ਹਾਈਕੋਰਟ ਵਲੋਂ ਪਟਾਕੇ ਚਲਾਉਣ ਲਈ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਦਾ ਸਮਾਂ ਤੈਅ 
Published : Oct 17, 2018, 7:00 pm IST
Updated : Oct 17, 2018, 7:00 pm IST
SHARE ARTICLE
Punjab and Haryana High Court
Punjab and Haryana High Court

ਪੰਜਾਬ ਅਤੇ  ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖਿੱਤੇ ਵਿਚ 7 ਨਵੰਬਰ ਨੂੰ ਦੀਵਾਲੀ ਅਤੇ 23...

ਚੰਡੀਗੜ੍ਹ, 17 ਅਕਤੂਬਰ, (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ  ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ

High Court OrderHigh Court Order

ਚੰਡੀਗੜ੍ਹ ਖਿੱਤੇ ਵਿਚ 7 ਨਵੰਬਰ ਨੂੰ ਦੀਵਾਲੀ ਅਤੇ 23 ਨਵੰਬਰ ਨੂੰ ਗੁਰੂਪੁਰਬ ਮੌਕੇ ਪਟਾਕੇ ਚਲਾਉਣ  ਲਈ ਸ਼ਾਮ 6.30 ਵਜੇ ਤੋਂ  ਰਾਤ 9.30 ਵਜੇ ਤੱਕ ਦਾ ਸਮਾਂ ਤੈਅ ਕੀਤਾ ਹੈ ਜਦਕਿ 19 ਅਕਤੂਬਰ ਨੂੰ ਦੁਸ਼ਹਿਰੇ ਮੌਕੇ ਇਹ ਸਮਾਂ ਸੀਮਾ ਸ਼ਾਮ 5 ਵਜੇ ਤੋਂ ਰਾਤੀਂ 8 ਵਜੇ ਤੱਕ ਹੋਵੇਗੀ। 

High Court OrderHigh Court Order

ਇਸ ਦੌਰਾਨ ਪੁਲਿਸ ਦੀ ਪੀਸੀਆਰ ਸਾਰੇ ਖੇਤਰਾਂ ਵਿੱਚ ਜਾਂਚ ਕਰੇਗੀ ਕਿ ਕੋਈ ਇਸ ਤੈਅ ਸਮਾਂ ਸੀਮਾ ਮਗਰੋਂ ਪਟਾਕੇ ਨਾ ਚਲਾਵੇ। ਹਾਈਕੋਰਟ  ਬੈਂਚ ਤਿਓਹਾਰਾਂ ਮੌਕੇ ਪਟਾਕਿਆਂ ਕਾਰਨ  ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਮੱਦੇਨਜਰ ਇਸਦੇ ਲਈ ਸਮਾਂ ਤੈਅ ਕੀਤਾ ਗਿਆ ਹੈ। ਇਹ ਆਦੇਸ਼ 24 ਨਵੰਬਰ ਤੱਕ ਲਾਗੂ ਰਹੇਗਾ।

High Court OrderHigh Court Order

ਬੈਂਚ ਨੇ ਕਿਹਾ ਕਿ  ਦਿਵਾਲੀ ਮੌਕੇ ਪਟਾਕਿਆਂ ਕਾਰਨ ਹਾਲਾਤ ਇਨ੍ਹੇ ਖ਼ਰਾਬ ਹੋ ਜਾਂਦੇ ਹਨ ਕਿ ਲੋਕਾਂ ਦਾ ਰਾਤ 10 ਵਜੇ ਤੋਂ ਬਾਅਦ ਘਰ ਤੋਂ  ਬਾਹਰ ਨਿਕਲ ਕੇ ਸਾਂਹ  ਲੈਣਾ ਤੱਕ ਮੁਸ਼ਕਲ ਹੋ ਜਾਂਦਾ ਹੈ। ਹੈਕੋਰਟੀ ਨੇ ਪਟਾਕਿਆਂ ਦੀ ਵਿਕਰੀ ਖਾਸਕਰ ਲਾਇਸੰਸ ਜਾਰੀ ਕਰਨ ਬਾਰੇ ਵੀ ਸਖਤ ਹਦਾਇਤਾਂ ਦੀ  ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement