ਇੰਗਲੈਂਡ ਵਿਚ ਵੀ ਰਹੀ ਵਿਸਾਖੀ ਦੀ ਰੌਣਕ ਸਿੱਖੀ ਬਾਣੇ ਬਣੇ ਰਹੇ ਅੰਗਰੇਜ਼ਾਂ ਲਈ ਖਿੱਚ ਦੇ ਕੇਂਦਰ
Published : Apr 18, 2022, 6:43 am IST
Updated : Apr 18, 2022, 6:43 am IST
SHARE ARTICLE
image
image

ਇੰਗਲੈਂਡ ਵਿਚ ਵੀ ਰਹੀ ਵਿਸਾਖੀ ਦੀ ਰੌਣਕ ਸਿੱਖੀ ਬਾਣੇ ਬਣੇ ਰਹੇ ਅੰਗਰੇਜ਼ਾਂ ਲਈ ਖਿੱਚ ਦੇ ਕੇਂਦਰ

 


ਲੰਡਨ, 17 ਅਪ੍ਰੈਲ : ਵਿਸਾਖੀ, ਜੋ ਸਿੱਖ ਨਵੇਂ ਸਾਲ ਨੂੰ  ਦਰਸਾਉਂਦੀ ਹੈ, ਧਾਰਮਕ ਸਮੂਹ ਲਈ ਸਾਲ ਦੀਆਂ ਸੱਭ ਤੋਂ ਮਹੱਤਵਪੂਰਨ ਤਰੀਕਾਂ ਵਿਚੋਂ ਇਕ ਹੈ | ਵਾਢੀ ਦਾ ਤਿਉਹਾਰ ਅਕਸਰ ਦੁਨੀਆਂ ਭਰ ਵਿਚ ਵੱਡੇ ਜਨਤਕ ਸਮਾਗਮਾਂ ਨਾਲ ਮਨਾਇਆ ਜਾਂਦਾ ਹੈ | ਭਾਵੇਂ ਵਿਸਾਖੀ ਦਾ ਦਿਹਾੜਾ ਪੰਜਾਬ ਅੰਦਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਹੁਣ ਵਿਦੇਸ਼ਾਂ ਅੰਦਰ ਵੀ ਇਸ ਨੂੰ  ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ | ਬੀਤੇ ਦਿਨੀਂ ਇੰਗਲੈਂਡ ਤੇ ਨਿਊਜ਼ੀਲੈਂਡ 'ਚ ਵੀ ਵਿਸਾਖੀ ਦੀਆਂ ਰੌਣਕਾਂ ਦੇਖਣ ਨੂੰ  ਮਿਲੀਆਂ | ਇਥੇ ਇਹ ਗੱਲ ਖ਼ਾਸ ਰਹੀ ਕਿ ਸਿੱਖੀ ਬਾਣੇ ਵਿਚ ਸਜੇ ਸਿੰਘ ਤੇ ਸਿੰਘਣੀਆਂ ਅੰਗਰੇਜ਼ਾਂ ਲਈ ਖਿੱਚ ਦਾ ਕੇਂਦਰ ਰਹੇ |
ਵਿਸਾਖੀ ਇਕ ਪ੍ਰਮੁੱਖ ਭਾਰਤੀ ਤਿਉਹਾਰ ਹੈ ਜੋ ਪੰਜਾਬੀ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ-ਨਾਲ ਸਿੱਖ ਧਰਮ ਦੀ ਸ਼ੁਰੂਆਤ ਨੂੰ  ਇਕ ਵਿਸ਼ਵਾਸ ਵਜੋਂ ਮਨਾਉਂਦਾ ਹੈ | ਇਸ ਦਿਨ ਖ਼ਾਲਸਾ ਪੰਥ ਦੀ ਸਾਜਨਾ ਹੋਣ ਤੋਂ ਬਾਅਦ ਇਹ ਤਿਉਹਾਰ ਧਾਰਮਕ ਬਣ ਗਿਆ ਤੇ ਸਿੱਖੀ ਵਿਚ ਇਸ ਦਿਨ ਦੀ ਮਾਨਤਾ ਹੋਰ ਵੀ ਵਧ ਗਈ | ਇਸ ਦਿਨ ਜਿਥੇ ਨਿਊਜ਼ੀਲੈਂਡ ਤੇ ਆਸਟਰੇਲੀਆ ਵਿਚ ਵਿਸਾਖੀ ਦਾ ਦਿਹਾੜਾ ਪੂਰੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਗਿਆ ਉਥੇ ਹੀ ਕਈ ਹਜ਼ਾਰ ਕਿਲੋਮੀਟਰ ਦੀ ਦੂਰੀ 'ਤੇ ਇੰਗਲੈਂਡ ਦੇ ਬਰਮਿੰਘਮ ਵਿਚ ਵੀ ਵਿਸਾਖੀ ਦੀਆਂ ਰੌਣਕਾਂ ਦੇਖਣ ਨੂੰ  ਮਿਲੀਆਂ |

ਇਥੇ ਬਕਾਇਦਾ ਨਗਰ ਕੀਰਤਨ ਸਜਾਇਆ ਗਿਆ, ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਸਮੇਂ ਨਗਰ ਕੀਰਤਨ ਵਿਚ ਪੰਜਾਬੀ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਅੰਗਰੇਜ਼ ਵੀ ਸ਼ਾਮਲ ਹੋਏ ਤੇ ਬਾਅਦ ਵਿਚ ਲੰਗਰ ਪ੍ਰੰਪਰਾ ਬਾਰੇ ਜਾਣ ਕੇ ਅੰਗਰੇਜ਼ ਵੀ ਗਦਗਦ ਹੋ ਉਠੇ |                     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement