ਆਈਪੀਐਲ-2021 ਦੇ ਦੂਜੇ ਪੜਾਅ ’ਚ ਖੇਡਦੇ ਦਿਖਾਈ ਦੇਣਗੇ ਆਸਟ੍ਰੇਲੀਆਈ ਖਿਡਾਰੀ
Published : Aug 17, 2021, 12:49 am IST
Updated : Aug 17, 2021, 12:49 am IST
SHARE ARTICLE
image
image

ਆਈਪੀਐਲ-2021 ਦੇ ਦੂਜੇ ਪੜਾਅ ’ਚ ਖੇਡਦੇ ਦਿਖਾਈ ਦੇਣਗੇ ਆਸਟ੍ਰੇਲੀਆਈ ਖਿਡਾਰੀ

ਮੈਲਬਰਨ, 16 ਅਗੱਸਤ : ਕ੍ਰਿਕਟ ਆਸਟ੍ਰੇਲੀਆਈ (ਸੀਏ) ਨੇ ਆਪਣੇ ਦੇਸ਼ ਦੇ ਖਿਡਾਰੀਆਂ ਨੂੰ ਯੂਏਈ ’ਚ ਆਈਪੀਐੱਲ 2021 ਦੇ ਦੂਜੇ ਫੇਜ ’ਚ ਖੇਡਣ ਦੀ ਆਗਿਆ ਦੇ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਸੀਏ ਨੇ ਖਿਡਾਰੀਆਂ ਨੂੰ ਅਗਲੇ ਮਹੀਨੇ ਆਈਪੀਐੱਲ ’ਚ ਖੇਡਣ ਲਈ ਐਨਓਸੀ ਜਾਰੀ ਕੀਤੀ ਹੈ। ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ (ਏਸੀਬੀ) ਨੇ ਦੋਵਾਂ ਦੇਸ਼ਾਂ ’ਚ ਤਿੰਨ ਮੈਚਾਂ ਦੀ ਇਕ ਦਿਨ ਦੀ ਸੀਰੀਜ਼ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਹੀ ਆਸਟ੍ਰੇਲੀਆਈ ਬੋਰਡ ਨੇ ਖ਼ਿਡਾਰੀਆਂ ਨੂੰ ਆਈਪੀਐੱਲ ’ਚ ਖੇਡਣ ਦੀ ਆਗਿਆ ਦਿੱਤੀ। ਇਸ ਸੀਰੀਜ਼ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ’ਚ ਕਰਵਾਉਣ ਦੀ ਯੋਜਨਾ ਸੀ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪੁਸ਼ਟੀ ਕੀਤੀ ਸੀ ਕਿ ਇੰਗਲੈਂਡ ਦੇ ਖਿਡਾਰੀ 19 ਸਤੰਬਰ ਤੋਂ ਯੂਏਈ ’ਚ ਆਈਪੀਐੱਲ 2021 ਦੇ ਦੂਜੇ ਫੇਜ ਲਈ ਉਪਲਬਧ ਹੋਣਗੇ। ਇੰਗਲੈਂਡ-ਬੰਗਲਾਦੇਸ਼ ਸੀਰੀਜ਼ ਦੇ ਮੁਲਤਵੀ ਹੋਣ ਨਾਲ ਇੰਗਲਿਸ਼ ਖਿਡਾਰੀਆਂ ਲਈ ਆਈਪੀਐੱਲ ਲਈ ਦਰਵਾਜੇ ਖੁੱਲ੍ਹ ਗਏ ਹਨ। ਦੱਸਣਯੋਗ ਹੈ ਕਿ ਆਈਪੀਐੱਲ ਦੇ ਠੀਕ ਤੋਂ ਬਾਅਦ ਓਮਾਨ ਤੇ ਯੂਏਈ ’ਚ ਟੀ-20 ਵਿਸ਼ਵੇ ਕੱਪ ਹੋਣ ਵਾਲਾ ਹੈ।     (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement