500 ਰੁਪਏ ਪਿਛੇ ਨੌਜਵਾਨ ਦਾ ਕੀਤਾ ਕਤਲ, ਇਕ ਜ਼ਖ਼ਮੀ
Published : Jul 18, 2020, 11:35 am IST
Updated : Jul 18, 2020, 11:35 am IST
SHARE ARTICLE
File Photo
File Photo

ਬੀਤੀ ਰਾਤ ਦੁਸਹਿਰਾ ਗਰਾਊਂਡ ਸ਼ਾਹਕੋਟ ਵਿਖੇ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਨੌਜਵਾਨ ਦਾ

ਸ਼ਾਹਕੋਟ, 17 ਜੁਲਾਈ (ਵਰਿੰਦਰ ਸ਼ਰਮਾ): ਬੀਤੀ ਰਾਤ ਦੁਸਹਿਰਾ ਗਰਾਊਂਡ ਸ਼ਾਹਕੋਟ ਵਿਖੇ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਨੌਜਵਾਨ ਦਾ ਕਤਲ ਅਤੇ ਉਸ ਦੇ ਸਾਥੀ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ ਗਿਆ। ਮ੍ਰਿਤਕ ਨੌਜਵਾਨ ਦੇ ਪਿਤਾ ਸੰਜੀਵ ਕੁਮਾਰ (ਸੀਬਾ) ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਦਸਿਆ ਕਿ ਉਸ ਦਾ ਪੁੱਤਰ ਅੰਕੁਸ਼ ਸ਼ਰਮਾ ਅਤੇ ਉਸ ਦਾ ਦੋਸਤ ਕਰਨ ਦੇਰ ਰਾਤ ਮੋਟਰਸਾਈਕਲ ਉਤੇ ਘਰ ਵਾਪਸ ਜਾ ਰਹੇ ਸਨ। ਜਦੋਂ ਦੋਵੇਂ ਰਾਤ ਕਰੀਬ 10:30 ਵਜੇ ਦੁਸਹਿਰਾ ਗਰਾਊਂਡ ਸਾਹਮਣੇ ਇਕ ਗਲੀ ਵਿਚ ਸਕੂਲ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਗੁਆਂਢ ਵਿਚ ਰਹਿੰਦੇ ਇਕ ਨੌਜਵਾਨ ਨੇ ਅਪਣੇ ਕੁੱਝ ਸਾਥੀਆਂ ਨਾਲ ਘੇਰ ਲਿਆ ਅਤੇ ਪੁਰਾਣਾ ਉਧਾਰ ਲਿਆ 500 ਰੁਪਈਆ ਮੰਗਣ ਲੱਗੇ।

File Photo File Photo

ਇੰਨੇ ਨੂੰ ਹਮਲਾਵਰਾਂ ਨੇ ਦੋਵਾਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪਏ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅੰਕੁਸ਼ ਸ਼ਰਮਾ ਦੇ ਰਿਸ਼ਤੇਦਾਰਾਂ ਵਲੋਂ ਦੋਵਾਂ ਜ਼ਖ਼ਮੀ ਨੌਜਵਾਨਾਂ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਐਮਰਜੈਂਸੀ ਵਿਚ ਡਾਕਟਰਾਂ ਨੇ ਅੰਕੁਸ਼ ਸ਼ਰਮਾ (22) ਨੂੰ ਮ੍ਰਿਤਕ ਕਰਾਰ ਦੇ ਦਿਤਾ ਤੇ ਉਸ ਦੇ ਦੋਸਤ ਕਰਨ ਦਾ ਇਲਾਜ ਸ਼ੁਰੂ ਕੀਤਾ। ਘਟਨਾ ਦਾ ਪਤਾ ਲੱਗਣ ਉਤੇ ਡੀਐੱਸਪੀ ਸ਼ਾਹਕੋਟ ਵਰਿੰਦਰਪਾਲ ਸਿੰਘ ਅਤੇ ਐਸਐਚਓ ਸੁਰਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚ ਗਏ।

 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement