ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਬੁਲਾਰੇ ਅਤੇ ਬੁਲਾਰੇ ਕੀਤੇ ਗਏ ਨਿਯੁਕਤ
Published : Sep 17, 2025, 3:38 pm IST
Updated : Sep 17, 2025, 3:38 pm IST
SHARE ARTICLE
Shiromani Akali Dal appoints chief spokesperson and spokespersons
Shiromani Akali Dal appoints chief spokesperson and spokespersons

ਪਾਰਟੀ ਦੇ ਪੱਖ ਨੂੰ ਚੰਗੇ ਤਰੀਕੇ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਨਿਯੁਕਤ ਕੀਤੇ ਬੁਲਾਰੇ

ਚੰਡੀਗੜ੍ਹ : ਅੱਜ ਇੱਥੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਲਈ ਬੁਲਾਰੇ ਨਿਯੁਕਤ ਗਏ ਹਨ। 
ਜਿਸ ਵਿੱਚ ਮੁੱਖ ਬੁਲਾਰੇ ਸਿਆਸੀ ਖੇਤਰ ਲਈ ਅਤੇ ਮੁੱਖ ਬੁਲਾਰੇ ਧਾਰਮਿਕ ਖੇਤਰ ਲਈ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ’ਤੇ ਦਫ਼ਤਰ ਤੋਂ ਅਧਿਕਾਰਤ ਤੌਰ ’ਤੇ ਬਿਆਨ ਜਾਰੀ ਹੋਣਗੇ ਤੇ ਇਸੇ ਤਰ੍ਹਾਂ ਟੀਵੀ ਲਈ ਵੀ ਬਾਈਟਾਂ ਜਾਰੀ ਹੋਣਗੀਆਂ। ਦੂਸਰਾ ਜੋ ਵੱਡਾ ਖੇਤਰ ਹੈ ਕਿ ਬਹੁਤ ਸਾਰੇ ਟੀਵੀ ਚੈਨਲਾਂ ਤੇ ਵੈਬ ਚੈਨਲਾਂ ’ਤੇ ਡਿਬੇਟਾਂ ਹੁੰਦੀਆਂ ਹਨ ਜਿਨ੍ਹਾਂ ’ਤੇ ਬਹੁਤ ਸਾਰੇ ਬੁਲਾਰਿਆਂ ਦੀ ਜ਼ਰੂਰਤ ਹੈ ਸੋ ਟੀਵੀ ਡਿਬੇਟਾਂ ਲਈ ਵੀ ਬੁਲਾਰੇ ਨਿਯੁਕਤ ਕੀਤੇ ਗਏ ਹਨ ਜੋ ਪਾਰਟੀ ਦਾ ਬਾਖੂਬੀ ਪੱਖ ਰੱਖਣਗੇ। ਇਹਨਾਂ ਨਵ ਨਿਯੁਕਤ ਬੁਲਾਰਿਆਂ ਦੀ ਜਲਦੀ ਬਾਕਾਇਦਾ ਦੋ ਦਿਨਾਂ ਵਰਕਸ਼ਾਪ ਵੀ ਲਗਾਈ ਜਾਵੇਗੀ।

ਮੁੱਖ ਬੁਲਾਰੇ ਸਿਆਸੀ ਖੇਤਰ ਲਈ ਜਿਨ੍ਹਾਂ ਵਿੱਚ ਚਰਨਜੀਤ ਸਿੰਘ ਬਰਾੜ, ਬਰਜਿੰਦਰ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ, ਗੁਰਜੀਤ ਸਿੰਘ ਤਲਵੰਡੀ ਹੋਣਗੇ। 

ਮੁੱਖ ਬੁਲਾਰੇ ਧਾਰਮਿਕ ਖੇਤਰ ਲਈ ਜਿਨ੍ਹਾਂ ਵਿੱਚ ਬੀਬੀ ਕਿਰਨਜੋਤ ਕੌਰ, ਭਾਈ ਮਨਜੀਤ ਸਿੰਘ ਭੂਰਾਕੋਹਨਾਂ, ਜਥੇ: ਜਸਵੰਤ ਸਿੰਘ ਪੂੜੈਣ, ਜਥੇ: ਜਸਬੀਰ ਸਿੰਘ ਘੁੰਮਣ, ਜਥੇ: ਸਤਵਿੰਦਰ ਸਿੰਘ ਟੌਹੜਾ, ਮਾਸਟਰ ਮਿੱਠੂ ਸਿੰਘ ਕਾਹਨੇਕੇ ਹੋਣਗੇ ਜੋ ਧਾਰਮਿਕ ਖੇਤਰ ਲਈ ਪਾਰਟੀ ਦਾ ਪੱਖ ਮਰਿਆਦਾ ਅਨੁਸਾਰ ਪੇਸ਼ ਕਰਨਗੇ। 
ਬੁਲਾਰੇ ਟੀਵੀ ਡਿਬੇਟਾਂ ਲਈ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਔਲਖ, ਜਥੇ: ਭੁਪਿੰਦਰ ਸਿੰਘ ਸ਼ੇਖੂਪੁਰ, ਜਥੇ: ਤੇਜਾ ਸਿੰਘ ਕਮਾਲਪੁਰ, ਜਥੇ: ਸਤਵਿੰਦਰ ਸਿੰਘ ਰਮਦਾਸਪੁਰ, ਸਤਪਾਲ ਸਿੰਘ ਸਿੱਧੂ, ਭੋਲਾ ਸਿੰਘ ਗਿੱਲਪੱਤੀ, ਜਥੇ: ਹਰਿੰਦਰਪਾਲ ਸਿੰਘ ਟੌਹੜਾ, ਇਕਬਾਲ ਸਿੰਘ ਮੋਹਾਲੀ, ਜਥੇ: ਅਮਰਿੰਦਰ ਸਿੰਘ, ਜਗਜੀਤ ਸਿੰਘ ਕੋਹਲੀ, ਜਥੇ: ਅਵਤਾਰ ਸਿੰਘ ਧਮੋਟ, ਸੁਖਦੇਵ ਸਿੰਘ ਫਗਵਾੜਾ, ਰਣਧੀਰ ਸਿੰਘ ਦਿੜ੍ਹਬਾ, ਅਮਨਇੰਦਰ ਸਿੰਘ ਬਨੀ ਬਰਾੜ, ਹਰਦੀਪ ਸਿੰਘ ਡੋਡ, ਵਰੁਣ ਕਾਂਸਲ ਸ਼ੁਤਰਾਣਾ, ਐਡ: ਰਾਵਿੰਦਰ ਸਿੰਘ ਸ਼ਾਹਪੁਰ ਹੋਣਗੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement