ਨਾਭਾ ਜੇਲ੍ਹ ਬਰੇਕ ਮਾਮਲੇ 'ਚ ਸ਼ਾਮਲ ਖਾੜਕੂ ਹਰਮਿੰਦਰ ਸਿੰਘ ਮਿੰਟੂ ਦੀ ਮੌਤ
Published : Apr 18, 2018, 5:42 pm IST
Updated : Apr 18, 2018, 5:42 pm IST
SHARE ARTICLE
harminder singh mintoo
harminder singh mintoo

ਇਸ ਵੇਲੇ ਇਕ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿਥੇ ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ...

ਇਸ ਵੇਲੇ ਇਕ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿਥੇ ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਹਰਮਿੰਦਰ ਮਿੰਟੂ ਦੀ ਮ੍ਰਿਤਕ ਦੇਹ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦੇ ਮ੍ਰਿਤਕ ਘਰ ਵਿਚ ਰਖਿਆ ਗਿਆ ਹੈ। ਹਸਪਤਾਲ ਦੇ ਬਾਹਰ ਡੀ.ਐੱਸ.ਪੀ ਸੌਰਵ ਜਿੰਦਲ ਦੀ ਅਗਵਾਈ ਵਿਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। 

ਹਰਮਿੰਦਰ ਸਿੰਘ ਮਿੰਟੂਹਰਮਿੰਦਰ ਸਿੰਘ ਮਿੰਟੂ

ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਪਟਿਆਲਾ ਜੇਲ੍ਹ ‘ਚ ਬੰਦ ਸੀ। ਦਸ ਦੇਈਏ ਕਿ ਨਾਭਾ ਗੈਸ ਬਾਟਲਿੰਗ ਪਲਾਂਟ ‘ਤੇ ਬੰਬ ਰੱਖਣ ਅਤੇ ਉਡਾਉਣ ਦੀ ਸਾਜ਼ਸ਼ ਕਰਨ ਦੇ ਦੋਸ਼ਾਂ ‘ਤੇ ਆਧਾਰਤ ਕੇਸ ‘ਚੋਂ ਹਰਮਿੰਦਰ ਸਿੰਘ ਮਿੰਟੂ ਨੂੰ ਬਰੀ ਕਰ ਦਿਤਾ ਗਿਆ ਸੀ। ਸੈਸ਼ਨ ਜੱਜ ਨੇ ਮਿੰਟੂ ਦੇ ਵਿਰੁਧ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੂੰ ਇਸ ਕੇਸ ਤੋਂ ਬਰੀ ਕਰ ਦਿਤਾ ਸੀ।

ਹਰਮਿੰਦਰ ਸਿੰਘ ਮਿੰਟੂਹਰਮਿੰਦਰ ਸਿੰਘ ਮਿੰਟੂ

ਇਸ ਤੋਂ ਇਲਾਵਾ ਵੀ ਮਿੰਟੂ ਤੇ ਕਈ ਕੇਸ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਸਾਲ 2010 ‘ਚ ਬਾਟਲਿੰਗ ਪਲਾਂਟ ਦੇ ਬਾਹਰ ਇੱਕ ਬੰਬ ਮਿਲਿਆ ਸੀ ਅਤੇ ਪੁਲਿਸ ਨੇ ਸਮੇਂ ਰਹਿੰਦੇ ਡਿਫਿਊਜ਼ ਕਰ ਦਿੱਤਾ ਸੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement