ਡੇਰਾਬੱਸੀ ਵਸਨੀਕ ਮਹੰਤ ਦਵਾਰਕਾ ਦਾਸ ਦੀ ਨਿਕਲੀ ਪੰਜ ਕਰੋੜ ਦੀ ਲਾਟਰੀ, ਪਰਿਵਾਰ ਪਾ ਰਿਹਾ ਭੰਗੜੇ

By : GAGANDEEP

Published : Jan 18, 2023, 6:10 pm IST
Updated : Jan 18, 2023, 7:17 pm IST
SHARE ARTICLE
photo
photo

ਪਰਿਵਾਰ ਪਾ ਰਿਹਾ ਭੰਗੜੇ

 

ਡੇਰਾਬੱਸੀ: ਡੇਰਾਬੱਸੀ ਦੇ ਪਿੰਡ ਤ੍ਰਿਵੇਦੀ ਕੈੰਪ ਦੇ ਰਹਿਣ ਮਹੰਤ ਦਵਾਰਕਾ ਦਾਸ ਦੀ ਪੰਜ ਕਰੋੜ ਦੀ ਲਾਟਰੀ ਨਿਕਲੀ ਹੈ। 88 ਸਾਲਾਂ ਦੇ ਮਹੰਤ ਦਵਾਰਕਾ ਦਾਸ ਦੇ ਪੋਤੇ ਨੇ ਜ਼ੀਰਕਪੁਰ ਤੋਂ ਕੁਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ।

ਲਾਟਰੀ ਨਿਕਲਣ ਮਗਰੋਂ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਜਾਣਕਾਰੀ ਮੁਤਾਬਿਕ ਪਿੰਡ ਤ੍ਰਿਵੇਦੀ ਕੈਂਪ ਦੇ ਰਹਿਣ ਵਾਲੇ ਮਹੰਤ ਦਵਾਰਕਾ ਦਾਸ ਦੀ ਪੰਜ ਕਰੋੜ ਦੀ ਲਾਟਰੀ ਨਿਕਲੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੋਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਜ਼ੀਰਕਪੁਰ-ਪੰਚਕੁਲਾ ਰੋਡ 'ਤੇ ਲੋਕੇਸ਼ ਲਾਟਰੀ ਅਤੇ ਲੱਕੀ ਲਾਟਰੀ ਸਟਾਲ ਹੈ।

ਮਹੰਤ ਦਾ ਪੋਤਾ ਨਿਖਿਲ ਸ਼ਰਮਾ ਅੱਜ ਤੋਂ ਅੱਠ ਦਸ ਦਿਨ ਪਹਿਲਾਂ ਲੋਹੜੀ ਮਕਰ ਸੰਕ੍ਰਾਂਤੀ ਦੇ ਬੰਪਰ ਦੀ ਟਿਕਟ ਲੈਣ ਲਈ ਆਇਆ ਸੀ। ਉਹ ਪਹਿਲਾਂ ਵੀ ਕਈ ਵਾਰੀ ਉਨ੍ਹਾਂ ਤੋਂ ਟਿਕਟ ਲੈ ਕੇ ਜਾਂਦਾ ਸੀ। ਦੱਸਣਯੋਗ ਹੈ ਕਿ ਮਹੰਤ ਦਾ ਮੁੰਡਾ ਨਰਿੰਦਰ ਕੁਮਾਰ ਆਟੋ ਚਲਾਉਣ ਦਾ ਕੰਮ ਕਰਦਾ ਹੈ। ਪੰਜ ਕਰੋੜ ਦੀ ਲਾਟਰੀ ਨਿਕਲਣ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਘਰ ਵਿਚ ਜਸ਼ਨ ਦਾ ਮਾਹੌਲ ਪਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement