ਫ਼ੈਡਰਲ ਬੈਂਕ ਦਾ ਪਹਿਲੀ ਤਿਮਾਹੀ ਦਾ ਮੁਨਾਫ਼ਾ 64 ਫ਼ੀ ਸਦੀ ਵਧ ਕੇ 600.66 ਕਰੋੜ ਰੁਪਏ ਹੋਇਆ
Published : Jul 16, 2022, 12:40 am IST
Updated : Jul 16, 2022, 12:40 am IST
SHARE ARTICLE
image
image

ਫ਼ੈਡਰਲ ਬੈਂਕ ਦਾ ਪਹਿਲੀ ਤਿਮਾਹੀ ਦਾ ਮੁਨਾਫ਼ਾ 64 ਫ਼ੀ ਸਦੀ ਵਧ ਕੇ 600.66 ਕਰੋੜ ਰੁਪਏ ਹੋਇਆ

ਨਵੀਂ ਦਿੱਲੀ, 15 ਜੁਲਾਈ : ਵਿੱਤੀ ਸਾਲ 2022-23 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਫ਼ੈਡਰਲ ਬੈਂਕ ਦਾ ਸ਼ੁੱਧ ਲਾਭ 64 ਫ਼ੀ ਸਦੀ ਵਧ ਕੇ 600.66 ਕਰੋੜ ਰੁਪਏ ਹੋ ਗਿਆ ਹੈ। ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ। ਨਿੱਜੀ ਖੇਤਰ ਦੇ ਰਿਣਦਾਤਾ ਬੈਂਕ ਨੇ ਵਿੱਤੀ ਸਾਲ 2021-22 ਦੀ ਜੂਨ ਤਿਮਾਹੀ ਵਿਚ 367.29 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਪਿਛਲੀ ਤਿਮਾਹੀ (ਜਨਵਰੀ-ਮਾਰਚ) ’ਚ ਬੈਂਕ ਦਾ ਸ਼ੁੱਧ ਲਾਭ 540.54 ਕਰੋੜ ਰੁਪਏ ਸੀ। ਫ਼ੈਡਰਲ ਬੈਂਕ ਨੇ ਸਟਾਕ ਐਕਸਚੇਂਜ ਨੂੰ ਇਕ ਨੋਟੀਫ਼ਿਕੇਸ਼ਨ ਵਿਚ ਕਿਹਾ ਕਿ ਵਿੱਤੀ ਸਾਲ 2022-23 ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵਧ ਕੇ 4,081.48 ਕਰੋੜ ਰੁਪਏ ਹੋ ਗਈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਇਹ 4,003.97 ਕਰੋੜ ਰੁਪਏ ਸੀ। 30 ਜੂਨ, 2022 ਤਕ ਬੈਂਕ ਦੀ ਕੁੱਲ ਗ਼ੈਰ-ਕਾਰਗੁਜ਼ਾਰੀ ਸੰਪਤੀ ਕੁੱਲ ਪੇਸ਼ਗੀ ਦੇ 2.69 ਫ਼ੀ ਸਦੀ ਤਕ ਘਟ ਗਈ ਹੈ। ਜੂਨ, 2021 ਦੇ ਅੰਤ ਤਕ ਇਹ 3.50 ਫ਼ੀ ਸਦੀ ਸੀ। ਮੁੱਲ ਦੇ ਲਿਹਾਜ਼ ਨਾਲ ਕੁੱਲ ਐਨ.ਪੀ.ਏ. ਜਾਂ ਖ਼ਰਾਬ ਕਰਜ਼ੇ 4,155.33 ਕਰੋੜ ਰੁਪਏ ’ਤੇ ਆ ਗਏ। ਵਿੱਤੀ ਸਾਲ 2021-22 ਦੀ ਜੂਨ ਤਿਮਾਹੀ ਦੇ ਅੰਤ ਵਿਚ 4,649.33 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ’ਚ ਖ਼ਰਾਬ ਕਰਜ਼ਿਆਂ ਅਤੇ ਸੰਕਟਕਾਲਾਂ ਲਈ ਬੈਂਕ ਦੀ ਵਿਵਸਥਾ ਘਟ ਕੇ 166.68 ਕਰੋੜ ਰੁਪਏ ਰਹਿ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 639.94 ਕਰੋੜ ਰੁਪਏ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement