ਫਰਲੋ ਮਾਰਨ ਵਾਲੇ ਪੰਚਾਇਤ ਸਕੱਤਰਾਂ ਦੀ ਹੁਣ ਖ਼ੈਰ ਨਹੀਂ, ਪੰਜਾਬ ਸਰਕਾਰ ਵੱਲੋਂ ਕਾਰਵਾਈ ਦੇ ਆਦੇਸ਼
Published : Apr 18, 2023, 9:43 am IST
Updated : Apr 18, 2023, 9:43 am IST
SHARE ARTICLE
PHOTO
PHOTO

‘ਆਪ’ ਸਰਕਾਰ ਨੇ 120 ਅਧਿਕਾਰੀਆਂ ਦੀ ਕੀਤੀ ਪਛਾਣ

 

ਮੁਹਾਲੀ : ਕਰੀਬ ਸਵਾ ਸੌ ਪੰਚਾਇਤ ਸਕੱਤਰ ਅਜਿਹੇ ਹਨ ਜਿਹੜੇ ਕਈ ਵਰ੍ਹਿਆਂ ਤੋਂ ਗ਼ਾਇਬ ਚੱਲੇ ਆ ਰਹੇ ਸਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਹਨਾਂ ਦੀ ਸੂਚੀ ਤਿਆਰ ਕੀਤੀ ਹੈ। ਇਹਨਾਂ ਚੋਂ ਕਈਆਂ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ।

ਪੰਜਾਬ ਸਰਕਾਰ ਨੇ ਜਦੋਂ ਇਹਨਾਂ ਪੰਚਾਇਤ ਸਕੱਤਰਾਂ ਦੀ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਵਰ੍ਹਿਆਂ ਤੋਂ ਰਿਕਾਰਡ ਵਿਚ ਮੌਜੂਦ ਬਹੁਤੇ ਪੰਚਾਇਤ ਸਕੱਤਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਜਾਂ ਫਿਰ ਸੇਵਾਮੁਕਤ ਹੋ ਚੁੱਕੇ ਹਨ।

ਫਰਲੋ ’ਤੇ ਚੱਲ ਰਹੇ ਪੰਚਾਇਤ ਸਕੱਤਰਾਂ ਵਿਚੋਂ ਬਹੁਤੇ ਪੰਚਾਇਤ ਸਕੱਤਰ ਅਜਿਹੇ ਹਨ ਜਿਹੜੇ ਰਵਾਇਤੀ ਸਿੱਸੀ ਧਿਰਾਂ ਦੇ ਆਗੂਆਂ ਦੇ ਨੇੜਲੇ ਸਨ ਅਤੇ ਉਹ ਪਿਛਲੇ ਸਮੇਂ ਵਿਚ ਫਰਲੋ ’ਤੇ ਹੀ ਸਨ। ਇਹਨਾਂ ਨੇ ਆਪਣੇ ਨਿੱਜੀ ਕਾਰੋਬਾਰ ਸ਼ੁਰੂ ਕੀਤੇ ਹੋਏ ਹਨ। ਪੰਜਾਬ ਸਰਕਾਰ ਨੇ ਫਰਲੋ ਵਾਲੇ ਪੰਚਾਇਤ ਸਕੱਤਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵਿਉਂਤ ਬਣਾ ਲਈ ਹੈ। ਪੰਜਾਬ ਭਰ ਵਿਚ ਕੁੱਲ 1683 ਪੰਚਾਇਤ ਸਕੱਤਰ ਫ਼ੀਲਡ ਵਿਚ ਕੰਮ ਕਰਦੇ ਹਨ। ਇਹਨਾਂ ਵਿਚੋਂ 1563 ਪੰਚਾਇਤ ਸਕੱਤਰ ਹੀ ਮਹਿਕਮੇ ਵਿਚ ਕੰਮ ਕਰ ਰਹੇ ਹਨ। ਬਾਕੀ 120 ਪੰਚਾਇਤ ਸਕੱਤਰਾਂ ਦਾ ਕੋਈ ਥਹੁ ਪਤਾ ਨਹੀਂ ਸੀ।

ਪੜਤਾਲ ਵਿਚ ਪਤਾ ਲੱਗਾ ਹੈ ਕਿ ਜਿਹੜੇ ਪੰਚਾਇਤ ਸਕੱਤਰਾਂ ਦੀ ਮੌਤ ਤੀਹ ਸਾਲ ਪਹਿਲਾਂ ਹੋ ਚੁੱਕੀ ਹੈ ਉਹਨਾਂ ਦਾ ਨਾਮ ਵਿਭਾਗੀ ਸੀਨੀਅਰਤਾ ਸੂਚੀ ਵਿਚ ਦਰਜ ਸੀ ।

ਇਸ ਤੋਂ ਇਲਾਵਾ ਇਕ ਅਜਿਹਾ ਪੰਚਾਇਤ ਸਕੱਤਰ ਵੀ ਮਿਲਿਆ ਹੈ ਜਿਸ ਦੀ ਇਸੇ ਮਹੀਨੇ ਸੇਵਾਮੁਕਤੀ ਹੈ ਜਿਸ ਬਾਰੇ ਵਿਭਾਗ ਨੂੰ ਕੋਈ ਇਲਮ ਹੀ ਨਹੀਂ ਸੀ। ਮਾਲਵਾ ਖ਼ਿੱਤੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨਅਰ ਆਗੂਆਂ ਦੇ ਨੇੜਲੇ ਅੱਜ ਵੀ ਫਰਲੋ ਤੇ ਚੱਲੇ ਆ ਰਹੇ ਹਨ।

ਇਸੇ ਦੌਰਾਨ ਇਹ ਵੀ ਪਤਾ  ਲੱਗਾ ਕਿ ਦੋ ਦਰਜਨ ਪੰਚਾਇਤ ਸਕੱਤਰ ਹਾਲੇ ਵੀ ਗ਼ਾਇਬ ਹਨ। ਕਰੀਬ  40 ਪੰਚਾਇਤ ਸਕੱਤਰ ਮੁਅੱਤਲ ਹਨ ਜਿਹਨਾਂ ਵਿਚੋਂ 20 ਪੰਚਾਇਤ ਸਕੱਤਰਾਂ ਖਿਲਾਫ਼ ਤਾਂ ਕਾਫ਼ੀ ਗੰਭੀਰ ਦੋਸ਼ ਹਨ। ਪਹਿਲਾਂ ਪੰਚਾਇਤ ਸਕੱਤਰਾਂ ਦਾ ਜ਼ਿਲ੍ਹਾ ਪੱਧਰ ਦਾ ਕਾ਼ਰ ਸੀ ਪ੍ਰੰਤੂ ਬਾਅਦ ਵਿਚ ਇਸ ਨੂੰ ਸਟੇਟ ਕਾ਼ਰ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਪਤਾ ਲੱਗਾ ਹੈ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਕੋਲ ਅਜਿਹੀਆਂ ਦਰਜਨਾਂ ਸ਼ਿਕਾਇਤਾਂ ਪੁੱਜੀਆਂ ਸਨ ਕਿ ਪੁਰਾਣੇ ਸਮੇਂ ਦੀਆਂ ਸਰਕਾਰਾਂ ਦੇ ਨੇੜਲੇ ਪੰਚਾਇਤ ਸਕੱਤਰ ਕਦੇ ਦਫ਼ਤਰਾਂ ਵਿਚ ਡਿਊਟੀ ਤੇ ਗਏ ਹੀ ਨਹੀਂ । ਉਹ ਤਨਖ਼ਾਹ ਲੈਣ ਹੀ ਦਫ਼ਤਰ ਜਾਂਦੇ ਹਨ। ਪੰਜਾਬ ਸਰਕਾਰ ਲਈ ਫਰਲੇ ਵਾਲੇ ਪੰਚਾਇਤ ਸਕੱਤਰਾਂ ਖ਼ਿਲਾਫ਼ ਕਾਰਵਾਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਕਿਂਕਿ ਕਈ ਅਜਿਹੇ ਪੰਚਾਇਤ ਸਕੱਤਰਾਂ ਨੇ ਨਵੀਂ ਸਰਕਾਰ ਵਿ ਪਹੁੰਚ ਰੱਖਣ ਵਾਲਿਆ ਨਾਲ ਵੀ ਦੋਸਤੀ ਪਾ ਲਈ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement