ਟੋਲ ਪਲਾਜ਼ਾ 'ਤੇ 3 ਮਈ ਤਕ ਕੁੱਝ ਨਹੀਂ ਲਿਆ ਜਾਵੇਗਾ
Published : Apr 19, 2020, 11:16 pm IST
Updated : Apr 19, 2020, 11:16 pm IST
SHARE ARTICLE
ਟੋਲ ਪਲਾਜ਼ਾ 'ਤੇ 3 ਮਈ ਤਕ ਕੁੱਝ ਨਹੀਂ ਲਿਆ ਜਾਵੇਗਾ
ਟੋਲ ਪਲਾਜ਼ਾ 'ਤੇ 3 ਮਈ ਤਕ ਕੁੱਝ ਨਹੀਂ ਲਿਆ ਜਾਵੇਗਾ

ਐਮਰਜੈਂਸੀ ਸਪਲਾਈ ਵਾਹਨਾਂ ਦੇ ਡਰਾਈਵਰਾਂ ਲਈ ਸਟੇਟ ਟੋਲ ਪਲਾਜ਼ਾ 'ਤੇ ਮੁਫ਼ਤ ਭੋਜਨ (ਲੰਗਰ) ਦੀ ਸੇਵਾ ਵੀ ਜਾਰੀ ਰਹੇਗੀ : ਸਿੰਗਲਾ

ਚੰਡੀਗੜ੍ਹ, 19 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਦਸਿਆ ਕਿ ਪੰਜਾਬ ਸਰਕਾਰ ਵਲੋਂ ਸਾਰੇ ਸਟੇਟ ਟੋਲ ਪਲਾਜ਼ਾ 'ਤੇ ਉਗਰਾਹੀ ਦੀ ਮੁਅੱਤਲੀ ਮਿਆਦ ਵਿਚ 3 ਮਈ ਤਕ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ 27 ਮਾਰਚ ਨੂੰ ਉਗਰਾਹੀ ਪ੍ਰਕਿਰਿਆ ਨੂੰ ਤਾਲਾਬੰਦੀ ਦੀ ਮਿਆਦ ਤਕ ਰੋਕ ਦਿਤਾ ਗਿਆ ਸੀ ਪਰ ਹੁਣ ਟੋਲ ਪਲਾਜ਼ਾ 3 ਮਈ ਤਕ ਬੰਦ ਰਹਿਣਗੇ ਕਿਉਂਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਦੇਸ਼ਵਿਆਪੀ ਤਾਲਾਬੰਦੀ ਨੂੰ ਵੀ ਵਧਾ ਦਿਤਾ ਗਿਆ ਹੈ। ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਸੂਬਾ ਸਰਕਾਰ ਅਧੀਨ 23 ਟੋਲ ਪਲਾਜ਼ਾ ਚਲ ਰਹੇ ਹਨ।

ਸਿੰਗਲਾਸਿੰਗਲਾ

ਹਾਲਾਂਕਿ, ਕੇਂਦਰ ਦੇ ਹੁਕਮਾਂ ਤੋਂ ਬਾਅਦ ਐਨ.ਐਚ.ਏ.ਆਈ. ਅਧੀਨ ਆਉਂਦੇ ਟੋਲ ਪਲਾਜ਼ਾ 'ਤੇ 20 ਅਪ੍ਰੈਲ ਤੋਂ ਉਗਰਾਹੀ ਸ਼ੁਰੂ ਕਰ ਦਿਤੀ ਜਾਏਗੀ, ਜਿਥੇ ਰੋਜ਼ਾਨਾ ਯਾਤਰੀਆਂ ਨੂੰ ਟੈਕਸ ਅਦਾ ਕਰਨਾ ਪਏਗਾ।


ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁਫ਼ਤ ਰਾਹਦਾਰੀ ਮੁਹਈਆ ਕਰਾਉਣ ਦੇ ਨਾਲ-ਨਾਲ ਸੂਬਾ ਸਰਕਾਰ ਅਧੀਨ ਚੱਲ ਰਹੇ ਟੋਲ ਪਲਾਜ਼ਾ 3 ਮਈ ਤਕ ਡਰਾਈਵਰਾਂ ਨੂੰ ਲੰਗਰ (ਮੁਫ਼ਤ ਭੋਜਨ) ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਸੜਕ ਕਿਨਾਰੇ ਵਾਲੇ ਢਾਬੇ ਅਤੇ ਰੈਸਟੋਰੈਂਟ ਬੰਦ ਹੋ ਗਏ ਸਨ ਪਰ ਸੂਬਾ ਸਰਕਾਰ ਐਮਰਜੈਂਸੀ ਸਪਲਾਈ ਕਰਨ ਵਾਲੇ ਵਾਹਨਾਂ ਦੇ ਚਾਲਕਾਂ ਨੂੰ ਪਕਾਇਆ ਖਾਣਾ ਮੁਹਈਆ ਕਰਵਾ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement