ਫ਼ਿਲਮ ਸਟਾਰ ਤੋਂ ਸਕਊਰਟੀ ਗਾਰਡ ਤੱਕ ਦਾ ਸਫ਼ਰ
Published : Mar 19, 2019, 5:32 pm IST
Updated : Mar 19, 2019, 6:49 pm IST
SHARE ARTICLE
Savi Sidhu
Savi Sidhu

ਸਵੀ ਸਿੱਧੂ ਸਕਊਰਟੀ ਗਾਰਡ ਦਾ ਕੰਮ ਕਰ ਰਹੇ ਹਨ

ਚੰਡੀਗੜ੍ਹ: ਬਾਲੀਵੁੱਡ ਦੀ ਦੁਨੀਆ ਜਿੰਨੀ ਐਸ਼ੋ-ਆਰਾਮ ਨਾਲ ਭਰੀ ਹੈ, ਓਨੀ ਹੀ ਇਹ ਦੁਨੀਆ ਕਲਪਨਾ ਤੋਂ ਪਰੇ ਵੀ ਹੈ। ਕੁਝ ਲੋਕ ਬੁਲੰਦੀਆਂ ਨੂੰ ਛੂਹ ਲੈਂਦੇ ਹਨ ਤੇ ਕਈ ਸਾਰੀ ਉਮਰ ਹੀ ਸੰਘਰਸ਼ ਕਰਦੇ ਰਹਿ ਜਾਂਦੇ ਹਨ। ਅਜਿਹਾ ਹੀ ਸਵੀ ਸਿੱਧੂ ਨਾਲ ਵੀ ਹੋਇਆ। ਉਨ੍ਹਾਂ ਨੇ 'ਪਟਿਆਲਾ ਹਾਊਸ' ਅਤੇ 'ਬੇਵਕੂਫੀਆਂ' ਜਿਹੀਆ ਫ਼ਿਲਮਾਂ ਵਿਚ ਕੰਮ ਕੀਤਾ। ਉਹ ਸਮੇਂ ਦੀ ਮਾਰ ਝੱਲ ਕੇ ਹੁਣ ਸਕਊਰਟੀ ਗਾਰਡ ਦਾ ਕੰਮ ਕਰ ਰਹੇ ਹਨ।

ਆਪਣੇ ਇੱਕ ਇੰਟਰਵਿਊ ਵਿਚ ਉਨ੍ਹਾਂ ਆਪਣੇ ਫ਼ਿਲਮਾਂ ‘ਚ ਆਉਣ ਦੀ ਕਹਾਣੀ ਦੱਸਦੇ ਹੋਏ ਕਿਹਾ, “ਜਦੋਂ ਮੈਂ ਸੰਘਰਸ਼ ਕਰ ਰਿਹਾ ਸੀ ਤਾਂ ਅਨੁਰਾਗ ਕਸ਼ਯਪ ਨੇ ਆਪਣੀ ਫ਼ਿਲਮ ‘ਪੰਜ’ ‘ਚ ਲਿਆ ਪਰ ਫ਼ਿਲਮ ਰਿਲੀਜ਼ ਨਹੀਂ ਹੋਈ। ਇਸ ਤੋਂ ਬਾਅਦ 'ਬਲੈਕ ਫ੍ਰਾਈਡੇ' ‘ਚ ਕੰਮ ਕੀਤਾ। ਫੇਰ ਯਸ਼ਰਾਜ, ਸੁਭਾਸ਼ ਜੀ ਤੇ ਨਿਖਿਲ ਅਡਵਾਨੀ ਨਾਲ ਫ਼ਿਲਮ ‘ਪਟਿਆਲਾ ਹਾਊਸ’ ਵਿਚ ਕੰਮ ਕੀਤਾ। ਲਖਨਊ ਤੋਂ ਸਕੂਲਿੰਗ ਕਰ ਚੁੱਕੇ ਸਵੀ ਫਿਰ ਚੰਡੀਗੜ੍ਹ ਆ ਗਏ।

tfthSavi Sidhu

ਗ੍ਰੈਜੂਏਸ਼ਨ ਦੌਰਾਨ ਮਾਡਲਿੰਗ ਦੇ ਲਈ ਕਈ ਬੁਲਾਵੇ ਆਏ। ਇਸ ਤੋਂ ਬਾਅਦ ਲਖਨਊ ਤੋਂ ਉਨ੍ਹਾਂ ਨੇ 'ਲਾਅ' ਦੀ ਪੜ੍ਹਾਈ ਕੀਤੀ ਤੇ ਨਾਲ ਥਿਏਟਰ ‘ਚ ਐਕਟਿਵ ਰਹੇ। ਸਵੀ ਨੇ ਕਿਹਾ ਕਿ ਮੈਨੂੰ ਕੰਮ ਦੀ ਕਮੀ ਨਹੀਂ ਹੋਈ। ਮੈਨੂੰ ਹੀ ਸਭ ਛੱਡਣਾ ਪਿਆ ਕਿਉਂਕਿ ਮੈਂ ਕੰਮ ਕਰ ਨਹੀਂ ਪਾ ਰਿਹਾ ਸੀ। ਮੇਰੀ ਸਿਹਤ ਖ਼ਰਾਬ ਹੋ ਗਈ ਸੀ। ਇਸ ਕਾਰਨ ਕੰਮ ਖ਼ਤਮ ਹੋ ਗਿਆ। ਆਪਣੀ ਜਿੰਦਗੀ ਦੇ ਸਭ ਤੋਂ ਬੁਰੇ ਸਮੇਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਆਪਣੀ ਪਤਨੀ ਨੂੰ ਖੋਹਣਾ ਮੇਰੇ ਲਈ ਸਭ ਤੋਂ ਮੁਸ਼ਕਲ ਸਮਾਂ ਸੀ।

ਇਸ ਤੋਂ ਬਾਅਦ ਮਾਂ-ਪਿਓ ਤੇ ਸੱਸ ਸਹੁਰਾ ਕੋਈ ਵੀ ਨਹੀਂ ਰਿਹਾ। ਪੂਰੀ ਤਰ੍ਹਾਂ ਇਕੱਲੇ ਹੋਏ ਸਵੀ ਹੁਣ ਸਕਊਰਟੀ ਹਾਊਸ ‘ਚ 12 ਘੰਟੇ ਸਕਊਰਟੀ ਗਾਰਡ ਦੀ ਸ਼ਿਫਟ ਕਰਦੇ ਹਨ। ਸਵੀ ਨੇ ਦੱਸਿਆ ਕਿ ਹਾਲ ਅਜਿਹੇ ਸਨ ਕਿ ਕਿਸੇ ਡਾਇਰੈਕਟਰ-ਪ੍ਰੋਡਿਊਸਰ ਨੂੰ ਮਿਲਣ ਜਾਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਸਨ। ਹੁਣ ਤਾਂ ਥਿਏਟਰ ‘ਚ ਜਾ ਕੇ ਫ਼ਿਲਮ ਦੇਖਣਾ ਵੀ ਉਨ੍ਹਾਂ ਲਈ ਇੱਕ ਸੁਪਨੇ ਜਿਹਾ ਹੋ ਗਿਆ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement