ਡੋਪਿੰਗ ਟੈਸਟ ’ਚ ਫ਼ੇਲ ਹੋਣ ’ਤੇ ਬੰਗਲਾਦੇਸ਼ ਦੇ ਸ਼ੋਹਿਦੁਲ ਇਸਲਾਮ ’ਤੇ ਲੱਗੀ 10 ਮਹੀਨਿਆਂ ਦੀ ਪਾਬੰਦੀ
Published : Jul 16, 2022, 12:41 am IST
Updated : Jul 16, 2022, 12:41 am IST
SHARE ARTICLE
image
image

ਡੋਪਿੰਗ ਟੈਸਟ ’ਚ ਫ਼ੇਲ ਹੋਣ ’ਤੇ ਬੰਗਲਾਦੇਸ਼ ਦੇ ਸ਼ੋਹਿਦੁਲ ਇਸਲਾਮ ’ਤੇ ਲੱਗੀ 10 ਮਹੀਨਿਆਂ ਦੀ ਪਾਬੰਦੀ

ਦੁਬਈ, 15 ਜੁਲਾਈ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਸ਼ੋਹਿਦੁਲ ਇਸਲਾਮ ’ਤੇ ਮਾਰਚ ਵਿਚ ਟੂਰਨਾਮੈਂਟ ਤੋਂ ਬਾਹਰ ਡੋਪ ਟੈਸਟ ਵਿਚ ਅਸਫ਼ਲ ਰਹਿਣ ਤੋਂ ਬਾਅਦ 10 ਮਹੀਨਿਆਂ ਲਈ ਪਾਬੰਦੀ ਲਗਾ ਦਿਤੀ। 
ਸ਼ੋਹਿਦੁਲ ਦੇ ਪਿਸ਼ਾਬ ਦੇ ਨਮੂਨੇ ਵਿਚ ਕਲੋਮੀਫ਼ੀਨ ਪਾਇਆ ਗਿਆ, ਜਿਸ ਨੂੰ ਵਾਡਾ ਦੀ ਪਾਬੰਦੀਸ਼ੁਦਾ ਸੂਚੀ ਅਧੀਨ ਨਿਰਧਾਰਤ ਪਦਾਰਥਾਂ ਦੀ ਸੂਚੀ ਵਿਚ ਰਖਿਆ ਗਿਆ ਹੈ। ਇਸ ’ਤੇ ਟੂਰਨਾਮੈਂਟ ਦੇ ਅੰਦਰ ਅਤੇ ਬਾਹਰ ਪਾਬੰਦੀ ਹੈ। ਆਈ.ਸੀ.ਸੀ. ਦੇ ਟੂਰਨਾਮੈਂਟ ਤੋਂ ਬਾਹਰ ਜਾਂਚ ਪ੍ਰੋਗਰਾਮ ਤਹਿਤ ਉਸ ਦੇ ਪਿਸ਼ਾਬ ਦਾ ਨਮੂਨਾ ਲਿਆ ਗਿਆ ਸੀ। ਆਈ.ਸੀ.ਸੀ. ਨੇ ਇਕ ਬਿਆਨ ਵਿਚ ਕਿਹਾ, ‘ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਸ਼ੋਹਿਦੁਲ ਇਸਲਾਮ ’ਤੇ ਆਈ.ਸੀ.ਸੀ. ਡੋਪਿੰਗ ਵਿਰੋਧੀ ਕੋਡ ਦੀ ਧਾਰਾ 2.1 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 10 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ।”
ਇਸ ਵਿਚ ਅੱਗੇ ਕਿਹਾ ਗਿਆ, ‘ਉਲੰਘਣ ਨੂੰ ਸਵੀਕਾਰ ਕਰਨ ਤੋਂ ਬਾਅਦ ਸ਼ੋਹਿਦੁਲ ’ਤੇ 10 ਮਹੀਨਿਆਂ ਲਈ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਪਾਬੰਦੀ ਲਗਾਈ ਗਈ ਹੈ।” ਮੁਅੱਤਲ ਕਰਦੇ ਹੋਏ, ਆਈ.ਸੀ.ਸੀ. ਨੇ ਹਾਲਾਂਕਿ ਪੁਸ਼ਟੀ ਕੀਤੀ ਕਿ ਸ਼ੋਹਿਦੁਲ ਨੇ ਅਣਜਾਣੇ ਵਿਚ ਦਵਾਈ ਦੇ ਰੂਪ ਵਿਚ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਸੀ ਜੋ ਉਸ ਨੂੰ ਇਲਾਜ ਦੇ ਉਦੇਸ਼ ਲਈ ਦਿਤਾ ਗਿਆ ਸੀ। ਇਹ 10 ਮਹੀਨੇ ਦੀ ਪਾਬੰਦੀ 28 ਮਈ ਤੋਂ ਸ਼ੁਰੂ ਹੋਵੇਗੀ, ਜਿਸ ਕਾਰਨ ਬੰਗਲਾਦੇਸ਼ ਦਾ ਇਹ ਤੇਜ਼ ਗੇਂਦਬਾਜ਼ 28 ਮਾਰਚ 2023 ਤਕ ਕ੍ਰਿਕਟ ਨਹੀਂ ਖੇਡ ਸਕੇਗਾ। 27 ਸਾਲਾ ਖਿਡਾਰੀ ਨੇ ਬੰਗਲਾਦੇਸ਼ ਲਈ ਸਿਰਫ਼ ਇਕ ਟੀ-20 ਖੇਡਿਆ ਹੈ, ਜਿਸ ਵਿਚ ਉਸ ਨੇ ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ ਵਿਚ ਮੁਹੰਮਦ ਰਿਜ਼ਵਾਨ ਦੀ ਵਿਕਟ ਲਈ ਸੀ ਜਿਸ ਵਿਚ ਪਾਕਿਸਤਾਨ 3-0 ਨਾਲ ਜਿਤਿਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement