1200 ਕਰੋੜ ਦੇ ਬਹੁਚਰਚਿਤ ਸਿੰਚਾਈ ਘਪਲੇ ਦੀ ਫ਼ਾਈਲ ਮੁੜ ਖੁਲ੍ਹੀ
Published : Oct 17, 2022, 6:09 am IST
Updated : Oct 17, 2022, 6:09 am IST
SHARE ARTICLE
image
image

1200 ਕਰੋੜ ਦੇ ਬਹੁਚਰਚਿਤ ਸਿੰਚਾਈ ਘਪਲੇ ਦੀ ਫ਼ਾਈਲ ਮੁੜ ਖੁਲ੍ਹੀ


ਮੁੱਖ ਮੰਤਰੀ ਨੇ ਦੋ ਸਾਬਕਾ ਅਕਾਲੀ ਮੰਤਰੀਆਂ ਤੇ ਤਿੰਨ ਸਾਬਕਾ ਆਈ.ਏ.ਐਸ. ਅਫ਼ਸਰਾਂ ਤੋਂ ਪੁਛਗਿਛ ਦੀ ਵਿਜੀਲੈਂਸ ਬਿਊਰੋ ਨੂੰ  ਇਜਾਜ਼ਤ ਦਿਤੀ


ਚੰਡੀਗੜ੍ਹ, 16 ਅਕਤੂਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਸਮੇਂ ਹੋਏ 1200 ਕਰੋੜ ਰੁਪਏ ਦੇ ਬਹੁਚਰਚਿਤ ਸਿੰਚਾਈ ਘਪਲੇ ਦੀ ਬੰਦ ਪਈ ਜਾਂਚ ਦੀ ਫ਼ਾਈਲ ਮੁੜ ਖੁਲ੍ਹ ਗਈ ਹੈ | ਇਸ ਘਪਲੇ ਵਿਚ ਦੋ ਸਾਬਕਾ ਸਿੰਚਾਈ ਅਕਾਲੀ ਮੰਤਰੀਆਂ ਸ਼ਰਨਜੀਤ ਸਿੰਘ ਢਿੱਲੋਂ ਅਤੇ ਜਨਮੇਜਾ ਸਿੰਘ ਸੇਖੋਂ ਤੋਂ ਇਲਾਵਾ ਉਸ ਸਮੇਂ ਵਿਭਾਗ ਵਿਚ ਰਹੇ ਤਿੰਨ ਸਾਬਕਾ ਆਈ.ਏ.ਐਸ ਅਫ਼ਸਰਾਂ ਸਰਵੇਸ਼ ਕੌਸ਼ਲ, ਕਾਹਨ ਸਿੰਘ ਪੰਨੰੂ ਅਤੇ ਕਰਨਬੀਰ ਸਿੰਘ ਸਿੱਧੂ ਤੋਂ ਪੁਛਗਿਛ ਕਰਨ ਲਈ ਵਿਜੀਲੈਂਸ ਬਿਊਰੋ ਨੂੰ  ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਜਾਜ਼ਤ ਮਿਲ ਗਈ ਹੈ |
ਮਿਲੀ ਜਾਣਕਾਰੀ ਅਨੁਸਾਰ 18 ਅਕਤੂਬਰ ਵਾਲੇ ਦਿਨ ਤੋਂ ਬਾਕਾਇਦਾ ਪੁਛਗਿਛ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ | ਇਸ ਦੀ ਸ਼ੁਰੂਆਤ ਸਾਬਕਾ ਆਈ.ਏ.ਐਸ. ਅਧਿਕਾਰੀਆਂ ਤੋਂ ਹੋਵੇਗੀ ਅਤੇ ਇਸ ਤੋਂ ਬਾਅਦ ਸਾਬਕਾ ਮੰਤਰੀਆਂ ਨੂੰ  ਪੁਛਗਿਛ ਲਈ ਸੱਦਿਆ ਜਾਵੇਗਾ | ਵਿਜੀਲੈਂਸ ਬਿਊਰੋ ਦੀ ਉਚ ਪਧਰੀ ਮੀਟਿੰਗ ਵਿਚ ਪੁਛਗਿਛ ਦੀ ਕਾਰਵਾਈ ਸ਼ੁਰੂ ਕਰ ਕੇ ਜਾਂਚ ਨੂੰ  ਅੱਗੇ ਵਧਾਉਣ ਲਈ ਰੂਪ ਰੇਖਾ ਤਿਆਰ ਕਰ ਲਈ ਗਈ ਹੈ | ਇਸ ਘਪਲੇ ਨਾਲ ਸਬੰਧਤ ਇਕ ਠੇਕੇਦਾਰ ਗੁਰਿੰਦਰ ਸਿੰਘ ਨੂੰ  ਕਰੋੜਾਂ ਰੁਪਏ ਦੇ ਟੈਂਡਰ ਮੰਜ਼ੂਰ ਕੀਤੇ ਗਏ ਸਨ ਅਤੇ ਇਹ ਟੈਂਡਰ ਮਿਲਣ ਤੋਂ ਬਾਅਦ ਗੁਰਿੰਦਰ ਸਿੰਘ ਕੁੱਝ ਹੀ ਸਾਲਾਂ ਅੰਦਰ ਕਰੋੜ ਪਤੀ ਤੋਂ ਅਰਬਪਤੀ ਬਣ ਗਿਆ ਸੀ | ਇਸ ਘਪਲੇ ਦੀ ਜਾਂਚ ਪਿਛਲੀ ਸਰਕਾਰ ਸਮੇਂ ਸ਼ੁਰੂ ਹੋਈ ਸੀ ਅਤੇ ਕਈ ਗਿ੍ਫ਼ਤਾਰੀਆਂ ਵੀ ਹੋਈਆਂ ਪਰ ਬਾਅਦ ਵਿਚ ਮਾਮਲਾ ਠੱਪ ਹੋ ਗਿਆ ਸੀ |
ਜ਼ਿਕਰਯੋਗ ਹੈ ਕਿ ਪਿਛਲੀ ਜਾਂਚ ਸਮੇਂ ਠੇਕੇਦਾਰ ਗੁਰਿੰਦਰ ਸਿੰਘ ਨੇ ਵਿਜੀਲੈਂਸ ਜਾਂਚ ਸਮੇਂ ਮੰਤਰੀਆਂ ਤੇ ਅਫ਼ਸਰਾਂ ਨੂੰ  ਵੀ ਕਰੋੜਾਂ ਰੁਪਏ ਦਾ ਕਮਿਸ਼ਨ ਦੇਣ ਦੀ ਗੱਲ ਕਬੂਲੀ ਸੀ | ਇਸ ਘਪਲੇ ਦੀ ਮੁੜ ਜਾਂਚ ਸ਼ੁਰੂ ਹੋਣ ਬਾਅਦ ਇਕ ਸਾਬਕਾ ਆਈ.ਏ.ਐਸ. ਅਧਿਕਾਰੀ ਕਰਨਬੀਰ ਸਿੰਘ ਸਿੱਧੂ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ | ਕਾਹਨ ਸਿੰਘ ਪੰਨੂੰ ਵੀ ਉਨ੍ਹਾਂ ਦਾ ਇਸ ਘਪਲੇ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਕਹਿ ਕੇ ਕਈ ਵਾਰ ਪਿਛਲੇ ਸਮੇਂ ਵਿਚ ਲੱਗ ਰਹੇ ਦੋਸ਼ਾਂ ਨੂੰ  ਬੇਬੁਨਿਆਦ ਦਸ ਚੁੱਕੇ ਹਨ ਪਰ ਹੁਣ ਇਸ ਮਾਮਲੇ ਵਿਚ ਪੁਛ ਪੜਤਾਲ ਸ਼ੁਰੂ ਹੋਣ ਬਾਅਦ ਅਸਲੀਅਤ ਸਾਹਮਣੇ ਆਵੇਗੀ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement