ਬਠਿੰਡਾ 'ਚ ਚਾਈਨਾ ਡੋਰ ਨੇ ਬਜ਼ੁਰਗ ਕੀਤਾ ਲਹੂ ਲੁਹਾਣ, ਹਸਪਤਾਲ 'ਚ ਦਾਖਲ

By : GAGANDEEP

Published : Jan 19, 2023, 2:37 pm IST
Updated : Jan 19, 2023, 3:14 pm IST
SHARE ARTICLE
PHOTO
PHOTO

ਹੱਥ ਤੋਂ ਉਂਗਲ ਹੋਈ ਵੱਖ

 

ਬਠਿੰਡਾ : ਬਠਿੰਡਾ ਦੇ ਬੀਬੀ ਵਾਲਾ ਚੌਕ 'ਤੇ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਸਕੂਟੀ ਸਵਾਰ ਇੱਕ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਉਸ ਦੇ ਹੱਥ ਦੀ ਇੱਕ ਉਂਗਲ ਕੱਟੀ ਗਈ। ਇਸ ਦੇ ਨਾਲ ਹੀ ਸਿਰ 'ਤੇ ਧਾਗੇ ਨਾਲ ਰਗੜਨ ਕਾਰਨ ਉਸ ਦਾ ਕਾਫੀ ਖੂਨ ਨਿਕਲ ਗਿਆ।

 ਇਹ ਵੀ ਪੜ੍ਹੋ- ਕਪੂਰਥਲਾ 'ਚ ਤੇਜ਼ ਰਫਤਾਰ ਕਾਰ ਦੀ ਦੁਕਾਨ ਨਾਲ ਹੋਈ ਟੱਕਰ, ਸ਼ਟਰ-ਕਾਰ ਦਾ ਹੋਇਆ ਨੁਕਸਾਨ

ਹਾਦਸੇ ਦੀ ਸੂਚਨਾ ਮਿਲਣ 'ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਬਜ਼ੁਰਗ ਨੂੰ ਤੁਰੰਤ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਸ ਦੇ ਸਿਰ 'ਤੇ ਟਾਂਕੇ ਲਾਏ, ਪਰ ਹੱਥ ਤੋਂ ਉਂਗਲੀ ਵੱਖ ਹੋਣ ਕਾਰਨ ਉਸ ਦਾ ਆਪਰੇਸ਼ਨ ਕੀਤਾ ਜਾਵੇਗਾ। ਜ਼ਖਮੀ ਬਜ਼ੁਰਗ ਦੀ ਪਛਾਣ ਗੁਰਚਰਨ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਹੈ।

 ਇਹ ਵੀ ਪੜ੍ਹੋ- ਸਿਰਕੇ ਵਾਲੇ ਪਿਆਜ਼ ਨਾਲ ਦੂਰ ਹੋ ਸਕਦੀਆਂ ਕਈ ਗੰਭੀਰ ਬੀਮਾਰੀਆਂ

ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਸਕੂਟੀ ’ਤੇ ਜਾ ਰਿਹਾ ਸੀ ਪਰ ਜਦੋਂ ਉਹ ਬੀਬੀ ਵਾਲਾ ਚੌਕ ਕੋਲ ਪੁੱਜਿਆ ਤਾਂ ਅਚਾਨਕ ਉਸ ਦੇ ਗਲੇ ’ਚ ਚਾਈਨਾ ਧਾਗਾ ਫਸ ਗਿਆ। ਇਸ ਤੋਂ ਬਚਣ ਲਈ ਉਸ ਨੇ ਆਪਣੀ ਸਕੂਟੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾਈਨਾ ਡੋਰ ਨੇ ਇਕ ਹੱਥ ਦੀ ਉਂਗਲੀ ਕੱਟ ਦਿੱਤੀ ਅਤੇ ਗਰਦਨ 'ਤੇ ਵੀ ਕੱਟ ਲੱਗ ਗਏ। ਗੁਰਚਰਨ ਸਿੰਘ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement