ਧਰਮ ਦੇ ਆਧਾਰ ’ਤੇ ਵਿਤਕਰਾ ਨਹੀਂ ਕਰਦੇ ਪੰਜਾਬੀ : ਸੰਧਵਾਂ
Published : Apr 18, 2020, 11:31 am IST
Updated : Apr 18, 2020, 11:31 am IST
SHARE ARTICLE
File Photo
File Photo

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ (ਦੋਵੇਂ ਵਿਧਾਇਕ) ਨੇ ਕੋਰੋਨਾ ਵਾਇਰਸ ਦੀ ਆਫ਼ਤ ਦੌਰਾਨ

ਚੰਡੀਗੜ੍ਹ 17 ਅਪ੍ਰੈਲ (ਨੀਲ ਭÇਲੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ (ਦੋਵੇਂ ਵਿਧਾਇਕ) ਨੇ ਕੋਰੋਨਾ ਵਾਇਰਸ ਦੀ ਆਫ਼ਤ ਦੌਰਾਨ ਕੁੱਝ ਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖ਼ਬਰਾਂ ’ਤੇ ਗਹਿਰਾ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਰਿਸ਼ੀਆਂ-ਮੁੰਨੀਆਂ, ਗੁਰੂਆਂ-ਪੀਰਾਂ ਅਤੇ ਸੂਫੀਆਨਾ-ਫ਼ਕੀਰਾਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੀ ਸਰਜਮੀਂ ’ਤੇ ਪੰਜਾਬੀਆਂ ਨੇ ਕਦੇ ਧਰਮ ਦੇ ਆਧਾਰ ’ਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। 

File photoFile photo

ਸਿਆਸੀ ਲੋਕਾਂ ਦੀ ਸੱਤਾ ਦੀ ਭੁੱਖ ਕਾਰਨ ਜੇਕਰ 1947 ਅਤੇ 1980 ਦੇ ਦਹਾਕੇ ’ਚ ਅਜਿਹੇ ਮਨਸੂਬਿਆਂ ਨੂੰ ਹਵਾ ਮਿਲੀ ਸੀ, ਤਾਂ ਉਸ ਦੀ ਕੀਮਤ ਅੱਜ ਤਕ ਚੁਕਾਉਣੀ ਪੈ ਰਹੀ ਹੈ, ਜਿਸ ਦਾ ਪਸ਼ਚਾਤਾਪ ਕਈ ਪੀੜੀਆਂ ਕਰਦੀਆਂ ਰਹਿਣਗੀਆਂ, ਇਸ ਲਈ ਪੰਜਾਬ ਦੀ ਧਰਤੀ ’ਤੇ ਕਿਸੇ ਵੀ ਧਾਰਮਿਕ ਵਿਤਕਰੇ ਜਾਂ ਪੱਖਪਾਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

File photoFile photo

ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਕ ਖ਼ਾਸ ਸਿਆਸੀ ਜਮਾਤ ਨੂੰ ਖ਼ੁਸ਼ ਕਰਨ ਅਤੇ ਉਸ ਦੇ ਫ਼ਿਰਕੂ ਏਜੰਡੇ ਦੇ ਪ੍ਰਸਾਰ ਲਈ ਕੁੱਝ ਸ਼ਰਾਰਤੀ ਤੱਤ ਕੋਰੋਨਾ ਵਾਇਰਸ ਦੇ ਫੈਲਣ ਨੂੰ ਇਕ ਖ਼ਾਸ ਧਰਮ ਨਾਲ ਜੋੜਨ ਦੀ ਨਾਪਾਕ ਕੋਸ਼ਿਸ਼ ਕਰ ਰਹੇ ਹਨ, ਜੋ ਸਹੀ ਨਹੀਂ ਹੈ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਪੰਜਾਬੀ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ, ਜੋ ਪੰਜਾਬੀਆਂ ਦੇ ਬੁਨਿਆਦੀ ਸੁਭਾਅ, ਸਭਿਆਚਾਰ ਅਤੇ ਕਿਰਦਾਰ ਨੂੰ ਸੱਟ ਮਾਰਦੇ ਹੋਣ। ‘ਆਪ’ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਔਖੀ ਘੜੀ ’ਚ ਧਰਮ, ਜਾਤ-ਪਾਤ, ਖ਼ਿੱਤੇ ਅਤੇ ਸਿਆਸਤ ਤੋਂ ਉੱਤੇ ਉੱਠ ਕੇ ਇੱਕ ਦੂਜੇ ਦੀ ਹਰ ਸੰਭਵ ਮਦਦ ਕਰਨ ਜੋ ਆਪਣੇ ਆਪਣੇ ਘਰਾਂ ’ਚ ਬੈਠ ਕੇ ਹੋ ਸਕਦੀ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement