ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਮਾਰੀ ਰੇਡ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ
Published : Oct 18, 2022, 2:19 pm IST
Updated : Oct 18, 2022, 2:20 pm IST
SHARE ARTICLE
The business of prostitution was going on in the hotel
The business of prostitution was going on in the hotel

ਪੁਲਿਸ ਨੇ ਜਾਲ ਵਿਛਾ ਕੇ ਇੱਕ ਪੁਲਿਸ ਮੁਲਾਜ਼ਮ ਨੂੰ ਗਾਹਕ ਬਣਾ ਕੇ ਹੋਟਲ ਪ੍ਰਬੰਧਕਾਂ ਨਾਲ ਗੱਲ ਕਰਨ ਲਈ ਭੇਜਿਆ ਗਿਆ

 

ਅੰਮ੍ਰਿਤਸਰ: ਪੁਲਿਸ ਟੀਮ ਨੇ ਸੋਮਵਾਰ ਸ਼ਾਮ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਸਾਹਮਣੇ ਸਥਿਤ ਇਕ ਵੱਡੇ ਹੋਟਲ 'ਚ ਛਾਪਾ ਮਾਰ ਕੇ ਦੋ ਔਰਤਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਹੋਟਲ ’ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਇਲਜ਼ਾਮ ਹੈ ਕਿ ਪੁਲਿਸ ਨੇ ਹੋਟਲ ਵਿੱਚ ਉਸ ਕੁੜੀ ਨੂੰ ਵੀ ਫੜਿਆ ਹੈ ਜਿਸ ਨਾਲ ਸੌਦਾ ਹੋਇਆ ਸੀ। ਫਿਲਹਾਲ ਪੰਜਾਂ ਨੂੰ ਬੱਸ ਸਟੈਂਡ ਪੁਲਿਸ ਚੌਕੀ ਦੀ ਹਿਰਾਸਤ 'ਚ ਰੱਖਿਆ ਗਿਆ ਹੈ। ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। 

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਸਾਹਮਣੇ ਇਕ ਵੱਡੇ ਹੋਟਲ 'ਚ ਦੇਹ ਵਪਾਰ ਦਾ ਧੰਦਾ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਇਸ ਸਬੰਧੀ ਪੁਲਿਸ ਨੇ ਜਾਲ ਵਿਛਾ ਕੇ ਇੱਕ ਪੁਲਿਸ ਮੁਲਾਜ਼ਮ ਨੂੰ ਗਾਹਕ ਬਣਾ ਕੇ ਹੋਟਲ ਪ੍ਰਬੰਧਕਾਂ ਨਾਲ ਗੱਲ ਕਰਨ ਲਈ ਭੇਜਿਆ ਗਿਆ । ਹੋਟਲ ਮਾਲਕ ਅਤੇ ਸਟਾਫ਼ ਨੇ ਪੁਲਿਸ ਮੁਲਾਜ਼ਮਾਂ (ਗਾਹਕ) ਨੂੰ ਮੋਬਾਈਲ 'ਤੇ ਕੁਝ ਲੜਕੀਆਂ ਦੀਆਂ ਤਸਵੀਰਾਂ ਦਿਖਾਈਆ ਅਤੇ ਉਨ੍ਹਾਂ ਦੇ ਰੇਟ ਮੁਹੱਈਆ ਕਰਵਾਏ।

ਗਾਹਕ ਬਣੇ ਪੁਲਿਸ ਮੁਲਾਜ਼ਮ ਨੇ ਇੱਕ ਨੌਜਵਾਨ ਔਰਤ ਨੂੰ ਹੋਟਲ ਵਿੱਚ ਬੁਲਾਉਣ ਲਈ ਪਸੰਦ ਕਰ ਕੇ ਹੋਟਲ ਪ੍ਰਬੰਧਨ ਨੂੰ ਸਹਿਮਤੀ ਦਿੱਤੀ। ਇਸ ਲਈ ਮੰਗੀ ਗਈ ਰਕਮ ਵੀ ਹੋਟਲ ਪ੍ਰਬੰਧਕਾਂ ਨੂੰ ਅਦਾ ਕਰ ਦਿੱਤੀ ਗਈ ਸੀ। ਜਿਵੇਂ ਹੀ ਲੜਕੀ ਹੋਟਲ ਦੇ ਕਮਰੇ 'ਚ ਪਹੁੰਚੀ ਤਾਂ ਪੁਲਿਸ ਮੁਲਾਜ਼ਮਾਂ ਨੇ ਫੋਨ ਕਰ ਕੇ ਹੋਟਲ ਤੋਂ ਕੁਝ ਦੂਰੀ 'ਤੇ ਤਾਇਨਾਤ ਟੀਮ ਨੂੰ ਬੁਲਾਇਆ।

ਪੁਲਿਸ ਪਾਰਟੀ ਨੇ ਹੋਟਲ ਵਿੱਚੋਂ ਲੜਕੀ ਨੂੰ ਫੜ ਲਿਆ ਜਿਸ ਦੀ ਫੋਟੋ ਹੋਟਲ ਸਟਾਫ਼ ਵੱਲੋਂ ਪੁਲਿਸ ਮੁਲਾਜ਼ਮਾਂ (ਗਾਹਕ) ਨੂੰ ਭੇਜੀ ਗਈ। ਪੁਲਿਸ ਟੀਮ ਨੂੰ ਦੇਖ ਕੇ ਹੋਟਲ ਮਾਲਕ ਅਤੇ 4 ਹੋਰ ਮੁਲਜ਼ਮਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement