ਕਿਸਾਨਾਂ ਨੂੰ  ਹੋਏ ਨੁਕਸਾਨ ਨੂੰ  ਦਿਖਾਉਣ ਲਈ 'ਐਮ.ਐਸ.ਪੀ. ਲੁੱਟ ਕੈਲਕੁਲੇਟਰ' ਦੀ ਸ਼ੁਰੂਆਤ
Published : Mar 19, 2021, 3:32 am IST
Updated : Mar 19, 2021, 3:32 am IST
SHARE ARTICLE
image
image

ਕਿਸਾਨਾਂ ਨੂੰ  ਹੋਏ ਨੁਕਸਾਨ ਨੂੰ  ਦਿਖਾਉਣ ਲਈ 'ਐਮ.ਐਸ.ਪੀ. ਲੁੱਟ ਕੈਲਕੁਲੇਟਰ' ਦੀ ਸ਼ੁਰੂਆਤ

ਨਵੀਂ ਦਿੱਲੀ, 18 ਮਾਰਚ : ਜਨ ਕਿਸਾਨ ਅੰਦੋਲਨ ਨੇ ਵੀਰਵਾਰ ਨੂੰ  ਇਕ ''ਐਮ.ਐਸ.ਪੀ. ਲੁੱਟ ਕੈਲਕੁਲੇਟਰ'' ਦੀ ਸ਼ੁਰੂਆਤ ਕੀਤੀ, ਜੋ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ 'ਤੇ ਫ਼ਸਲ ਵੇਚਣ ਕਾਰਨ ਕਿਸਾਨਾਂ ਨੂੰ  ਹੋਏ ਨੁਕਸਾਨ ਦੀ ਗਿਣਤੀ ਕਰੇਗਾ | 
ਕਿਸਾਨਾਂ ਦੇ ਅਧਿਕਾਰਾਂ ਲਈ ਸਮਰਪਿਤ ਰਾਸ਼ਟਰ ਪੱਧਰੀ ਅੰਦੋਲਨ 'ਜਨ ਕਿਸਾਨ ਅੰਦੋਲਨ' ਦੇ ਰਾਸ਼ਟਰੀ ਕਨਵੀਨਰ ਅਵਿਕ ਸਾਹਾ ਮੁਤਾਬਕ ਕੈਲਕੁਲੇਟਰ ਹਰ ਰੋਜ਼ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਕਿਸਾਨਾਂ ਵਲੋਂ ਫ਼ਸਲ ਦੀ ਵਿਕਰੀ ਦੌਰਾਨ ਹੋਣ ਵਾਲੇ ਨੁਕਸਾਨ ਨੂੰ  ਦਿਖਾਉਣ ਵਾਲੇ ਨਵੇਂ ਵੇਰਵੇ ਨੂੰ  ਸਾਝਾ ਕਰੇਗਾ | 
ਸਾਹਾ ਨੇ ਕਿਹਾ, ''ਇਸ ਦਾ ਉਦੇਸ਼ ਸਰਕਾਰ ਦੇ ਇਸ ਦੁਸ਼ਪ੍ਰਚਾਰ ਤੋਂ ਪਰਦਾ ਹਟਾਉਣਾ ਹੈ ਕਿ ਕਿਸਾਨਾਂ ਨੂੰ  ਸਰਕਾਰ ਵਲੋਂ ਐਲਾਨੀ ਐਮ.ਐਸ.ਪੀ. ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਕੈਲਕੁਲੇਟਰ ਹਰ ਰੋਜ਼ ਕਿਸਾਨਾਂ ਨੂੰ  ਹੋਏ ਨੁਕਸਾਨ ਦਾ ਜੋ ਵੀ ਹਿਸਾਬ ਲਗਾਏਗਾ, ਉਸ ਨੂੰ  ਜਨ ਕਿਸਾਨ ਅੰਦੋਲਨ ਦੇ ਸ਼ੋਸ਼ਲ ਮੀਡੀਆ ਪੇਜ 'ਤੇ ਸਾਂਝਾ ਕੀਤਾ ਜਾਵੇਗਾ | (ਪੀਟੀਆਈ)imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement