ਤੋਮਰ ਨੇ ਕਿਸਾਨਾਂ ਤੋਂ ਖੇਤੀ ਸੁਧਾਰਾਂ ਦਾ ਫ਼ਾਇਦਾ ਚੁਕਣ ਦੀ ਬੇਨਤੀ ਕੀਤੀ
Published : Jul 17, 2021, 12:32 am IST
Updated : Jul 17, 2021, 12:32 am IST
SHARE ARTICLE
image
image

ਤੋਮਰ ਨੇ ਕਿਸਾਨਾਂ ਤੋਂ ਖੇਤੀ ਸੁਧਾਰਾਂ ਦਾ ਫ਼ਾਇਦਾ ਚੁਕਣ ਦੀ ਬੇਨਤੀ ਕੀਤੀ


ਨਵੀਂ ਦਿੱਲੀ, 16 ਜੁਲਾਈ : ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ  ਕਿਸਾਨਾਂ ਤੋਂ ਸਰਕਾਰ ਦੇ ਖੇਤੀ ਸੁਧਾਰਾਂ ਦਾ ਫ਼ਾਇਦਾ ਚੁਕਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਇਨ੍ਹਾਂ ਦਾ ਉਦੇਸ਼ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਨੂੰ  ਬਿਹਤਰ ਬਣਾਉਣਾ ਹੈ, ਬਲਕਿ ਖੇਤੀ ਖੇਤਰ ਨੂੰ  ਵੀ ਉਤਸ਼ਾਹਤ ਕਰਨਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਖੇਤੀ ਖੇਤਰ ਦੀ ਨੀਂਹ ਲਗਾਤਾਰ ਮਜ਼ਬੂਤ ਕਰ ਰਹੀ ਹੈ, ਜੋ ਪਿਛਲੀ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਪਿਛੜ ਗਿਆ ਸੀ |  
ਤੋਮਰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ 93ਵੇਂ ਸਥਾਪਨਾ ਦਿਵਸ ਅਤੇ ਐਵਾਰਡ ਸਮਾਰੋਹ ਨੂੰ  ਸੰਬੋਧਨ ਕਰ ਰਹੇ ਸਨ | ਮੰਤਰੀ ਆਈਸੀਏਆਰ ਦੇ ਪ੍ਰਧਾਨ ਹਨ | ਇਸ ਮੌਕੇ 'ਤੇ ਮੰਤਰੀ ਨੇ ਇਕ ਰਾਸ਼ਟਰੀ ਨਜ਼ਰੀਏ ਨਾਲ ਸਥਾਨਕ ਪੱਧਰ 'ਤੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਨ ਲਈ ਸੂਚਨਾ ਸੰਚਾਰ ਅਤੇ ਟੈਕਨੋਲਾਜੀ (ਆਈਸੀਟੀ) ਆਧਾਰਤ ਮੰਚ 'ਕਿਸਾਨ ਸਾਰਥੀ' ਦਾ ਵੀ ਸ਼ੁਭ ਆਰੰਭ ਕੀਤਾ | ਇਸ ਮੰਚ ਰਾਹੀਂ ਵੱਖ ਵੱਖ ਪੱਧਰਾਂ ਦੇ ਅਧਿਕਾਰੀ ਕਿਸਾਨ ਰਜਿਸਟ੍ਰੇਸ਼ਨ, ਲਾਈਵ ਕਾਲ, ਸੰਦੇਸ਼, ਦਿਤੀ ਗਈ ਸਲਾਹ ਅਤੇ ਲੰਬਿਤ ਸਲਾਹ ਆਦਿ ਵਰਗੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਨੂੰ  ਦੇਖ ਅਤੇ ਨਿਗਰਾਨੀ ਕਰ ਸਕਦੇ ਹਨ |                    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement