ਨਸ਼ਾ ਨਾ ਮਿਲਣ ਕਾਰਨ ਦੋ ਨੌਜਵਾਨਾਂ ਨੇ ਕੀਤੀ ਆਤਮ ਹੱਤਿਆ
Published : Apr 18, 2019, 6:19 pm IST
Updated : Apr 19, 2019, 10:24 am IST
SHARE ARTICLE
Suicide
Suicide

ਖੰਡੂਰ ਸਾਹਿਬ ਦੇ ਪਿੰਡ ਖੁਆਸਪੁਰ ਵਿਚ ਨਸ਼ਾ ਨਾ ਮਿਲਣ ‘ਤੇ ਦੋ ਦੋਸਤਾਂ ਨੇ ਇਕ ਕਮਰੇ ਵਿਚ ਫਾਂਸੀ ਲਗਾ ਲਈ।

ਖੰਡੂਰ ਸਾਹਿਬ: ਵਿਧਾਨਸਭਾ ਹਲਕਾ ਖੰਡੂਰ ਸਾਹਿਬ ਦੇ ਪਿੰਡ ਖੁਆਸਪੁਰ ਵਿਚ ਨਸ਼ਾ ਨਾ ਮਿਲਣ ‘ਤੇ ਦੋ ਦੋਸਤਾਂ ਨੇ ਇਕ ਕਮਰੇ ਵਿਚ ਫਾਂਸੀ ਲਗਾ ਲਈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਦੋਸਤ ਚਿੱਟੇ ਦੇ ਆਦੀ ਸਨ, ਜੋ ਵੀ ਪੈਸਾ ਉਹਨਾਂ ਨੂੰ ਮਿਲਦਾ ਸੀ, ਉਸ ਨਾਲ ਉਹ ਨਸ਼ਾ ਖਰੀਦ ਲੈਂਦੇ ਸੀ। ਕੁਝ ਦਿਨਾਂ ਤੋਂ ਕੰਮ ਨਾ ਮਿਲਣ ਕਾਰਨ ਉਹਨਾਂ ਕੋਲ ਨਸ਼ਾ ਕਰਨ ਲਈ ਪੈਸੇ ਨਹੀਂ ਸਨ। ਮ੍ਰਿਤਕਾਂ ਦਾ ਨਾਂਅ ਪਿੰਦਰ ਸਿੰਘ (22) ਪੁੱਤਰ ਬਲਬੀਰ ਸਿੰਘ ਅਤੇ ਹਰਦੀਪ ਸਿੰਘ (20) ਪੁੱਤਰ ਸੁਖਦੇਵ ਸਿੰਘ ਸਨ। ਇਹ ਦੋਵੇਂ ਨੌਜਵਾਨ ਕਈ ਸਾਲਾਂ ਤੋਂ ਨਸ਼ਾ ਕਰਦੇ ਸਨ।

DrugsDrugs

ਪਿਛਲੇ ਕੁਝ ਦਿਨਾਂ ਤੋਂ ਕੰਮ ਨਾ ਮਿਲਣ ਕਾਰਨ ਇਹਨਾਂ ਨੌਜਵਾਨਾਂ ਨੇ ਖਾਲੀ ਪਏ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮੌਕੇ ‘ਤੇ ਪਹੁੰਚੇ ਥਾਣਾ ਗੋਇੰਦਵਾਲ ਸਾਹਿਬ ਦੇ ਜਾਂਚ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕਾਂ ਦੀ ਲਾਸ਼ ਨੂੰ ਉਹਨਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement