ਪੰਜਾਬ ਸਰਕਾਰ ਨੇ ਚੀਨੀ ਕੰਪਨੀ ਦੇ ਮੋੜੇ ਪੈਸੇ, ਸ਼ੀਓਮੀ ਕੰਪਨੀ ਨੇ ਰਾਹਤ ਫੰਡ 'ਚ ਦਿੱਤੇ ਸਨ 25 ਲੱਖ
Published : Jul 18, 2020, 4:09 pm IST
Updated : Jul 18, 2020, 4:27 pm IST
SHARE ARTICLE
Captain Amrinder Singh
Captain Amrinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਚੀਨੀ ਕੰਪਨੀਆਂ ਵੱਲੋਂ ਦਾਨ ਕੀਤੇ ਪੈਸੇ ਵਾਪਿਸ ਕਰਨ ਦੀ ਅਪੀਲ....

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਚੀਨੀ ਕੰਪਨੀਆਂ ਵੱਲੋਂ ਦਾਨ ਕੀਤੇ ਪੈਸੇ ਵਾਪਿਸ ਕਰਨ ਦੀ ਅਪੀਲ ਕਰਨ ਤੋਂ ਬਾਅਦ ਆਪਣੇ ਪੱਧਰ ਉਤੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

Captain Amrinder Singh Captain Amrinder Singh

ਪੰਜਾਬ ਸਰਕਾਰ ਨੇ ਚੀਨੀ ਕੰਪਨੀ ਸ਼ੀਓਮੀ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿਚ ਭੇਜੇ ਗਏ 25 ਲੱਖ ਰੁਪਏ ਵਾਪਸ ਮੋੜ ਦਿੱਤੇ ਨੇ ਜਿਸ ਬਾਬਤ ਬਕਾਇਦਾ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਐਚ.ਡੀ.ਐਫ.ਸੀ ਬੈਂਕ ਨੂੰ ਲਿਖੀ ਗਈ ਕਿ ਇਹ ਰਕਮ ਜਿਸ ਖਾਤੇ ਵਿੱਚੋਂ ਮੁੱਖ ਮੰਤਰੀ ਰਾਹਤ ਫੰਡ ਵਿਚ ਆਈ ਹੈ,

Captain Amrinder Singh Captain Amrinder Singh

ਉਸ ਖਾਤੇ ਵਿੱਚ ਵਾਪਿਸ ਮੋੜ ਦਿੱਤੀ ਜਾਵੇ। ਚੀਨੀ ਮੋਬਾਇਲ ਕੰਪਨੀ ਸ਼ੀਓਮੀ ਦਾ ਭਾਰਤ ਵਿਚ ਵੱਡਾ ਕਾਰੋਬਾਰ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ੀਓਮੀ ਨੇ 2 ਅਪ੍ਰੈਲ ਨੂੰ 25 ਲੱਖ ਮੁੱਖਮੰਤਰੀ ਰਾਹਤ ਫੰਡ ਚ ਦਿੱਤੇ ਸਨ।

Captain amrinder Singh Captain amrinder Singh

ਸੂਤਰਾਂ ਮੁਤਾਬਿਕ ਭਾਰਤ ਵਿਚ ਟੈਕਸੀ ਸਰਵਿਸ ਦੇਣ ਵਾਲੀ ਕੰਪਨੀ ਓਲਾ ਕੈਬ ਨੇ ਵੀ ਪੰਜਾਬ ਸਰਕਾਰ ਦੇ ਕੋਵਿਡ ਰਿਲੀਫ ਫੰਡ ਚ 50 ਲੱਖ ਰੁਪਏ ਦਾਨ ਵਜੋਂ ਦਿੱਤੇ ਨੇ ਪਰ ਉਸ ਪੈਸੇ ਨੂੰ ਵਾਪਿਸ ਕਰਨ ਬਾਰੇ ਹਾਲੇ ਤੱਕ ਪੰਜਾਬ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਹੈ ਕਿਉਂਕਿ ਓਲਾ ਕੈਬ ਵਿੱਚ ਵੀ ਚੀਨੀ ਕੰਪਨੀ ਟੇਸੈਂਟ ਦੀ ਹਿੱਸੇਦਾਰੀ ਹੈ।

Captain amrinder Singh Captain amrinder Singh

ਐਲ.ਏ.ਸੀ ਤੇ ਚੀਨ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਉਤੇ ਤਿੱਖੇ ਸ਼ਬਦੀ ਹਮਲੇ ਕੀਤੇ ਸਨ ਤੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਕੋਵਿਡ ਰਿਲੀਫ ਫੰਡ ਵਿੱਚ ਚੀਨੀ ਕੰਪਨੀਆਂ ਵੱਲੋਂ ਭੇਜੀ ਰਾਸ਼ੀ ਤੁਰੰਤ ਪ੍ਰਭਾਵ ਨਾਲ ਵਾਪਿਸ ਕਰਨ ਦੀ ਮੰਗ ਵੀ ਕੀਤੀ ਗਈ ਸੀ,

Captain Amrinder SinghCaptain Amrinder Singh

ਜਿਸ ਬਾਰੇ ਕੇਂਦਰ ਤੋਂ ਤਾਂ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀੰ ਆਈ ਪਰ ਪੰਜਾਬ ਨੇ ਖੁਦ ਪਹਿਲ ਕਦਮੀ ਕਰਦੇ ਹੋਏ ਚੀਨੀ ਮੋਬਾਇਲ ਕੰਪਨੀ ਸ਼ੀਓਮੀ ਟੈਕਨਾਲੋਜੀ ਦੇ ਮੁੱਖਮੰਤਰੀ ਕੋਵਿਡ ਰਿਲੀਫ ਫੰਡ ਚ ਆਏ 25 ਲੱਖ ਰੁਪਏ ਵਾਪਿਸ ਭੇਜ ਦਿੱਤੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement