ਮੈਨੂੰ ਅਜੇ ਤੱਕ ਪਾਰਟੀ 'ਚੋਂ ਕੱਢੇ ਜਾਣ ਸਬੰਧੀ ਕੋਈ ਨੋਟਿਸ ਨਹੀਂ ਮਿਲਿਆ - ਕੇਵਲ ਢਿੱਲੋਂ
Published : Feb 17, 2022, 7:05 pm IST
Updated : Feb 17, 2022, 7:17 pm IST
SHARE ARTICLE
Kewal Singh Dhillon
Kewal Singh Dhillon

ਜੇ ਕੋਈ ਪੱਤਰ ਮੇਰੇ ਕੋਲ ਪਹੁੰਚਦਾ ਵੀ ਹੈ ਤਾਂ ਮੈਂ ਉਸ ਦਾ ਢੁਕਵਾਂ ਤੇ ਠੋਕ ਕੇ ਜਵਾਬ ਦੇਣਗੇ। 

ਬਰਨਾਲਾ- ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੇਵਲ ਢਿੱਲੋਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਇਸ ਬਾਰੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਕ ਪੱਤਰ ਜਾਰੀ ਕਰ ਕੇ  ਲਿਖਿਆ ਹੈ, ਜਿਸ ਵਿਚ ਅਨੁਸ਼ਾਸਨੀ ਕਮੇਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ।

ਇਸ ਖ਼ਬਰ ਦੀ ਜਾਣਕਾਰੀ ਜਦੋਂ ਸੋਸ਼ਲ ਮੀਡੀਆ ਰਾਂਹੀ ਕੇਵਲ ਢਿੱਲੋਂ ਨੂੰ ਮਿਲੀ ਤਾਂ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਨੂੰ ਅਜੇ ਤੱਕ ਪਾਰਟੀ ਵੱਲੋਂ ਕੋਈ ਵੀ ਪੱਤਰ ਨਹੀਂ ਮਿਲਿਆ ਪਰ ਜੇ ਕੋਈ ਪੱਤਰ ਉਹਨਾਂ ਕੋਲ ਪਹੁੰਚਦਾ ਵੀ ਹੈ ਤਾਂ ਉਹ ਉਸ ਦਾ ਢੁਕਵਾਂ ਤੇ ਠੋਕ ਕੇ ਜਵਾਬ ਦੇਣਗੇ। 

kewal Singh Dhillonkewal Singh Dhillon

ਕਾਂਗਰਸ ਨੇ ਇਸ ਵਾਰ ਕੇਵਲ ਢਿੱਲੋਂ ਦੀ ਟਿਕਟ ਕੱਟ ਕੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਦਿੱਤੀ ਹੈ। ਉਦੋਂ ਤੋਂ ਹੀ ਢਿੱਲੋਂ ਪਾਰਟੀ ਤੋਂ ਨਾਰਾਜ਼ ਸਨ ਅਤੇ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਸਨ। ਟਿਕਟ ਕੱਟੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਢਿੱਲੋਂ ਨੂੰ ਮਨਾਉਣ ਲਈ ਬਰਨਾਲਾ ਕੋਠੀ ਪਹੁੰਚੇ ਸਨ। ਉਸ ਸਮੇਂ ਕੇਵਲ ਢਿੱਲੋਂ ਨੇ ਹਾਮੀ ਭਰੀ ਸੀ ਪਰ ਫਿਰ ਵੀ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਸਨ। ਉਹਨਾਂ ਦੀਆਂ ਸਰਗਰਮੀਆਂ ਲਗਾਤਾਰ ਪਾਰਟੀ ਦੀ ਨਜ਼ਰ ਵਿਚ ਸਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement