਆ ਹੈ | ਉਨ੍ਹਾਂ ਵੀ ਪੀੜਤ ਅਤੇ ਉਸ ਦੇ ਪ੍ਰਵਾਰ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਤਾ |  
Ldh_Parmod_18_1: ਮੌਕਾ ਮੁਆਇਨਾ ਕਰਨ ਲਈ ਪਹੁੰਚੀ ਮਨੀਸ਼ਾ ਗੁਲਾਟੀ ਨਾਲ ਕੈਪਟਨ ਸੰਦੀਪ ਸੰਧੂ ਤੇ ਅਧਿਕਾਰੀ | (ਫ਼ੋਟੋ: ਚੰਦਰ ਮੋਹਣ ਗੋਲਡੀ)  
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement