ਇਨਸਾਫ਼ ਦੀ ਉਡੀਕ ਕਰਦਿਆਂ ਸਿੱਖ ਕਤਲੇਆਮ ਦੇ ਦੋ ਅਹਿਮ ਗਵਾਹਾਂ ਦੀ ਮੌਤ
Published : Aug 18, 2021, 6:44 am IST
Updated : Aug 18, 2021, 6:44 am IST
SHARE ARTICLE
image
image

ਇਨਸਾਫ਼ ਦੀ ਉਡੀਕ ਕਰਦਿਆਂ ਸਿੱਖ ਕਤਲੇਆਮ ਦੇ ਦੋ ਅਹਿਮ ਗਵਾਹਾਂ ਦੀ ਮੌਤ


ਕੋਟਕਪੂਰਾ, 17 ਅਗੱਸਤ (ਗੁਰਿੰਦਰ ਸਿੰਘ) : ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਦੇ 'ਤੇ ਭਾਵੇਂ ਪਿਛਲੇ ਕਰੀਬ 37 ਸਾਲਾਂ ਤੋਂ ਸਿਆਸੀ ਰੋਟੀਆਂ ਸੇਕਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਇਨਸਾਫ਼ ਦੀ ਉਡੀਕ ਵਿਚ ਪੀੜਤਾਂ ਅਤੇ ਅਹਿਮ ਗਵਾਹਾਂ ਦੇ ਦੁਨੀਆਂ ਤੋਂ ਚਲੇ ਜਾਣ ਵਾਲੇ ਦੁਖਦਾਇਕ ਪੱਖ ਸਬੰਧੀ ਕੋਈ ਵੀ ਸਿਆਸੀ ਆਗੂ ਅਪਣੀ ਜ਼ੁਬਾਨ ਤਕ ਖੋਲ੍ਹਣ ਲਈ ਤਿਆਰ ਨਹੀਂ | 
ਇਸੇ ਤਰ੍ਹਾਂ 2 ਨਵੰਬਰ 1984 ਨੂੰ  ਤੜਕਸਾਰ ਹਰਿਆਣੇ ਦੇ ਜ਼ਿਲ੍ਹੇ ਰੇਵਾੜੀ ਦੀ ਤਹਿਸੀਲ ਪਟੌਦੀ ਦੇ ਪਿੰਡ ਹੌਂਦ ਚਿੱਲੜ ਹਿੰਸਕ ਭੀੜ ਵਿਚ ਸ਼ਾਮਲ ਗੁੰਡਿਆਂ ਨੇ ਸਿੱਖਾਂ ਦੇ ਇਕ ਪੂਰੇ ਪਿੰਡ ਨੂੰ  ਨਿਸ਼ਾਨਾ ਬਣਾਉਂਦਿਆਂ ਮਹਿਜ ਦੁੱਧ ਚੰੁਘਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਸਮੇਤ 32 ਸਿੱਖਾਂ ਦਾ ਸਮੂਹਕ ਕਤਲੇਆਮ ਕੀਤਾ ਸੀ | ਇਸ ਖ਼ੂਨੀ ਵਰਤਾਰੇ ਦੇ ਕੇਸਾਂ ਦੀ ਪੈਰਵਾਈ ਕਰ ਰਹੀ ਹੌਂਦ ਚਿੱਲੜ ਤਾਲਮੇਲ ਕਮੇਟੀ ਵਲੋਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਗੰਭੀਰ ਪ੍ਰਗਟਾਵੇ ਕਰਦਿਆਂ ਆਖਿਆ ਕਿ ਸਰਕਾਰਾਂ ਦੀ ਮਿਲੀਭੁਗਤ ਅਤੇ ਅਦਾਲਤਾਂ ਦੇ ਢਿੱਲੇ ਰਵਈਏ ਸਦਕਾ ਇਸ ਖ਼ੂਨੀ ਵਰਤਾਰੇ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਤਕਾਲੀ ਐਸ.ਪੀ. ਸਤਿੰਦਰ ਕੁਮਾਰ ਅਤੇ ਡੀ.ਐਸ.ਪੀ. ਰਾਮ ਭੱਜ ਸਮੇਤ 4 ਪੁਲਿਸ ਅਫ਼ਸਰ, ਜਿਨ੍ਹਾਂ ਨੂੰ  ਜਸਟਿਸ ਟੀ.ਪੀ. ਗਰਗ ਵਲੋਂ ਦੋਸ਼ੀ ਠਹਿਰਾਉਣ ਦੇ ਬਾਵਜੂਦ ਵੀ ਸਰਕਾਰ ਵਲੋਂ ਉਨ੍ਹਾਂ ਨੂੰ  ਮੁੜ ਤੋਂ ਉਚ ਅਹੁਦਿਆਂ 'ਤੇ ਤਾਇਨਾਤ ਕਰਨਾ ਸਿੱਧਾ ਸ਼ੱਕ ਦੇ ਘੇਰੇ 'ਚ ਜਾਂਦਾ ਹੈ | ਇੰਜੀ. ਗਿਆਸਪੁਰਾ ਨੇ ਆਖਿਆ ਕਿ ਹਾਈ ਕੋਰਟ ਵਲੋਂ ਹਰਿਆਣਾ ਸਰਕਾਰ ਤੋਂ ਇਸ ਮਾਮਲੇ ਦੀ ਕਈ ਵਾਰ ਕੀਤੀ ਜਵਾਬਤਲਬੀ ਤੋਂ ਬਾਅਦ ਵੀ ਸਰਕਾਰ ਵਲੋਂ ਅਦਾਲਤ ਨੂੰ  ਕੋਈ ਜਵਾਬ ਨਹੀਂ ਦਿਤਾ ਜਾ ਰਿਹਾ | ਹੌਂਦ ਚਿੱਲੜ ਤਾਲਮੇਲ ਕਮੇਟੀ ਨੇ ਆਖਿਆ ਕਿ ਇਨ੍ਹਾਂ ਕੇਸਾਂ 'ਚ ਇਨਸਾਫ਼ ਨਾ ਮਿਲਣ ਦੀ ਹੋ ਰਹੀ ਦੇਰੀ ਦੇ ਚਲਦਿਆਂ ਪਿਛਲੇ ਦਿਨੀਂ 2 ਗਵਾਹ ਬਾਪੂ ਉਤਮ ਸਿੰਘ ਅਤੇ ਸੰਤੋਖ ਸਿੰਘ ਸਾਹਨੀ ਵੀ ਸੰਸਾਰ ਤੋਂ ਕੂਚ ਕਰ ਚੁੱਕੇ ਹਨ, ਜਿਸ ਨੂੰ  ਵੇਖ ਇਨਸਾਫ਼ ਦੀ ਕਿਰਨ ਇਨ੍ਹਾਂ ਪੀੜਤਾਂ ਲਈ ਅਜੇ ਵੀ ਦੂਰ ਦੀ ਕੌਡੀ ਪ੍ਰਤੀਤ ਹੁੰਦੀ ਹੈ | 
ਫੋਟੋ :- ਕੇ.ਕੇ.ਪੀ.-ਗੁਰਿੰਦਰ-17-5ਈ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement