ਆਈ.ਸੀ.ਐਮ.ਆਰ. ਨੇ ਕੋਰੋਨਾ ਨਾਲ ਜੁੜੇ ਤੱਥ ਲੁਕਾਏ, ਅਪਰਾਧਕ ਜਾਂਚ ਹੋਣੀ ਚਾਹੀਦੀ ਹੈ : ਕਾਂਗਰਸ
Published : Sep 17, 2021, 6:46 am IST
Updated : Sep 17, 2021, 6:46 am IST
SHARE ARTICLE
IMAGE
IMAGE

ਆਈ.ਸੀ.ਐਮ.ਆਰ. ਨੇ ਕੋਰੋਨਾ ਨਾਲ ਜੁੜੇ ਤੱਥ ਲੁਕਾਏ, ਅਪਰਾਧਕ ਜਾਂਚ ਹੋਣੀ ਚਾਹੀਦੀ ਹੈ : ਕਾਂਗਰਸ

ਆਈ.ਸੀ.ਐਮ.ਆਰ ਦੇ ਅਧਿਕਾਰੀਆਂ ਸਮੇਤ ਮੋਦੀ ਤੇ ਸਾਬਕਾ ਸਿਹਤ ਮੰਤਰੀ ਵਿਰੁਧ ਵੀ ਹੋਵੇ ਜਾਂਚ


ਨਵੀਂ ਦਿੱਲੀ, 16 ਸਤੰਬਰ : ਕਾਂਗਰਸ ਨੇ ਵੀਰਵਾਰ ਨੂੰ  ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) 'ਤੇ 'ਅਪਣੇ ਰਾਜਨੀਤਕ ਆਕਾਵਾਂ ਨੂੰ  ਖ਼ੁਸ਼ ਕਰਨ' ਲਈ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੁੜੇ ਤੱਥਾਂ ਨੂੰ  ਲੁਕਾਉਣ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਇਸ ਮਾਮਲੇ ਦੀ ਅਪਰਾਧਿਕ ਜਾਂਚ ਕੀਤੀ ਜਾਵੇ | ਪਾਰਟੀ ਦੇ ਸੀਨੀਅਰ ਬੁਲਾਰੇ ਅਜੇ ਮਾਕਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਸਿਹਤ ਮੰਤਰੀ ਹਰਸ਼ਵਰਧਨ ਨੂੰ  ਵੀ ਆਈਸੀਐਮਆਰ ਦੇ ਉੱਚ ਅਧਿਕਾਰੀਆਂ ਦੇ ਨਾਲ ਇਸ ਜਾਂਚ ਦੇ ਦਾਇਰੇ ਵਿਚ ਲਿਆਉਣਾ ਚਾਹੀਦਾ ਹੈ | ਉਨ੍ਹਾਂ ਇਕ ਅੰਤਰਰਾਸ਼ਟਰੀ ਮੈਗਜ਼ੀਨ 'ਇਕਨਾਮਿਸਟ' ਦੀ ਰੀਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਸ ਮੈਗਜ਼ੀਨ ਦੇ ਅਨੁਮਾਨਾਂ ਅਨੁਸਾਰ ਭਾਰਤ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 43 ਲੱਖ ਤੋਂ 68 ਲੱਖ ਦੇ ਵਿਚਕਾਰ ਹੋ ਸਕਦੀ ਹੈ |
ਮਾਕਨ ਨੇ ਦਾਅਵਾ ਕੀਤਾ, Tਆਈਸੀਐਮਆਰ ਦੇ ਕੱੁਝ ਉੱਘੇ ਵਿਗਿਆਨੀਆਂ ਨੂੰ  ਸਰਕਾਰ ਵਲੋਂ ਦਬਾਅ ਪਾਏ ਜਾਣ ਕਾਰਨ ਪਿੱਛੇ ਹਟਣਾ ਪਿਆ | ਜਿਹੜੀਆਂ ਗੱਲਾਂ ਇਨ੍ਹਾਂ ਲੋਕਾਂ ਨੇ ਪੇਸ਼ ਕੀਤੀਆਂ ਹਨ ਉਹ ਬਹੁਤ ਗੰਭੀਰ ਹਨ | 
ਉਨ੍ਹਾਂ ਦਾ ਕਹਿਣਾ ਹੈ ਕਿ ਰਾਜਨੀਤਕ ਆਕਾਵਾਂ ਨੂੰ  ਖ਼ੁਸ਼ ਕਰਨ ਲਈ ਗੱਲਾਂ ਲੁਕਾਈਆਂ ਗਈਆਂ ਜਿਸ ਕਾਰਨ ਦੂਜੀ ਲਹਿਰ ਤੋਂ ਪਹਿਲਾਂ ਸਾਵਧਾਨੀਆਂ ਨਾ ਵਰਤੀਆਂ ਗਈਆਂ ਅਤੇ ਤਿਆਰੀ ਵੀ ਨਹੀਂ ਹੋਈ |'' ਉਨ੍ਹਾਂ ਮੁਤਾਬਕ, Tਇਨ੍ਹਾਂ ਵਿਗਿਆਨੀਆਂ ਨੇ ਕਿਹਾ ਹੈ ਕਿ ਤਾਲਾਬੰਦੀ ਦੇ ਮਾਮੂਲੀ ਪ੍ਰਭਾਵ ਨਾਲ ਸਬੰਧਤ ਅਧਿਐਨ ਨੂੰ  ਦਬਾਅ ਵਿਚ ਵਾਪਸ ਲਿਆ ਗਿਆ ਸੀ | 
ਆਈਸੀਐਮਆਰ 'ਤੇ ਇਹ ਕਹਿਣ ਲਈ ਦਬਾਅ ਪਾਇਆ ਗਿਆ ਕਿ ਕੋਵਿਡ ਭਾਰਤ ਵਿਚ ਤੇਜ਼ੀ ਨਾਲ ਨਹੀਂ ਫੈਲ ਰਿਹਾ | ਆਈਸੀਐਮਆਰ ਦੇ ਅਧਿਐਨ ਵਿਚ, ਇਹ ਸਪੱਸ਼ਟ ਹੋ ਗਿਆ ਸੀ ਕਿ ਹਾਈਡ੍ਰੋਕਸਾਈਕਲੋਰੋਕਿਨ ਅਤੇ ਖ਼ੂਨ ਦੇ ਪਲਾਜ਼ਮਾ ਤੋਂ ਕੋਈ ਲਾਭ ਨਹੀਂ ਹੈ, ਪਰ ਇਸ ਤੱਥ ਨੂੰ  ਵੀ ਲੁਕਾਇਆ ਗਿਆ ਹੈ | ਅਜਿਹੇ ਤੱਥਾਂ ਨੂੰ  ਲੁਕਾ ਕੇ ਜਨਤਾ ਨੂੰ  ਨੁਕਸਾਨ ਪਹੁੰਚਾਇਆ ਗਿਆ |U      (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement