ਗੋਆ ਵਿਚ ਸੱਤਾ ’ਚ ਆਉਣ ’ਤੇ ਜਨਤਾ ਦੀ ਪ੍ਰਵਾਨਗੀ ਬਿਨਾਂ ਕੋਈ ਪ੍ਰਾਜੈਕਟ ਨਹੀਂ ਲਿਆਏਗੀ ‘ਆਪ’ :
Published : Dec 18, 2021, 12:21 am IST
Updated : Dec 18, 2021, 12:21 am IST
SHARE ARTICLE
image
image

ਗੋਆ ਵਿਚ ਸੱਤਾ ’ਚ ਆਉਣ ’ਤੇ ਜਨਤਾ ਦੀ ਪ੍ਰਵਾਨਗੀ ਬਿਨਾਂ ਕੋਈ ਪ੍ਰਾਜੈਕਟ ਨਹੀਂ ਲਿਆਏਗੀ ‘ਆਪ’ : ਕੇਜਰੀਵਾਲ

ਨਵੀਂ ਦਿੱਲੀ, 17 ਦਸੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਗੋਆ ਦੇ ਲੋਕਾਂ ਨੂੰ ਭਰੋਸਾ ਦਿਤਾ ਕਿ ਜੇਕਰ ਗੋਆ ਸੂਬੇ ਵਿਚ ਆਮ ਆਦਮੀ ਪਾਰਟਂ ਦੀ ਸਰਕਾਰ ਬਣੀ ਤਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਪ੍ਰਾਜੈਕਟ ਨਹੀਂ ਲਗਾਇਆ ਜਾਵੇਗਾ। ਗੋਆ ਵਿਚ ਅਗਲੇ ਸਾਲ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ। ਉਨ੍ਹਾਂ ਕਿਹਾ,‘‘ਮੈਂ ਗੋਆ ਦੇ ਲੋਕਾਂ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਪ੍ਰਾਜੈਕਟ ਨਹੀਂ ਲਿਆਂਦਾ ਜਾਵੇਗਾ। ਗੋਆ ਵਿਚ ਲੋਕਾਂ ਦਾ ਕਾਂਗਰਸ ਤੋਂ ਵਿਸ਼ਵਾਸ ਉਠ ਗਿਆ ਹੈ ਅਤੇ ਭਾਜਪਾ ਖ਼ੁਦ ਹੀ ਟੁੱਟ ਰਹੀ ਹੈ। ‘ਆਪ’ ਇਕ ਸੱਚੀ ਪਾਰਟੀ ਹੈ।’’
ਕੇਜਰੀਵਾਲ ਨੇ ਅਲੀਨਾ ਸਲਦਾਨਹਾ ਦਾ ਪਾਰਟੀ ਵਿਚ ਸਵਾਗਤ ਵੀ ਕੀਤਾ, ਜਿਨ੍ਹਾਂ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਸੀ।  ਕੇਜਰੀਵਾਲ ਨੇ ਸਦਾਨਹਾ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ, ‘ਹੁਣ ਉਹ ਸਹੀ ਥਾਂ ਆ ਗਈ ਹੈ।’ ਅਲੀਨਾ ਸਲਦਾਨਹਾ ਨੇ ਆਨਲਾਈਨ ਪੱਤਰਕਾਰ ਵਾਰਤਾ ਵਿਚ ਕਿਹਾ,‘‘ਮੈਂ ਮੋਹਭੰਗ ਹੋਣ ਤੋਂ ਬਾਅਦ ਭਾਜਪਾ ਛੱਡ ਦਿਤੀ। ਉਹ ਹੁਣ ਪਹਿਲਾਂ ਵਰਗੀ ਪਾਰਟੀ ਨਹੀਂ ਰਹੀ, ਜਿਵੇਂ ਮਨੋਹਰ ਪਰੀਕਰ ਦੇ ਸਮੇਂ ਹੁੰਦੀ ਸੀ। ਹੁਣ ਮੈਂ ਸਹੀ ਪਾਰਟੀ ਵਿਚ ਆ ਗਈ ਹਾਂ, ਜੋ ਆਮ ਲੋਕਾਂ ਦੀ ਪਾਰਟੀ ੲੈ। ਮੈਂ ਭਾਜਪਾ ਦੀਆਂ ਕੁੱਝ ਨੀਤੀਆਂ ਦਾ ਵਿਰੋਧ ਕਰ ਰਹੀ ਸੀ, ਜੋ ਆਮ ਆਦਮੀ ਦੇ ਵਿਰੁਧ ਹਨ।’’      (ਪੀਟੀਆਈ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement