ਮਨਪ੍ਰੀਤ ਬਾਦਲ ਨੇ ਪੀਐਮ ਮੋਦੀ ਨੂੰ ਲਿਆ ਲੰਮੇ ਹੱਥੀ
Published : May 16, 2019, 11:22 am IST
Updated : May 16, 2019, 11:32 am IST
SHARE ARTICLE
Manpreet Singh Badal
Manpreet Singh Badal

ਲੋਕਸਭਾ ਚੋਣਾਂ ‘ਚ ਲੀਡਰਾਂ ਵੱਲੋਂ ਇੱਕ ਦੂਜੇ ‘ਤੇ ਦੋਸ਼ ਲਗਾਉਣ ਦਾ ਦੌਰ ਜਾਰੀ ਹੈ...

ਚੰਡੀਗੜ੍ਹ:  ਲੋਕ ਸਭਾ ਚੋਣਾਂ 2019 ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰਾ ਭਖਿਆ ਹੋਇਆ ਹੈ। ਲੋਕਸਭਾ ਚੋਣਾਂ ‘ਚ ਲੀਡਰਾਂ ਵੱਲੋਂ ਇੱਕ ਦੂਜੇ ‘ਤੇ ਦੋਸ਼ ਲਗਾਉਣ ਦਾ ਦੌਰ ਜਾਰੀ ਹੈ। ਇਸ ਲੜੀ ‘ਚ ਪੰਜਾਬ ਸਰਕਾਰ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੀਐਮ ਮੋਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਪੀਐਮ ਮੋਦੀ ਨੂੰ ‘ਸਰਕਸ ਦਾ ਸ਼ੇਰ’ ਕਿਹਾ ਹੈ। ਮਨਪ੍ਰੀਤ ਬਾਦਲ ਨੇ ਕਿਹਾ, “ਇਹ (ਪੀਐਮ ਮੋਦੀ) ਆਪਣੇ ਆਪ ਨੂੰ ਹਿੰਦੁਸਤਾਨ ਦਾ ਸ਼ੇਰ ਕਹਿਦਾ ਹੈ।

Narender ModiNarender Modi

ਅਸਲ ‘ਚ ਸ਼ੇਰ ਹੋਣਗੇ, ਪਰ ਸ਼ੇਰ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਜੰਗਲ ਦਾ ਸ਼ੇਰ ਅਤੇ ਇੱਕ ਸਰਕਸ ਦਾ ਸ਼ੇਰ ਹੁੰਦਾ ਹੈ। ਸਾਨੂੰ ਤਾਂ ਇਹ ਸਰਕਸ ਦੇ ਸ਼ੇਰ ਲੱਗਦੇ ਹਨ”। ਇਸ ਦੌਰਾਨ ਉਨ੍ਹਾਂ ਕਿਹਾ, “ਪਿਛਲੇ ਪੰਜ ਸਾਲਾਂ ਤਕ ਬੀਜੇਪੀ ਦਾ ਜੋ ਰਾਜ ਦੇਖਿਆ ਉਸ ‘ਚ ਪ੍ਰਧਾਨ ਮੰਤਰੀ ਦਾ ਜੋ ਕਿਰਦਾਰ ਰਿਹਾ ਸਿਵਾਏ ਜੁਮਲੇਬਾਜ਼ੀ ਦੇ ਕੁਝ ਨਹੀ ਹੈ। ਮੁਲਕ ਦੇ ਹੱਥ ਕੁਝ ਵੀ ਨਹੀ ਆਇਆ। ਜੋ ਆਸ ੳਤੇ ਉਮੀਦ ਹਿੰਦੁਸਤਾਨ ਦੇ ਲੋਕਾਂ ਦੀ ਸੀ ਕਿ ਭਾਰਤ ਤੱਰਕੀ ਕਰੇਗਾ। ਪਿਛਲੇ ਪੰਜ ਸਾਲਾਂ ‘ਚ ਅਸੀ ਤਾਂ ਸਰਕਸ ਹੀ ਦੇਖਿਆ ਹੈ”। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਮਣੀਸ਼ੰਕਰ ਮੋਦੀ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਚੁੱਕੇ ਹਨ।

Manpreet BadalManpreet Badal

ਪੰਜਾਬ ‘ਚ ਚੋਣਾਂ 19 ਮਈ ਨੂੰ ਹੋਣੀਆਂ ਹਨ। ਪੰਜਾਬ ਦੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੋਦੀ ਜੰਗ ਦੇ ਨਾਲ ਡਰ ਦਾ ਮਾਹੌਲ ਕਿਉਂਕਿ ਪੈਦਾ ਕਰਨਾ ਚਾਹੁੰਦੇ ਹਨ, ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਬਿਹਤਰ ਭਵਿੱਖ ਲਈ ਕਾਂਗਰਸ ਦੀ ਹਮਾਇਤ  ਕਰਨ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਨੂੰ ਬਰਬਾਦੀ ਦੇ ਰਾਹ ‘ਤੇ ਲਿਜਾ ਰਹੀ ਹੈ, ਹਰ ਰੋਜ਼ ਜਵਾਨ ਸ਼ਹੀਦ ਹੋ ਰਹੇ ਹਨ, ਸਰਕਾਰ ਕੁਝ ਵੀ ਨਹੀਂ ਕਰ ਰਹੀ ਹੈ, ਫ਼ੌਜ ਦੀ ਬਹਾਦਰੀ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement