ਸੈਫ਼ ਅਲੀ ਖ਼ਾਨ 'ਤੇ ਹਮਲੇ ਨੂੰ ਲੈ ਕੇ ਮੁੰਬਈ ਪੁਲਿਸ ਦਾ ਵੱਡਾ ਬਿਆਨ, ਕਿਹਾ- ਕੋਈ ਵੀ ਵਿਅਕਤੀ ਹਿਰਾਸਤ 'ਚ ਨਹੀਂ ਲਿਆ
Published : Jan 17, 2025, 4:58 pm IST
Updated : Jan 17, 2025, 4:59 pm IST
SHARE ARTICLE
Mumbai Police's big statement regarding the attack on Saif Ali Khan News in punjabi
Mumbai Police's big statement regarding the attack on Saif Ali Khan News in punjabi

ਫੜੇ ਗਏ ਵਿਅਕਤੀ ਦਾ ਇਸ ਮਾਮਲੇ ਨਾਲ ਨਹੀਂ ਕੋਈ ਲੈਣਾ ਦੇਣਾ-ਮੁੰਬਈ ਪੁਲਿਸ

Mumbai Police's big statement regarding the attack on Saif Ali Khan:   ਬਾਲੀਵੁੱਡ ਅਭਿਨੇਤਾ ਸੈਫ਼ ਅਲੀ ਖ਼ਾਨ 'ਤੇ ਹਮਲਾ ਕਰਨ ਵਾਲੇ ਸ਼ੱਕੀ ਦੋਸ਼ੀ ਦੀ ਭਾਲ ਅਜੇ ਵੀ ਜਾਰੀ ਹੈ। ਸ਼ਾਹਿਦ ਨਾਂ ਦੇ ਵਿਅਕਤੀ, ਜਿਸ ਨੂੰ ਪੁਲਿਸ ਨੇ ਅੱਜ ਸਵੇਰੇ ਹਿਰਾਸਤ 'ਚ ਲਿਆ ਸੀ, ਦਾ ਅਭਿਨੇਤਾ 'ਤੇ ਹੋਏ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਮੁੰਬਈ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਬਿਆਨ 'ਚ ਕਿਹਾ ਹੈ ਕਿ ਜਿਸ ਵਿਅਕਤੀ ਨੂੰ ਸਵੇਰੇ ਬਾਂਦਰਾ ਪੁਲਿਸ ਸਟੇਸ਼ਨ ਲਿਆਂਦਾ ਗਿਆ, ਉਸ ਤੋਂ ਕਿਸੇ ਹੋਰ ਮਾਮਲੇ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਨਵੀਂ ਸੀਸੀਟੀਵੀ ਫੁਟੇਜ ਵੀ ਆਈ ਹੈ, ਜਿਸ ਵਿੱਚ ਸ਼ੱਕੀ ਹਮਲਾਵਰ ਨੂੰ ਅਪਾਰਟਮੈਂਟ ਦੀਆਂ ਪੌੜੀਆਂ ਚੜ੍ਹਦੇ ਹੋਏ ਭਾਵ ਘਰ ਵਿੱਚ ਦਾਖ਼ਲ ਹੁੰਦੇ ਦੇਖਿਆ ਗਿਆ ਹੈ। ਉਥੇ ਹੀ ਲੀਲਾਵਤੀ ਹਸਪਤਾਲ ਨੇ ਚਾਕੂ ਦੇ ਉਸ ਟੁਕੜੇ ਦੀ ਤਸਵੀਰ ਵੀ ਜਾਰੀ ਕੀਤੀ ਹੈ ਜੋ ਸਰਜਰੀ ਤੋਂ ਬਾਅਦ ਸੈਫ਼ ਦੇ ਸਰੀਰ ਤੋਂ ਕੱਢਿਆ ਗਿਆ ਸੀ।

ਸੈਫ਼ ਅਲੀ ਖ਼ਾਨ 'ਤੇ ਬੁੱਧਵਾਰ ਦੇਰ ਰਾਤ ਉਨ੍ਹਾਂ ਦੇ ਘਰ ਦਾਖ਼ਲ ਹੋ ਕੇ ਚਾਕੂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੀ ਗਰਦਨ, ਪਿੱਠ, ਹੱਥ ਅਤੇ ਸਿਰ ਸਮੇਤ ਛੇ ਥਾਵਾਂ 'ਤੇ ਚਾਕੂ ਮਾਰੇ ਗਏ ਸਨ। ਰਾਤ ਨੂੰ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ। ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉੱਤਮਾਨੀ ਨੇ ਦੱਸਿਆ ਕਿ ਸੈਫ਼ ਦੀ ਰੀੜ੍ਹ ਦੀ ਹੱਡੀ ਵਿੱਚ ਚਾਕੂ ਦਾ ਇੱਕ ਟੁਕੜਾ ਫਸ ਗਿਆ ਸੀ। ਇਸ ਨੂੰ ਸਰਜਰੀ ਰਾਹੀਂ ਕੱਢਿਆ ਗਿਆ ਹੈ। ਡਾਕਟਰ ਨੇ ਕਿਹਾ ਕਿ ਜੇਕਰ ਐਕਟਰ ਦੀ ਰੀੜ੍ਹ ਦੀ ਹੱਡੀ ਵਿਚ ਚਾਕੂ 2 ਐਮ.ਐਮ. ਹੋਰ ਫਸ ਜਾਂਦਾ ਤਾਂ ਰੀੜ੍ਹ ਦੀ ਹੱਡੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement