ਕੈਬ ਡਰਾਈਵਰ ਦਾ ਲਾਹਿਆ ਪਿਆਰ ਦਾ ਭੂਤ
Published : Jun 16, 2018, 3:37 am IST
Updated : Jun 16, 2018, 3:37 am IST
SHARE ARTICLE
The police officer who took the cab driver caught
The police officer who took the cab driver caught

ਡਡੂਮਾਜਰਾ 'ਚ ਇਕ ਮੁਟਿਆਰ ਨੇ ਕੈਬ ਡਰਾਈਵਰ ਤੇ ਉਸ ਨੂੰ ਲੜਕੀ ਬਣ ਕੇ ਮੈਸਜ ਭੇਜਣ ਅਤੇ ਉਸ ਨਾਲ ਅਸ਼ਲੀਲ ਗੱਲਬਾਤ ਕਰਨ ਦਾ ਦੋਸ਼ .........

ਚੰਡੀਗੜ੍ਹ : ਡਡੂਮਾਜਰਾ 'ਚ ਇਕ ਮੁਟਿਆਰ ਨੇ ਕੈਬ ਡਰਾਈਵਰ ਤੇ ਉਸ ਨੂੰ ਲੜਕੀ ਬਣ ਕੇ ਮੈਸਜ ਭੇਜਣ ਅਤੇ ਉਸ ਨਾਲ ਅਸ਼ਲੀਲ ਗੱਲਬਾਤ ਕਰਨ ਦਾ ਦੋਸ਼ ਲਗਾਏ ਹਨ ਜਿਸ 'ਤੇ ਪੁਲਿਸ ਨੇ ਕੈਬ ਚਾਲਕ ਮੋਹਾਲੀ ਵਾਸੀ ਜਸਬੀਰ ਸਿੰਘ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮਲੋਆ ਥਾਣੇ ਵਿਚ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੀੜਤ ਮੁਟਿਆਰ ਦੇ ਪਰਵਾਰ ਨੇ ਕੈਬ ਚਾਲਕ ਨੂੰ ਬਹਾਨੇ ਸਿਰ ਡੱਡੂਮਾਜਰਾ ਸਦਿਆ। ਜਦੋਂ ਉਹ ਉਥੇ ਪੁੱਜਾ ਤਾਂ ਉਸ ਨਾਲ ਪਰਵਾਰ ਵਾਲਿਆਂ ਅਤੇ ਉਥੇ ਮੌਜੂਦ ਲੋਕਾਂ ਨੇ ਉਸ ਦਾ ਕੁੱਟਾਪਾ ਚਾੜ੍ਹਿਆ।

ਜਾਣਕਾਰੀ ਅਨੁਸਾਰ ਮੁਟਿਆਰ ਨੇ ਕੁੱਝ ਦਿਨ ਪਹਿਲਾਂ ਅਪਣੇ ਮੋਬਾਈਲ ਤੋਂ ਕੈਬ ਬੁਕ ਕੀਤੀ ਸੀ। ਇਸ ਤੋਂ ਬਾਅਦ ਕੈਬ ਚਾਲਕ ਜਸਬੀਰ ਸਿੰਘ ਨੇ ਮੁਟਿਆਰ ਦਾ ਨੰਬਰ ਅਪਣੇ ਮੋਬਾਈਲ ਵਿਚ ਸੇਵ ਕਰ ਲਿਆ ਅਤੇ ਉਸ ਨਾਲ ਲੜਕੀ ਬਣ ਕੇ ਚੈਟ ਕਰਨੀ ਸ਼ੁਰੂ ਕਰ ਦਿਤੀ। ਮੁਟਿਆਰ ਨੇ ਸੋਚਿਆ ਇਹ ਉਸ ਦੀ ਸਹੇਲੀ ਦਾ ਨੰਬਰ ਹੈ। ਪਰ ਬਾਅਦ ਵਿਚ ਜਦ ਨੰਬਰ ਦੀ ਹਕੀਕਤ ਸਾਹਮਣੇ ਆਈ ਤਾਂ ਮੁਟਿਆਰ ਨੇ ਇਸ ਦੀ ਜਾਣਕਾਰੀ ਅਪਣੇ ਪਰਵਾਰ ਨੂੰ ਦਿਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement