Bathinda News: ਸਵਾਰੀ ਬਣ ਕੇ ਬੱਸ ਵਿਚ ਚੜ੍ਹੇ ਲੁਟੇਰਿਆਂ ਨੇ ਲੁੱਟਿਆ ਕੰਡਕਟਰ ਤੇ ਡਰਾਈਵਰ, ਟਿਕਟਾਂ ਵਾਲੀ ਮਸ਼ੀਨ ਵੀ ਲੈ ਗਏ ਨਾਲ

By : GAGANDEEP

Published : Jan 19, 2024, 4:15 pm IST
Updated : Jan 19, 2024, 4:17 pm IST
SHARE ARTICLE
Robbers robbed the bus in Bathinda news in punjabi
Robbers robbed the bus in Bathinda news in punjabi

Bathinda News: ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿਤੀ ਜਾਣਕਾਰੀ

Robbers robbed the bus in Bathinda news in punjabi :  ਪੰਜਾਬ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਲੁਟੇਰੇ ਇਕ ਮਿੰਟ ਨਹੀਂ ਲਾਉਂਦੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ। ਅਜਿਹੀ ਹੀ ਖ਼ਬਰ ਬਠਿੰਡਾ ਤੋਂ ਸਾਹਮਣੇ ਆਈ ਹੈ। ਇਥੇ ਵੀਰਵਾਰ ਰਾਤ ਪੀਆਰਟੀਸੀ ਬਠਿੰਡਾ ਡਿਪੂ ਦੀ ਬੱਸ ਨੂੰ ਰਾਤ 12 ਵਜੇ ਦੇ ਕਰੀਬ ਲੁਟੇਰਿਆਂ ਨੇ ਲੁੱਟ ਲਿਆ।

ਇਹ ਵੀ ਪੜ੍ਹੋ: Moga News: ਸੰਘਣੀ ਧੁੰਦ ਕਾਰਨ ਟਰਾਲੇ ਤੇ ਪਿਕਅੱਪ ਵਿਚਾਲੇ ਹੋਈ ਜ਼ਬਰਦਸਤ ਟੱਕਰ, ਉੱਡੇ ਪਰਖੱਚੇ 

ਬੱਸ ਨੂੰ ਡਰਾਈਵਰ ਧਰਮਵੀਰ ਸਿੰਘ ਚਲਾ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬੱਸ ਪੀਬੀ 03ਬੀਐੱਚ 6872 ਅੰਮ੍ਰਿਤਸਰ ਤੋਂ ਰਾਤ 8 ਵਜੇ ਬਠਿੰਡਾ ਲਈ ਰਾਵਨਾ ਹੋਈ ਸੀ, ਜਦੋਂ ਬਠਿੰਡਾ ਦੇ ਗੋਨਿਆਣੇ ਨਜ਼ਦੀਕ ਪੁੱਜੀ ਤਾਂ ਸੜਕ ਕੰਢੇ ਖੜ੍ਹੇ ਚਾਰ ਲੁਟੇਰੇ ਬੱਸ ’ਚ ਸਵਾਰੀ ਵਜੋਂ ਚੜ੍ਹੇ।

ਇਹ ਵੀ ਪੜ੍ਹੋ: Ram Rahim News: ਮੁੜ ਜੇਲ ’ਚੋਂ ਬਾਹਰ ਆਵੇਗਾ ਬਲਾਤਕਾਰ ਦਾ ਦੋਸ਼ੀ ਸੌਦਾ ਸਾਧ, 50 ਦਿਨ ਦੀ ਮਿਲੀ ਪੈਰੋਲ

ਬੱਸ ਵਿਚ ਸਵਾਰ ਹੁੰਦਿਆਂ ਦੋ ਲੁਟੇਰਿਆਂ ਨੇ ਡਰਾਈਵਰ ਅਤੇ ਕੰਡਕਟਰ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿਤੀ। ਲੁਟੇਰੇ ਕੰਡਕਟਰ ਜਸਦੇਵ ਸਿੰਘ ਤੋਂ ਸਰਕਾਰੀ ਪੈਸਿਆਂ ਵਾਲਾ ਬੈਗ ਜਿਸ ਵਿਚ 8 ਹਜ਼ਾਰ ਰੁਪਏ ਸਨ ਅਤੇ ਟਿਕਟ ਕੱਟਣ ਵਾਲੀ ਮਸ਼ੀਨ ਸਣੇ ਖੋਹ ਕੇ ਫ਼ਰਾਰ ਹੋ ਗਏ। ਬੱਸ ਵਿੱਚ ਖੋਹ ਦੀ ਪੁਸ਼ਟੀ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਦਿਤੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Robbers robbed the bus in Bathinda news in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement