Punjab News : ਕਿਸਾਨ ਅੰਦੋਲਨ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਕਹੀਆਂ ਵੱਡੀਆਂ ਗੱਲਾਂ, ਕਿਹਾ,ਰਾਕੇਸ਼ ਟਿਕੈਤ ਕਿਸਾਨਾਂ ਦਾ ਏਕਾ ਕਰਵਾਉਣ 

By : BALJINDERK

Published : Feb 19, 2025, 5:19 pm IST
Updated : Feb 19, 2025, 5:19 pm IST
SHARE ARTICLE
ਗੁਰਨਾਮ ਸਿੰਘ ਚੜੂਨੀ
ਗੁਰਨਾਮ ਸਿੰਘ ਚੜੂਨੀ

Punjab News : ਕਿਹਾ-ਅੰਦੋਲਨ ਦਾ ਦਬਾਅ ਤਾਂ ਬਣੇਗਾ ਜੇਕਰ ਸਾਰੇ ਸੰਗਠਨ ਮਿਲਕੇ ਲੜਣਗੇ

Punjab News in Punjabi : ਅੱਜ ਹਰਿਆਣਾ ਨਿਵਾਸ ਵਿਖੇ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਹਾਲਾਂਕਿ ਅਜੇ ਕੇਂਦਰ ਸਰਕਾਰ ਨਾਲ ਗੱਲਬਾਤ ਹੋਣੀ ਹੈ। ਇਸ ਮੌਕੇ ਰੋਜਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੱਜ ਹਰਿਆਣਾ ਦੇ ਚੀਫ਼ ਸੈਕਟਰੀ ਅਤੇ ਓਐਸਡੀ ਵਰਿੰਦਰ ਨਾਲ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਮੁੱਦੇ ਹਨ ਉਨ੍ਹਾਂ ’ਚ ਇੱਕ ਤਾਂ ਸਰ੍ਹੋਂ ਸਾਡੀ ਮੰਡੀਆਂ ਵਿਚ ਪਈ ਹੈ,ਸਰਕਾਰ ਨੇ ਕਿਹਾ ਸੀ ਕਿ 23- 24 ਫ਼ਸਲਾਂ ਖਰੀਦੀਆਂ ਜਾਣਗੀਆਂ। ਪਰ ਹੁਣ ਜੋ ਇਨ੍ਹਾਂ ਦਾ ਪੱਤਰ ਗਿਆ ਹੈ ਉਸ ’ਚ 28 ਮਾਰਚ ਤੱਕ ਸਰ੍ਹੋਂ ਖਰੀਦਣ ਦਾ ਗਿਆ ਹੈ। ਇਹ ਵੀ ਇੱਕ ਮੁੱਖ ਮੁੱਦਾ ਸੀ, ਜਿਸ ’ਤੇ ਉਨ੍ਹਾਂ 28 ਫ਼ਰਵਰੀ ਤਕ ਖਰੀਦਣ ਲਈ ਮੰਨ ਲਿਆ ਹੈ।

 ਚੜੂਨੀ ਨੇ ਕਿਹਾ ਕਿ ਦੂਜਾ ਹਰਿਆਣੇ ਵਿਚ ਬਹੁਤ ਸਾਰੇ ਮੁਕਦਮੇ ਦਰਜ ਹਨ। ਉਨ੍ਹਾਂ ਦਰਜ ਮੁਕੱਦਮਿਆਂ ਦੀ ਲਿਸਟ ਦੇ ਕੇ ਆਏ ਹਾਂ। ਉਨ੍ਹਾਂ ਵਿਚ ਉਹ ਕੇਸ ਵੀ ਹੋ ਸਕਦੇ ਹਨ, ਜਿਸ ’ਚ ਸਰਕਾਰ ਨੇ ਮੁੱਕਦਮਾ ਤਾਂ ਦਰਜ ਕਰ ਲਿਆ ਉਹ ਨਾ ਤਾਂ ਅਖ਼ਬਾਰ ’ਚ ਹਨ ਅਤੇ ਨਾ ਹੀ ਨੈਟ ’ਤੇ ਹਨ।ਇਹ 2021 ਤੋਂ ਪਹਿਲਾਂ ਵਾਲੇ ਮੁਕੱਦਮੇ ਹਨ।  ਉਸ ਤੋਂ ਬਾਅਦ ਜਿਹੜੇ ਅੱਜ ਤੱਕ ਮੁਕੱਦਮੇ ਦਰਜ ਹੋਏ ਹਨ ਉਨ੍ਹਾਂ ਬਾਰੇ ਵੀ ਦੱਸਿਆ ਗਿਆ ਹੈ। ਉਨ੍ਹਾਂ ਕੇਸਾਂ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕਾਂ ਦੇ ਪਾਸਪੋਰਟ ਰੋਕ ਦਿੱਤੇ ਜਾਂਦੇ ਹਨ, ਅਸਲੇ ਦੇ ਲਾਇਸੈਂਸ ਨਹੀਂ ਦਿੱਤੇ ਜਾਂਦੇ।

 ਉਨ੍ਹਾਂ ਕਿਹਾ ਇੱਕ ਮੁੱਦਾ ਜਾਤੀਵਾਦ ਦੀ ਸੀ। ਉਸ ਬਾਰੇ ਦੱਸਿਆ ਗਿਆ ਕਿ ਇਹ ਗ਼ਲਤ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਅਵੈਧ ਪ੍ਰਚਾਰ ਕੀਤਾ ਜਾ ਰਿਹਾ ਹੈ। ਇੱਕ ਗੋਹਾਨਾ ਦੇ ਅੰਦਰ ਬੀਮਾ ਹੈ ਜੋ ਕੁਝ ਦੇ ਦਿੱਤਾ ਸੀ ਤੇ ਕੁਝ ਰਹਿ ਗਿਆ ਸੀ, ਉਸ ਬਾਰੇ ਵਿਚਾਰ ਕੀਤੀ ਗਈ । 2017 ’ਚ ਗੰਨਾ ਫ਼ਾਲੂਤ ਸੀ, ਉਤਰਾਖੰਡ ਵਿਚ ਮਿਲ ਹੈ ਉਸ ਵਿਚ ਸੁੱਟਿਆ ਸੀ, ਜਿਸ ਦਾ 34 ਕੋਰੜ ਬਕਾਇਆ ਹੈ ਉਹ ਮੁੱਦਾ ਵੀ ਉਠਾਇਆ ਗਿਆ। ਚੜੂਨੀ ਨੇ ਕਿਹਾ ਕਿ ਅਦਾਲਤ ਦੀ ਸਜਾ ਸੁਣਾਉਣ ਤੋਂ ਪਹਿਲਾਂ ਹੀ ਸਰਕਾਰ ਨੇ ਸਜਾ ਦੇ ਦਿੱਤੀ ਹੈ।  

ਚੜੂਨੀ ਨੇ ਅੰਦੋਲਨ ਬਾਰੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਸਾਰੇ ਸੰਗਠਨਾਂ ਨੂੰ ਮਿਲ ਕੇ ਅੰਦੋਲਨ ਕਰਨਾ ਚਾਹੀਦਾ ਸੀ ਜੋ ਕਿ ਇਹ ਅੰਦੋਲਨ ਕੁਝ ਸੰਗਠਨਾਂ ਵਲੋਂ ਸ਼ੁਰੂ ਕੀਤਾ ਗਿਆ ਸੀ , ਜਿਸ ਕਰਕੇ ਉਹ ਅੰਦੋਲਨ ਦਾ ਸਰਕਾਰ ’ਤੇ ਦਬਾਅ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਅੰਦੋਲਨ ਸਰਕਾਰ ’ਤੇ ਜੋ ਦਬਾਅ ਬਣਨਾ ਚਾਹੀਦਾ ਸੀ ਉਹ ਨਹੀਂ ਬਣ ਰਿਹਾ। ਜੋ ਪੰਜਾਬ ਤਕ ਸੀਮਤ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਕੋਈ ਵਿਚ ਦਾ ਰਸਤਾ ਕੱਢ ਸਕਦਾ ਹੈ ਤਾਂ ਉਹ ਰਾਕੇਸ਼ ਟਿਕੈਤ ਮਸਲੇ ਦਾ ਹੱਲ ਕਰਵਾ ਸਕਦੇ ਹਨ। ਰਾਕੇਸ਼ ਟਿਕੈਤ ਅੱਗੇ ਹੋ ਕੇ ਕਿਸਾਨਾਂ ਦਾ ਏਕਾ ਕਰਵਾਉਣ । 

(For more news apart from Gurnam Singh Chaduni said big things about farmers' movement, said Rakesh Tikat to unite the farmers News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement