ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਹੋਈ 15 ਵੀਂ ਮੌਤ
Published : Apr 17, 2020, 11:26 pm IST
Updated : Apr 17, 2020, 11:26 pm IST
SHARE ARTICLE
corona case
corona case

ਕੁਲ ਪਾਜ਼ੇਟਿਵ ਮਾਮਲੇ ਹੋਏ 215, 18 ਨਵੇਂ ਮਾਮਲੇ ਸਾਹਮਣੇ ਆਏ

ਚੰਡੀਗੜ੍ਹ, 17 ਅਪ੍ਰੈਲ (ਗੁਰਉਪਦੇਸ਼ ਭੁੱਲਰ):  ਪੰਜਾਬ ਵਿਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਅੱੱਜ ਰਾਜ ਵਿਚ ਕੋਰੋਨਾ ਪੀੜਤ ਦੀ 15 ਵੀਂ ਮੌਤ ਹੋਈ ਹੈ। ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ 200 ਤੋਂ ਪਾਰ ਹੋ ਗਈ ਹੈ। ਅੱਜ ਸ਼ਾਮ ਤਕ ਇਹ ਅੰਕੜਾ 215 ਤਕ ਪਹੁੰਚ ਗਿਆ ਹੈ। 24 ਘੰਟਿਆਂ ਦੌਰਾਨ ਇਕੋ ਦਿਨ ਵਿਚ 18 ਨਵੇਂ ਕੋਰੋਨਾ ਕੇਸਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅੱਜ ਜ਼ਿਲ੍ਹਾ ਪਟਿਆਲਾ ਵਿਚ 5, ਲੁਧਿਆਣਾ ਵਿਚ 4, ਜਲੰਧਰ ਵਿਚ 7 ਅਤੇ ਫ਼ਿਰੋਜ਼ਪੁਰ ਵਿਚ 1 ਨਵਾਂ ਕੇਸ ਸਾਹਮਣੇ ਆਇਆ ਹੈ।

corona casecorona case


 ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫ਼ਿਰੋਜ਼ੁਪਰ ਹੁਣ ਤਕ ਕੋਰੋਨਾ ਕੇਸ ਮੁਕਤ ਜ਼ਿਲ੍ਹਿਆਂ ਵਿਚ ਸ਼ਾਮਲ ਸੀ ਪਰ ਇਥੇ ਵੀ ਪਹਿਲਾ ਕੇਸ ਨਾਲ ਕੋਰੋਨਾ ਨੇ ਦਸਤਕ ਦੇ ਦਿਤੀ ਹੈ। ਮੌਤਾਂ ਦੀ ਗਿਣਤੀ 15 ਹੋ ਗਈ ਹੈ। ਪਾਇਲ ਖੇਤਰ ਨਾਲ ਸਬੰਧਤ ਕਾਨੂੰਨਗੋ ਦੀ ਮੌਤ ਦੀ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ. ਐਸ. ਸਿੱਧੂ ਨੇ ਪੁਸ਼ਟੀ ਕੀਤੀ ਹੈ। 664 ਸ਼ੱਕੀ ਕੇਸਾਂ ਦੀ ਹਾਲੇ ਰੀਪੋਰਟ ਆਉਣੀ ਹੈ।  ਇਸ ਸਮੇਂ ਹਸਪਤਾਲਾਂ ਵਿਚ ਇਲਾਜ ਅਧੀਨ ਕੋਰੋਨਾ ਪੀੜਤਾਂ ਵਿਚੋਂ ਇਕ ਵੈਂਟੀਲੇਟਰ ਉਪਰ ਹੈ ਅਤੇ ਇਸ ਨੂੰ ਆਕਸੀਜਨ ਦਿਤੀ ਜਾ ਰਹੀ ਹੈ।

corona casecorona case


ਹੁਣ ਤਕ 30 ਮਰੀਜ਼ ਠੀਕ ਵੀ ਹੋਏ ਹਨ। ਇਸ ਸਮੇਂ ਜ਼ਿਲ੍ਹਾ ਮੋਹਾਲੀ ਵਿਚ ਸੱਭ ਤੋਂ ਵੱਧ 57 ਪਾਜ਼ੇਟਿਵ ਕੇਸ ਹਨ ਜਦ ਕਿ ਇਸ ਤੋਂ ਬਾਅਦ ਜਲੰਧਰ ਵਿਚ 35, ਪਾਠਨਕੋਟ 24 ਅਤੇ ਨਵਾਂ ਸ਼ਹਿਰ ਵਿਚ 19 ਕੇਸ ਪਾਜ਼ੇਟਿਵ ਹਨ। ਲੁਧਿਆਣਾ ਵਿਚ ਵੀ ਅੱਜ ਕੇਸਾਂ ਦੀ ਗਿਣਤੀ 15 ਹੋਣ ਬਾਅਦ ਇਹ ਵੀ ਹਾਟ ਸਪਾਟ ਖੇਤਰ ਦੇ ਮਾਪ ਦੰਡਾਂ ਤਹਿਤ ਆ ਚੁੱਕਾ ਹੈ। ਜਦ ਕਿ ਚਾਰ ਜ਼ਿਲ੍ਹੇ ਮੋਹਾਲੀ, ਜਲੰਧਰ, ਪਠਾਨਕੋਟ ਅਤੇ ਨਵਾਂ ਸ਼ਹਿਰ ਪਹਿਲਾਂ ਹੀ ਰੈਡ ਜ਼ੋਨ ਤਹਿਤ ਹਾਟ ਸਪੋਰਟ ਐਲਾਨੇ ਜਾ ਚੁੱਕੇ ਹਨ। ਅੱਜ ਲੁਧਿਆਣਾ ਵਿਚ ਆਏ ਨਵੇਂੇ ਕੇਸਾਂ ਵਿਚ ਹਸਪਤਾਲ ਵਿਚ ਇਲਾਜ ਅਧੀਨ ਐਸ.ਐਚ.ਓ ਅਤੇ ਇਕ ਪੁਲਿਸ ਕਾਂਸਟੇਬਲ  ਸ਼ਾਮਲ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement