ਕਠੂਆ ਗੈਂਗਰੇਪ ਕੇਸ : ਸੁਪ੍ਰੀਮ ਕੋਰਟ ਨੇ ਦੋਸ਼ੀ ਨੂੰ ਨਹੀਂ ਮੰਨਿਆ ਨਾਬਾਲਗ਼, ਹੁਣ ਬਾਲਗ਼ ਦੇ ਤੌਰ 'ਤੇ ਚਲੇਗਾ ਮੁਕੱਦਮਾ
Published : Nov 17, 2022, 12:53 am IST
Updated : Nov 17, 2022, 12:53 am IST
SHARE ARTICLE
image
image

ਕਠੂਆ ਗੈਂਗਰੇਪ ਕੇਸ : ਸੁਪ੍ਰੀਮ ਕੋਰਟ ਨੇ ਦੋਸ਼ੀ ਨੂੰ ਨਹੀਂ ਮੰਨਿਆ ਨਾਬਾਲਗ਼, ਹੁਣ ਬਾਲਗ਼ ਦੇ ਤੌਰ 'ਤੇ ਚਲੇਗਾ ਮੁਕੱਦਮਾ

ਨਵੀਂ ਦਿੱਲੀ, 16 ਨਵੰਬਰ : ਸੁਪ੍ਰੀਮ ਕੋਰਟ ਨੇ ਕਠੁਆ ਗੈਂਗਰੇਪ ਅਤੇ ਕਤਲ ਦੇ ਦੋਸ਼ੀ ਨੂੰ  ਨਾਬਾਲਗ਼ ਮੰਨਣ ਤੋਂ ਇਨਕਾਰ ਕਰ ਦਿਤਾ ਹੈ | ਸੁਪ੍ਰੀਮ ਕੋਰਟ ਨੇ ਬੁਧਵਾਰ ਨੂੰ  ਕਿਹਾ ਕਿ ਕਠੁਆ 'ਚ 8 ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਕਤਲ ਦੇ ਸਨਸਨੀਖੇਜ਼ ਮਾਮਲੇ ਦਾ ਦੋਸ਼ੀ ਨਾਬਾਲਗ਼ ਨਹੀਂ ਹੈ ਅਤੇ ਹੁਣ ਉਸ ਵਿਰੁਧ ਬਾਲਗ਼ ਦੇ ਤੌਰ 'ਤੇ ਨਵੇਂ ਸਿਰੇ ਤੋਂ ਮੁਕੱਦਮਾ ਚਲਾਇਆ ਜਾ ਸਕਦਾ ਹੈ |
ਸੁਪ੍ਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਸੰਵਿਧਾਨਕ ਸਬੂਤਾਂ ਦੀ ਘਾਟ 'ਚ ਕਿਸੇ ਦੋਸ਼ੀ ਦੀ ਉਮਰ ਦੇ ਸਬੰਧ 'ਚ ਮੈਡੀਕਲ ਰਾਏ ਨੂੰ  'ਦਰਕਿਨਾਰ' ਨਹੀਂ ਕੀਤਾ ਜਾ ਸਕਦਾ | ਜਸਟਿਸ ਅਜੇ ਰਸਤੋਗੀ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਦੇ ਬੈਂਚ ਨੇ ਕਿਹਾ ਕਿ ਦੋਸ਼ੀ ਦੀ ਉਮਰ ਹੱਦ ਤੈਅ ਕਰਨ ਲਈ ਕਿਸੇ ਹੋਰ ਫ਼ੈਸਲਾਕੁੰਨ ਸਬੂਤ ਦੀ ਘਾਟ 'ਚ ਮੈਡੀਕਲ ਰਾਏ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ | ਮੈਡੀਕਲ ਸਬੂਤ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਹ ਸਬੂਤ ਦੀ ਅਹਿਮੀਅਤ 'ਤੇ ਨਿਰਭਰ ਕਰਦਾ ਹੈ | 
ਬੈਂਚ ਨੇ ਕਠੁਆ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਅਤੇ ਹਾਈ ਕੋਰਟ ਦੇ ਹੁਕਮਾਂ ਨੂੰ  ਰੱਦ ਕਰ ਦਿਤਾ | ਇਨ੍ਹਾਂ ਹੁਕਮਾਂ ਵਿਚ ਕਿਹਾ ਗਿਆ ਸੀ ਕਿ ਮਾਮਲੇ ਵਿਚ ਦੋਸ਼ੀਆਂ 'ਚ ਸ਼ਾਮਲ ਸ਼ੁਭਮ ਸਾਂਗਰਾ ਅਪਰਾਧ ਹੋਣ ਦੇ ਸਮੇਂ ਨਾਬਾਲਗ਼ ਸੀ ਅਤੇ ਇਸ ਲਈ ਉਸ 'ਤੇ ਵੱਖ ਤੋਂ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ | ਜਸਟਿਸ ਪਾਰਦੀਵਾਲਾ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਸੀਂ ਮੁੱਖ ਨਿਆਂਇਕ ਮੈਜਿਸਟ੍ਰੇਟ ਕਠੁਆ ਅਤੇ ਹਾਈ ਕਰੋਟ ਦੇ ਫ਼ੈਸਲਿਆਂ ਨੂੰ  ਦਰਕਿਨਾਰ ਕਰਦੇ ਹਾਂ ਅਤੇ ਫ਼ੈਸਲਾ ਸੁਣਾਉਂਦੇ ਹਾਂ ਕਿ ਅਪਰਾਧ ਦੇ ਸਮੇਂ ਦੋਸ਼ੀ ਨਾਬਾਲਗ਼ ਨਹੀਂ ਸੀ | 
ਜ਼ਿਕਰਯੋਗ ਹੈ ਕਿ ਨਾਬਾਲਗ਼ ਬੱਚੀ ਨੂੰ  10 ਜਨਵਰੀ 2018 ਨੂੰ  ਅਗਵਾ ਕਰ ਲਿਆ ਗਿਆ ਸੀ | ਉਸ ਨੂੰ  ਪਿੰਡ ਦੇ ਇਕ ਛੋਟੇ ਜਿਹੇ ਮੰਦਰ ਵਿਚ ਬੰਧਕ ਬਣਾ ਕੇ ਰਖਿਆ ਗਿਆ ਸੀ ਅਤੇ ਉਸ ਨੂੰ  4 ਦਿਨਾਂ ਤਕ ਨਸ਼ਾ ਦੇ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ | 
ਬਾਅਦ 'ਚ ਉਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿਤਾ ਗਿਆ ਸੀ | ਇਕ ਵਿਸ਼ੇਸ਼ ਅਦਾਲਤ ਨੇ ਜੂਨ 2019 ਵਿਚ ਇਸ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ  ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਸਬੂਤਾਂ ਨੂੰ  ਨਸ਼ਟ ਕਰਨ ਦੇ ਦੋਸ਼ 'ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ  5-5 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਪਰ ਸਾਂਗਰਾ ਵਿਰੁਧ ਕੇਸ ਜੁਵੇਨਾਈਲ ਜਸਟਿਸ ਬੋਰਡ ਨੂੰ  ਟਰਾਂਸਫਰ ਕਰ ਦਿਤਾ ਗਿਆ | (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement