ਕਣਕ ਦਾ ਵਧੇਗਾ ਰੇਟ : ਯੂਕਰੇਨ ਜੰਗ ਕਾਰਨ ਮਿਲਿਆ ਨਵਾਂ ਬਾਜ਼ਾਰ, ਹੁਣ ਭਾਰਤ ਮਿਸਰ ਨੂੰ ਵੇਚੇਗਾ ਕਣਕ
Published : Apr 16, 2022, 7:25 am IST
Updated : Apr 16, 2022, 7:25 am IST
SHARE ARTICLE
image
image

ਕਣਕ ਦਾ ਵਧੇਗਾ ਰੇਟ : ਯੂਕਰੇਨ ਜੰਗ ਕਾਰਨ ਮਿਲਿਆ ਨਵਾਂ ਬਾਜ਼ਾਰ, ਹੁਣ ਭਾਰਤ ਮਿਸਰ ਨੂੰ ਵੇਚੇਗਾ ਕਣਕ

ਦੁਨੀਆਂ ਦੇ ਉਤਪਾਦਨ ਵਿਚ ਭਾਰਤ ਦਾ ਹਿੱਸਾ 14.14 ਫ਼ੀ ਸਦੀ


ਨਵੀਂ ਦਿੱਲੀ, 15 ਅਪ੍ਰੈਲ : ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ੁਕਰਵਾਰ ਨੂੰ  ਕਿਹਾ ਕਿ ਯੂਕਰੇਨ ਤੇ ਰੂਸ ਤੋਂ ਕਣਕ ਦੇ ਸੱਭ ਤੋਂ ਵੱਡੇ ਦਰਾਮਦਕਾਰ ਮਿਸਰ ਨੇ ਭਾਰਤ ਨੂੰ  ਕਣਕ ਸਪਲਾਇਰ ਵਜੋਂ ਮਨਜ਼ੂਰੀ ਦਿਤੀ ਹੈ | ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਗਲੋਬਲ ਬਾਜ਼ਾਰਾਂ 'ਚ ਕਣਕ ਦੀ ਉਪਲਬਧਤਾ ਵਿਚ ਭਾਰੀ ਗਿਰਾਵਟ ਆਈ ਹੈ | ਇਹ ਦੋਵੇਂ ਦੇਸ਼ ਕਣਕ ਦੇ ਪ੍ਰਮੁੱਖ ਉਤਪਾਦਕ ਤੇ ਨਿਰਯਾਤਕ ਹਨ | ਮਿਸਰ ਨੇ 2020 ਵਿਚ ਰੂਸ ਤੋਂ 1.8 ਅਰਬ ਡਾਲਰ ਤੇ ਯੂਕਰੇਨ ਤੋਂ 610.8 ਕਰੋੜ ਡਾਲਰ ਦੀ ਕਣਕ ਦਰਾਮਦ ਕੀਤੀ | ਹੁਣ ਮਿਸਰ ਭਾਰਤ ਤੋਂ 10 ਲੱਖ ਟਨ ਕਣਕ ਦਰਾਮਦ ਕਰਨਾ ਚਾਹੁੰਦਾ ਹੈ ਤੇ ਅਪ੍ਰੈਲ ਵਿਚ ਉਸ ਨੂੰ  2,40,000 ਟਨ ਕਣਕ ਦੀ ਲੋੜ ਪਵੇਗੀ |
ਗੋਇਲ ਨੇ ਟਵੀਟ ਕੀਤਾ ਕਿ ਭਾਰਤੀ ਕਿਸਾਨ ਦੁਨੀਆਂ ਦਾ ਢਿੱਡ ਭਰ ਰਹੇ ਹਨ | ਮਿਸਰ ਨੇ ਭਾਰਤ ਨੂੰ  ਕਣਕ ਸਪਲਾਇਰ ਵਜੋਂ ਮਨਜ਼ੂਰੀ ਦਿਤੀ ਹੈ | ਵਿਸ਼ਵ ਟਿਕਾਊ ਭੋਜਨ ਸਪਲਾਈ ਦੇ ਭਰੋਸੇਯੋਗ ਵਿਕਲਪਤ ਸਰੋਤ ਦੀ ਭਾਲ ਵਿਚ ਹੈ ਤੇ ਮੋਦੀ ਸਰਕਾਰ ਅੱਗੇ ਆਈ ਹੈ | ਸਾਡੇ ਕਿਸਾਨਾਂ ਨੇ ਭੰਡਾਰ ਭਰ ਕੇ ਰੱਖੇ ਹਨ ਤੇ ਅਸੀਂ ਦੁਨੀਆਂ ਦੀ ਸੇਵਾ ਲਈ ਤਿਆਰ ਹਾਂ |
ਅਪ੍ਰੈਲ 2021 ਤੋਂ ਜਨਵਰੀ 2022 ਦਰਮਿਆਨ ਭਾਰਤ ਦੀ ਕਣਕ ਦੀ ਬਰਾਮਦ 1.74 ਅਰਬ ਡਾਲਰ ਹੋ ਗਈ | ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ 34.017 ਕਰੋੜ ਡਾਲਰ ਸੀ | 2019-20 ਵਿਚ ਕਣਕ ਦੀ ਬਰਾਮਦ 61.84 ਕਰੋੜ ਡਾਲਰ ਰਹੀ, ਜੋ 2020-21 ਵਿਚ ਵਧ ਕੇ 549.67 ਕਰੋੜ ਡਾਲਰ ਹੋ ਗਈ | ਭਾਰਤ ਮੁੱਖ ਤੌਰ 'ਤੇ ਗੁਆਂਢੀ ਦੇਸ਼ਾਂ ਨੂੰ  ਕਣਕ ਦੀ ਬਰਾਮਦ ਕਰਦਾ ਹੈ, ਜਿਸ ਵਿਚੋਂ 54% ਬੰਗਲਾਦੇਸ਼ ਨੂੰ  ਨਿਰਯਾਤ ਕੀਤਾ ਜਾਂਦਾ ਹੈ | ਭਾਰਤ ਨੇ ਯਮਨ, ਅਫ਼ਗ਼ਾਨਿਸਤਾਨ, ਕਤਰ ਤੇ ਇੰਡੋਨੇਸੀਆ ਵਰਗੇ ਦੇਸ਼ਾਂ ਵਿਚ ਵੀ ਕਣਕ ਦੀ ਨਵੀਂ ਮੰਡੀ ਵਿਚ ਪ੍ਰਵੇਸ਼ ਕੀਤਾ ਹੈ |
2020-21 ਵਿਚ ਭਾਰਤ ਤੋਂ ਕਣਕ ਦਰਾਮਦ ਕਰਨ ਵਾਲੇ ਚੋਟੀ ਦੇ ਦਸ ਦੇਸ਼ਾਂ ਵਿਚ ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ, ਸ੍ਰੀਲੰਕਾ, ਯਮਨ, ਅਫ਼ਗ਼ਾਨਿਸਤਾਨ, ਕਤਰ, ਇੰਡੋਨੇਸੀਆ, ਓਮਾਨ ਅਤੇ ਮਲੇਸੀਆ ਸ਼ਾਮਲ ਹਨ | ਵਿਸ਼ਵ ਦੀ ਕੁਲ ਕਣਕ ਦੀ ਬਰਾਮਦ ਵਿਚ ਭਾਰਤ ਦਾ ਹਿੱਸਾ ਇਕ ਫ਼ੀ ਸਦੀ ਤੋਂ ਵੀ ਘੱਟ ਹੈ | ਹਾਲਾਂਕਿ, ਇਸਦਾ ਹਿੱਸਾ 2016 ਵਿਚ 0.14 ਪ੍ਰਤੀਸਤ ਤੋਂ ਵਧ ਕੇ 2020 ਵਿਚ 0.54 ਪ੍ਰਤੀਸਤ ਹੋ ਗਿਆ ਸੀ |
ਭਾਰਤ ਕਣਕ ਦਾ ਦੂਜਾ ਸੱਭ ਤੋਂ ਵੱਡਾ ਉਤਪਾਦਕ ਹੈ ਅਤੇ 2020 ਵਿਚ ਦੁਨੀਆਂ ਵਿਚ ਕਣਕ ਦੇ ਕੁਲ ਉਤਪਾਦਨ ਵਿਚ ਇਸਦੀ ਹਿੱਸੇਦਾਰੀ ਲਗਭਗ 14.14 ਪ੍ਰਤੀਸ਼ਤ ਸੀ | ਭਾਰਤ ਸਾਲਾਨਾ ਲਗਭਗ 10.759 ਮਿਲੀਅਨ ਟਨ ਕਣਕ ਦਾ ਉਤਪਾਦਨ ਕਰਦਾ ਹੈ ਅਤੇ ਜ਼ਿਆਦਾਤਰ ਖਪਤ ਘਰੇਲੂ ਤੌਰ 'ਤੇ ਕੀਤੀ ਜਾਂਦੀ ਹੈ |    
    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement