2 ਤੋਂ 18 ਸਾਲ ਦੇ ਉਮਰ ਵਰਗ ਲਈ ਸੁਰੱਖਿਅਤ ਹੈ ਕੋਵੈਕਸੀਨ : ਭਾਰਤ ਬਾਇਉਟੈਕ
Published : Jun 18, 2022, 7:26 am IST
Updated : Jun 18, 2022, 7:26 am IST
SHARE ARTICLE
image
image

2 ਤੋਂ 18 ਸਾਲ ਦੇ ਉਮਰ ਵਰਗ ਲਈ ਸੁਰੱਖਿਅਤ ਹੈ ਕੋਵੈਕਸੀਨ : ਭਾਰਤ ਬਾਇਉਟੈਕ

 

ਹੈਦਰਾਬਾਦ, 17 ਜੂਨ : ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟੇਡ (ਬੀ.ਬੀ.ਆਈ.ਐਲ.) ਨੇ ਸ਼ੁੱਕਰਵਾਰ ਨੂੰ  ਐਲਾਨ ਕੀਤਾ ਕਿ ਦੂਜੇ/ਤੀਜੇ ਪੜਾਅ ਦੇ ਅਧਿਐਨ ਬੱਚਿਆਂ ਲਈ ਉਸ ਦਾ ਕੋਵਿਡ-19 ਵੈਕਸੀਨ 'ਕੋਵੈਕਸੀਨ' ਸੁਰੱਖਿਅਤ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰਨ ਵਾਲਾ ਸਾਬਿਤ ਹੋਇਆ ਹੈ | ਵੈਕਸੀਨ ਨਿਰਮਾਤਾ ਵਲੋਂ ਜਾਰੀ ਇਕ ਪ੍ਰੈਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਅਧਿਐਨ ਨੂੰ  ਸਵੀਕਾਰ ਕਰ ਲਿਆ ਗਿਆ ਹੈ ਅਤੇ ਇਸ ਨੂੰ  'ਲੈਂਸੇਟ ਇਨਫ਼ੈਕਸ਼ੀਅਸ ਡਿਜੀਜੇਸ' 'ਚ ਪ੍ਰਕਾਸ਼ਿਤ ਕੀਤਾ ਗਿਆ ਹੈ | ਭਾਰਤ ਬਾਇਓਟੈਕ ਨੇ ਇਹ ਪਤਾ ਲਗਾਉਣ ਲਈ ਇਕ ਪੜਾਅ ਦੂਜੇ/ਤੀਜੇ ਦਾ ਮਲਟੀਸੈਂਟਰ ਅਧਿਐਨ ਕੀਤਾ ਕਿ ਇਹ ਦੋ ਤੋਂ 18 ਸਾਲ ਦੀ ਉਮਰ ਦੇ ਸਿਹਤਮੰਦ ਬੱਚਿਆਂ ਅਤੇ ਕਿਸ਼ੋਰਾਂ ਲਈ ਕਿੰਨਾ ਸੁਰੱਖਿਅਤ ਹੋਵੇਗਾ, ਜੇਕਰ ਉਨ੍ਹਾਂ ਨੂੰ  ਇਹ ਵੈਕਸੀਨ ਦਿਤੀ ਜਾਂਦੀ ਹੈ ਤਾਂ ਉਨ੍ਹਾਂ ਦੇ ਸਰੀਰ ਦੀ ਪ੍ਰਤੀਕਿਰਿਆ ਕੀ ਹੋਵੇਗੀ ਅਤੇ ਇਸ ਦਾ ਉਨ੍ਹਾਂ ਦੀ ਇਮਿਊਨਿਟੀ 'ਤੇ ਕੀ ਪ੍ਰਭਾਵ ਹੋਵੇਗਾ | ਇਸ ਵਿਚ ਕਿਹਾ ਗਿਆ ਹੈ ਕਿ ਜੂਨ 2021 ਤੋਂ ਸਤੰਬਰ 2021 ਤਕ ਬੱਚਿਆਂ 'ਤੇ ਕੀਤੇ ਗਏ ਕਲੀਨਿਕਲ ਪ੍ਰੀਖਣ ਦੇ ਨਤੀਜਿਆਂ ਵਿਚ, ਇਹ ਟੀਕਾ ਸੁਰੱਖਿਅਤ ਪਾਇਆ ਗਿਆ, ਇਸ ਦਾ ਸਿਹਤ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਅਤੇ ਇਸ ਨਾਲ ਰੋਗ-ਪ੍ਰਤੀਰੋਧਕ ਸ਼ਕਤੀ ਵਧੀ | ਇਹ ਜਾਣਕਾਰੀ ਅਕਤੂਬਰ 2021 ਵਿਚ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੂੰ  ਸੌਂਪੀ ਗਈ ਸੀ ਅਤੇ 6 ਤੋਂ 18 ਸਾਲ ਦੀ ਉਮਰ ਦੇ ਲੋਕਾਂ ਵਿਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲ ਗਈ ਸੀ |
ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕਿ੍ਸ਼ਨਾ ਐਲਾ ਨੇ ਕਿਹਾ, Tਬੱਚਿਆਂ ਲਈ ਵੈਕਸੀਨ ਦੀ ਸੁਰੱਖਿਆ ਮਹੱਤਵਪੂਰਨ ਹੈ ਅਤੇ ਸਾਨੂੰ ਇਹ ਰਿਪੋਰਟ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੰਕੜੇ ਬੱਚਿਆਂ ਲਈ ਕੋਵੈਕਸੀਨ ਦੀ ਸੁਰੱਖਿਅਤ ਹੋਣ ਅਤੇ ਇਸ ਨਾਲ ਉਨ੍ਹਾਂ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਣ ਦੀ ਗੱਲ ਸਾਬਿਤ ਕਰਦੇ ਹਨ | ਅਸੀਂ ਪ੍ਰਾਇਮਰੀ ਟੀਕਾਕਰਨ ਅਤੇ ਬੂਸਟਰ ਖ਼ੁਰਾਕ ਵਜੋਂ ਬਾਲਗਾਂ ਅਤੇ ਬੱਚਿਆਂ ਲਈ ਇਕ ਸੁਰੱਖਿਅਤ ਅਤੇ ਪ੍ਰਭਾਵੀ ਕੋਵਿਡ-19 ਵੈਕਸੀਨ ਵਿਕਸਿਤ ਕਰਕੇ ਅਤੇ ਕੋਵੈਕਸੀਨ ਨੂੰ  ਇਕ ਯੂਨੀਵਰਸਲ ਵੈਕਸੀਨ ਬਣਾ ਕੇ ਆਪਣਾ ਟੀਚਾ ਪ੍ਰਾਪਤ ਕੀਤਾ ਹੈ |
ਭਾਰਤ 'ਚ ਬੱਚਿਆਂ ਨੂੰ  ਦਿਤੀਆਂ ਗਈਆਂ 5 ਕਰੋੜ ਤੋਂ ਵੱਧ ਖ਼ੁਰਾਕਾਂ ਦੇ ਅੰਕੜਿਆਂ ਦੇ ਆਧਾਰ 'ਤੇ ਇਹ ਟੀਕਾ ਬਹੁਤ ਜ਼ਿਆਦਾ ਸੁਰੱਖਿਅਤ ਸਾਬਤ ਹੋਇਆ ਹੈ | ਜੇਕਰ ਟੀਕਿਆਂ ਨੂੰ  'ਰੋਗ ਰੋਕੂ ਵਜੋਂ' ਇਸਤੇਮਾਲ ਕੀਤਾ ਜਾਵੇ, ਉਦੋਂ ਇਨ੍ਹਾਂ ਸ਼ਕਤੀ ਦਾ ਉਪਯੋਗ ਕੀਤਾ ਜਾ ਸਕਦਾ ਹੈ |'' ਬਿਆਨ 'ਚ ਕਿਹਾ ਗਿਆ ਹੈ ਕਿ ਅਧਿਐਨ 'ਚ ਕੋਈ ਗੰਭੀਰ ਮਾੜਾ ਪ੍ਰਭਾਵ ਨਜ਼ਰ ਨਹੀਂ ਆਇਆ | ਮਾੜੇ ਪ੍ਰਭਾਵ ਦੇ ਕੁੱਲ 374 ਮਾਮਲੇ ਸਾਹਮਣੇ ਆਏ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਮਾੜੇ ਪ੍ਰਭਾਵ ਮਾਮੂਲੀ ਸਨ ਅਤੇ ਇਕ ਦਿਨ 'ਚ ਦੂਰ ਕਰ ਦਿਤੇ ਗਏ ਸਨ |

ਟੀਕਾ ਲੱਗਣ ਕਾਰਨ ਦਰਦ ਦੀ ਸ਼ਿਕਾਇਤ ਦੇ ਮਾਮਲੇ ਸਭ ਤੋਂ ਵੱਧ ਪਾਏ ਗਏ | ਕੰਪਨੀ ਨੇ ਦਾਅਵਾ ਕੀਤਾ ਕਿ ਉਸ ਕੋਲ ਕੋਵੈਕਸੀਨ ਦੀਆਂ 5 ਕਰੋੜ ਤੋਂ ਵੱਧ ਖ਼ੁਰਾਕਾਂ ਹਨ, ਜੋ ਲੋੜ ਪੈਣ 'ਤੇ ਵੰਡ ਲਈ ਤਿਆਰ ਹਨ |     (ਪੀਟੀਆਈ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement