ਨਸ਼ੇੜੀ ਪੁੱਤ ਦਾ ਕਹਿਰ, ਮਾਂ-ਪਿਓ, ਭਰਾ ਅਤੇ ਅਪਣੀ ਪਤਨੀ ਨੂੰ ਵੱਢਿਆ
Published : Jun 19, 2019, 5:08 pm IST
Updated : Jun 19, 2019, 5:12 pm IST
SHARE ARTICLE
Punjabi News Online
Punjabi News Online

ਬਠਿੰਡਾ ਦੇ ਪਿੰਡ ਰਾਏਕੇ ਖੁਰਦ ਵਿਚ ਹਰਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਅਪਣੀ ਪਤਨੀ ਨੂੰ ਜਾਨੋ ਮਾਰਨ...

ਬਠਿੰਡਾ:  ਬਠਿੰਡਾ ਦੇ ਪਿੰਡ ਰਾਏਕੇ ਖੁਰਦ ਵਿਚ ਹਰਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਅਪਣੀ ਪਤਨੀ ਨੂੰ ਜਾਨੋ ਮਾਰਨ ਅਤੇ ਪਰਵਿਰਕ ਮੈਬਰਾਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹਰਦੀਪ ਸਿੰਘ ਅਪਣੇ ਪਤਨੀ ਰਾਜਵੀਰ ਕੌਰ ਨਾਲ ਝਗੜਦਾ ਰਹਿੰਦਾ ਸੀ ਅਤੇ ਉਹ ਹਰ ਰੋਜ਼ ਕਹਿੰਦਾ ਸੀ ਕਿ ਉਹ ਸਾਰੇ ਪਰਵਾਰ ਨੂੰ ਮਾਰ ਦੇਵੇਗਾ। ਲੰਘੀ ਰਾਤ ਉਸ ਨੇ ਘਰ ਵਿਚ ਦਾਖਲ ਹੋ ਕੇ ਪਹਿਲਾ ਲਾਈਟ ਬੰਦ ਕੀਤੀ ਅਤੇ ਫਿਰ ਅਪਣੇ ਦੋਸਤਾਂ ਦੀ ਮਦਦ ਨਾਲ ਪਰਵਾਰਕ ਮੈਂਬਰਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ

 Rajvir Kaur Rajvir Kaur

ਇਸ ਹਮਲੇ ਵਿਚ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਅਤੇ ਉਸ ਦੇ ਮਾਤਾ-ਪਿਤਾ ਅਤੇ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ, ਜਿਥੋਂ ਉਸ ਦੇ ਭਰਾ ਅਤੇ ਪਿਤਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ, ਜਦਕਿ ਮਾਂ ਚਰਨਜੀਤ ਕੌਰ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਹੀ ਇਲਾਜ ਚੱਲ ਰਿਹਾ ਹੈ।

Punjab Police Punjab Police

ਉਥੇ ਹੀ ਪੁਲਿਸ ਮੁਤਾਬਿਕ ਦੋਸ਼ੀ ਹਰਦੀਪ ਸਿੰਘ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹੈ। ਪੁਲਿਸ ਨੇ ਦੋਸ਼ੀ ਦੀ ਮਾਂ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਦੋਸੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement