ਬਟਾਲਾ 'ਚ ਹੋਏ ਜ਼ਬਰਦਸਤ ਪੁਲਿਸ ਮੁਕਾਬਲੇ ਦੀ ਵੀਡੀਉ ਆਈ ਸਾਹਮਣੇ
Published : Oct 16, 2022, 7:01 am IST
Updated : Oct 16, 2022, 7:01 am IST
SHARE ARTICLE
image
image

ਬਟਾਲਾ 'ਚ ਹੋਏ ਜ਼ਬਰਦਸਤ ਪੁਲਿਸ ਮੁਕਾਬਲੇ ਦੀ ਵੀਡੀਉ ਆਈ ਸਾਹਮਣੇ

 


ਬਟਾਲਾ, 15 ਅਕਤੂਬਰ (ਪੱਤਰ ਪ੍ਰੇਰਕ) : ਗੈਂਗਸਟਰ ਬੱਬਲੂ ਅਤੇ ਪੰਜਾਬ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੀ ਵੀਡੀਉ ਸਾਹਮਣੇ ਆਈ ਹੈ | ਇਹ ਮੁਕਾਬਲਾ ਬੀਤੀ 8 ਅਕਤੂਬਰ ਨੂੰ  ਬਟਾਲਾ ਵਿਖੇ ਹੋਇਆ ਸੀ ਜਿਸ ਦੀ ਡਰੋਨ ਵੀਡੀਉ ਹੁਣ ਸਾਹਮਣੇ ਆਈ ਹੈ | ਇਸ ਐਨਕਾਊਾਟਰ ਦੌਰਾਨ ਪੁਲਿਸ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਖੇਤਾਂ ਵਿਚ ਲੁੱਕ ਕੇ ਬੈਠੇ ਗੈਂਗਸਟਰ ਬੱਬਲੂ ਨੂੰ  ਕਾਬੂ ਕਰ ਲਿਆ ਸੀ | ਇਸ ਦੌਰਾਨ ਪੁਲਿਸ ਅਤੇ ਬੱਬਲੂ ਦਰਮਿਆਨ ਲਗਭਗ 60 ਤੋਂ ਵੱਧ ਰੌਂਦ ਫ਼ਾਇਰ ਹੋਏ ਸਨ | ਇਸ ਦੌਰਾਨ ਗੈਂਗਸਟਰ ਬੱਬਲੂ ਪੁਲਿਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ | ਬੱਬਲੂ ਬਟਾਲਾ ਜ਼ਿਲ੍ਹੇ ਦੀ ਅਧੀਨ ਪੈਂਦੀ ਪੁਲਿਸ ਥਾਣਾ ਰੰਗੜ ਨੰਗਲ ਕੋਲ ਹੈ ਜਿਸ ਦਾ ਅਦਾਲਤ ਨੇ 17 ਅਕਤੂਬਰ ਤਕ ਰਿਮਾਂਡ ਦਿਤਾ ਹੈ |
ਘਟਨਾ ਲੰਘੀ 8 ਅਕਤੂਬਰ ਦੀ ਹੈ | ਦਰਅਸਲ ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਜਾ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫ਼ਾਇਰਿੰਗ ਹੋਈ ਸੀ | ਪੁਲਿਸ ਨਾਲ ਕਈ ਘੰਟੇ ਮੁਕਾਬਲੇ ਤੋਂ ਬਾਅਦ ਖੇਤਾਂ 'ਚ ਲੱਕ ਕੇ ਬੈਠੇ ਗੈਂਗਸਟਰ ਨੂੰ  ਕਾਬੂ ਕਰ ਲਿਆ ਗਿਆ ਸੀ | ਦਰਅਸਲ ਥਾਣਾ ਰੰਗੜ ਨੰਗਲ ਦੇ ਐਸ. ਐਚ. ਓ. ਮਨਬੀਰ ਸਿੰਘ ਨੇ 8 ਅਕਤੂਬਰ ਦੀ ਸਵੇਰ ਅੱਡਾ ਅੰਮੋਨੰਗਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਬਬਲੂ ਨਾਮ ਦਾ ਗੈਂਗਸਟਰ ਅਤੇ ਨਸ਼ਾ ਤਸਕਰ ਅਪਣੀ ਪਤਨੀ ਸਮੇਤ ਬੱਚੇ ਕਿਤੇ ਜਾ ਰਿਹਾ ਸੀ ਪਰ ਪੁਲਿਸ ਨੂੰ  ਦੇਖ ਕੇ ਅਚਾਨਕ ਪਿਛੇ ਮੁੜ ਗਿਆ ਜਿਸ ਤੋਂ ਬਾਅਦ ਪੁਲਸ ਨੇ ਉਸ ਦਾ ਪਿੱਛਾ ਕੀਤਾ | ਇਸ ਦੌਰਾਨ ਬਬਲੂ ਇਕ ਮੋਟਰ 'ਤੇ ਅਪਣਾ ਮੋਟਰਸਾਈਕਲ ਪਤਨੀ ਅਤੇ ਬੱਚੇ ਨੂੰ  ਛੱਡ ਕੇ ਫ਼ਰਾਰ ਹੋ ਗਿਆ | ਜਿਸ ਤੋਂ ਬਾਅਦ ਪੁਲਿਸ ਅਤੇ ਗੈਂਗਸਟਰ ਦਰਮਿਆਨ ਪਿੰਡ ਕੋਟਲਾ ਬੋਝਾ ਸਿੰਘ ਵਿਖੇ ਆਹਮੋ-ਸਾਹਮਣੇ ਫ਼ਾਇਰਿੰਗ ਹੋ ਗਈ | ਇਸ ਮੁਕਾਬਲੇ ਦੌਰਾਨ ਦੋਵਾਂ ਪਾਸਿਉਂ 60 ਤੋਂ ਵੱਧ ਰੌਂਦ ਫ਼ਾਇਰਿੰਗ ਹੋਈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement